36.7 C
Delhi
Friday, April 19, 2024
spot_img
spot_img

ਪਾਕਿਸਤਾਨੀ ਕੁੜੀ ਦੇ ਪਿਆਰ ’ਚ ਪਏ ਪੰਜਾਬੀ ਮੁੰਡੇ ਨੇ ਕੈਨੇਡਾ ’ਚ ਕੀਤੀ ਆਤਮਹੱਤਿਆ

ਯੈੱਸ ਪੰਜਾਬ
ਜਲੰਧਰ, ਸਤੰਬਰ 25, 2020:

ਪੰਜਾਬ ਤੋਂ ਕੈਨੇਡਾ ਗਏ 21 ਸਾਲਾ ਨੌਜਵਾਨ ਵੱਲੋਂ ਕੈਨੇਡਾ ਵਿੱਚ ਸਰੀ ਵਿਖ਼ੇ ਮਾਨਸਕਿ ਦਬਾਅ ਨਾ ਝੱਲਦਿਆਂ ਆਤਮਹੱਤਿਆ ਕਰ ਲੈਣ ਦੀ ਖ਼ਬਰ ਹੈ।

ਅਮਰਿੰਦਰ ਸਿੰਘ ਨਾਂਅ ਦਾ ਇਹ ਅੰਮ੍ਰਿਤਧਾਰੀ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਬੇਟਾ ਸੀ। ਉਸਦਾ ਪਿਤਾ ਮਲਕੀਤ ਸਿੰਘ ਪੰਜਾਬ ਪੁਲਿਸ ਵਿੱਚ ਏ.ਐਸ.ਆਈ. ਹੈ।

ਨਿਊ ਵੈਸਟਮਿਨਸਟਰ ਸਥਿਤ ਡਗਲਾਸ ਕਾਲਜ ਦਾ ਇਹ ਵਿਦਿਆਰਥੀ 2017 ਵਿੱਚ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ।

ਉਸਦੇ ਪਿਤਾ ਮਲਕੀਤ ਸਿੰਘ ਅਨੁਸਾਰ ਨਵੰਬਰ 2019 ਵਿੱਚ ਉਸਦੇ ਬੇਟੇ ਨੇ 20 ਲੱਖ ਰੁਪਏ ਹੋਰ ਮੰਗੇ ਸਨ ਜੋ ਉਸਨੂੰ ਭੇਜ ਦਿੱਤੇ ਗਏ ਸਨ।

ਅਮਰਿੰਦਰ ਸਿੰਘ ਦੇ ਦੋਸਤਾਂ ਅਨੁਸਾਰ ਉਸਦਾ ਕਰਾਚੀ ਦੀ ਰਹਿਣ ਵਾਲੀ ਇਕ ਪਾਕਿਸਤਾਨੀ ਕੁੜੀ ਨਾਲ ਇੰਸਟਾਗਰਾਮ ਰਾਹੀਂ ਸੰਪਰਕ ਹੋਇਆ ਸੀ ਅਤੇ ਉਹ ਉਸਨੂੰ ‘ਗਿਫ਼ਟ’ ਅਤੇ ਨਕਦੀ ਭੇਜਦਾ ਰਹਿੰਦਾ ਸੀ।

ਇਸੇ ਦੇ ਚੱਲਦਿਆਂ ਉਹ ਆਰÎਥਿਕ ਤੰਗੀ ਵਿੱਚ ਆ ਗਿਆ ਅਤੇ ਹੁਣ ਉਸ ਕੋਲ ਕਾਲਜ ਦੀ ਫ਼ੀਸ ਆਦਿ ਦੇਣ ਜੋਗੇ ਵੀ ਪੈਸੇ ਨਹੀਂ ਰਹੇ ਸਨ, ਜਿਸ ਦੇ ਚੱਲਦਿਆਂ ਦਬਾਅ ਵਿੱਚ ਆ ਕੇ ਉਸਨੇ ਖ਼ੁਦਕੁਸ਼ੀ ਕਰ ਲਈ।

ਅਮਰਿੰਦਰ ਦੇ ਮਾਪਿਆਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਅਮਰਿੰਦਰ ਦੀ ਮ੍ਰਿਤਕ ਦੇਹ ਵਾਪਿਸ ਲਿਆਉਣ ਵਿਚ ਉਨ੍ਹਾਂ ਦੀ ਮਦਦ ਕਰਨ। ਉਂਜ ਇਹ ਵੀ ਜਾਣਕਾਰੀ ਹੈ ਕਿ ਕੈਨੇਡਾ ਸਥਿਤ ਪੰਜਾਬੀ ਭਾਈਚਾਰਾ ਵੀ ਅਮਰਿੰਦਰ ਦੀ ਮ੍ਰਿਤਕ ਦੇਹ ਪੰਜਾਬ ਭੇਜਣ ਲਈ ਯਤਨਸ਼ੀਲ ਹੈ।


ਇਸ ਨੂੰ ਵੀ ਪੜ੍ਹੋ:
ਅਕਾਲੀ ਦਲ ਨੂੰ ਝਟਕਾ, ਮੀਤ ਪ੍ਰਧਾਨ ਪਰਮਜੀਤ ਸਿੱਧਵਾਂ ਨੇ ਲਿਖ਼ੀ ਸੁਖ਼ਬੀਰ ਬਾਦਲ ਨੂੰ ਚਿੱਠੀ – ਪੜ੍ਹਣ ਵਾਲੀ ਜੇ!


Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION