26.1 C
Delhi
Saturday, April 20, 2024
spot_img
spot_img

ਪਹਿਲੇ ਮੀਂਹ ਨੇ ਖੋਲ੍ਹੀ ਪੋਲ – ਚੌਧਰੀ ਸੰਤੋਖ਼ ਸਿੰਘ ਵੱਲੋਂ ਜਲੰਧਰ ਨੂੰ ਬਰਸਾਤੀ ਪਾਣੀ ਤੋਂ ਮੁਕਤ ਕਰਨ ਦਾ ਐਲਾਨ

Chaudhary Santokh Rain Water Logging Insp 2ਜਲੰਧਰ, 6 ਜੁਲਾਈ, 2019:

ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਅੱਜ ਕਿਹਾ ਕਿ ਅਗਲੇ ਵਰ੍ਹੇ ਮੌਨਸੂਨ ਦੀ ਆਮਦ ਤੋਂ ਪਹਿਲਾਂ ਪਹਿਲਾਂ ਜਲੰਧਰ ਸ਼ਹਿਰ ਨੂੰ ਬਰਸਾਤੀ ਪਾਣੀ ਦੀ ਸਮਸਿਆ ਮੁਕਤ ਬਣਾਉਣ ਲਈ ਗੰਭੀਰ ਯਤਨ ਕੀਤੇ ਜਾਣਗੇ ।

ਲੋਕ ਸਭਾ ਐਮ ਪੀ ਨੇ ਅੱਜ ਜਲੰਧਰ ਨਗਰ ਨਿਗਮ ਦੇ ਮੇਅਰ ਸ਼੍ਰੀ ਜਗਦੀਸ਼ ਰਾਜ ਰਾਜਾ ਤੇ ਕਮਿਸ਼ਨਰ ਸ਼੍ਰੀ ਦੀਪਰਵਾ ਲਾਕੜਾ ਦੇ ਨਾਲ ਅੱਜ ਮੀਂਹ ਉਪਰੰਤ ਸ਼ਹਿਰ ਦੇ ਵੱਖ-ਵੱਖ ਹਿਸਿਆਂ ਵਿਚ ਇਕੱਠੇ ਹੋਏ ਬਰਸਾਤੀ ਪਾਣੀ ਦਾ ਜਾਇਜ਼ਾ ਲਿਆ ।

ਉਹਨਾਂ ਕਿਹਾ ਕਿ ਬਰਸਾਤੀ ਪਾਣੀ ਦੀ ਸਮਸਿਆ ਕਾਰਣ ਲੋਕਾਂ ਨੂੰ ਭਾਰੀ ਤਕਲੀਫ ਦਾ ਸਾਮਣਾ ਕਰਨਾ ਪੈਂਦਾ ਹੈ ਜਿਸ ਕਾਰਣ ਇਸ ਦੇ ਹੱਲ ਲਈ ਉਚੇਚੇ ਯਤਨ ਕੀਤੇ ਜਾਣਗੇ । ਉਹਨਾਂ ਕਿਹਾ ਕਿ ਵਿਸ਼ੇਸ਼ ਯਤਨਾਂ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਲੋਕਾਂ ਨੂੰ ਇਸ ਤੋਂ ਅਗਲੇ ਮੌਨਸੂਨ ਤੋਂ ਪਹਿਲਾਂ ਪਹਿਲਾਂ ਨਿਜ਼ਾਤ ਦਿਲਾਈ ਜਾ ਸਕੇ ।

ਉਹਨਾਂ ਕਿਹਾ ਕਿ ਮੰਦਭਾਗੀ ਗੱਲ ਹੈ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਇਸ ਮਸਲੇ ਦੇ ਹੱਲ ਲਈ ਕੋਈ ਵੀ ਸਾਰਤਖ ਯਤਨ ਨਾਈ ਕੀਤੇ ਗਏ । ਪਰ ਉਹਨਾਂ ਕਿਹਾ ਕਿ ਹੁਣ ਪੰਜਾਬ ਵਿਚ ਮੁਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਇਸ ਮਸਲੇ ਦੇ ਹੱਲ ਲਈ ਗੰਭੀਰ ਹੈ।

ਉਹਨਾਂ ਕਿਹਾ ਕਿ ਪਹਿਲਾਂ ਹੀ ਸਮਾਰਟ ਸਿਟੀ ਪ੍ਰੋਜੈਕਟ ਅਧੀਨ 46 ਕਰੋੜ ਰੁਪਏ ਖਰਚ ਕੇ 120 ਫੁੱਟੀ ਸੜਕ, ਬਾਬੂ ਜਗਜੀਵਨ ਰਾਮ ਚੌਕ, ਬਬਰਿਕ ਚੌਕ, ਫੁੱਟਬਾਲ ਚੌਕ ਤੇ ਬਸਤੀ ਅੱਡਾ ਚੌਕ ਨੂੰ ਬਰਸਾਤੀ ਪਾਣੀ ਦੀ ਸਮਸਿਆ ਤੋਂ ਨਿਜ਼ਾਤ ਦਿਲਾਉਣ ਲਈ ਸਟੋਰਮ ਵਾਟਰ ਸੀਵਰੇਜ ਪਾਉਣ ਦਾ ਕੰਮ ਛੇਤੀ ਹੀ ਸ਼ੁਰੂ ਕੀਤਾ ਜਾਵੇਗਾ ।

ਇਸੇ ਤਰ੍ਹਾਂ ਉਹਨਾਂ ਕਿਹਾ ਕਿ ਉਹ ਸ਼ਹਿਰ ਦੇ ਹੋਰਨਾਂ ਹਿੱਸਿਆਂ ਵਿਚ ਵੀ ਸਟੋਰਮ ਵਾਟਰ ਸੀਵਰੇਜ ਪਾਉਣ ਦਾ ਕੰਮ ਕਰਾਉਣ ਲਈ ਸੂਬਾ ਅਤੇ ਕੇਂਦਰ ਸਰਕਾਰ ਪਾਸ ਇਸ ਮਸਲੇ ਨੂੰ ਚੁੱਕਣਗੇ । ਉਹਨਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਦਰਪੇਸ਼ ਇਸ ਸਮਸਿਆ ਦਾ ਹੱਲ ਕਰਾਉਣਾ ਉਹਨਾਂ ਦੀ ਮੁਖ ਤਰਜੀਹ ਹੈ । ਉਹਨਾਂ ਮੁੜ ਦੋਹਰਾਇਆ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ ।

ਇਸ ਮੌਕੇ ਤੇ ਨਗਰ ਨਿਗਮ ਕਮਿਸ਼ਨਰ ਨੇ ਵੀ ਨਿਗਮ ਕਰਮਚਾਰੀਆਂ ਨੂੰ ਨੀਵੇਂ ਇਲਾਕਿਆਂ ਦੇ ਵਿੱਚੋ ਪਾਣੀ ਫੌਰੀ ਤੌਰ ਤੇ ਕੱਢਣ ਦੇ ਆਦੇਸ਼ ਦਿੱਤੇ । ਨਿਗਮ ਕਮਿਸ਼ਨਰ ਨੇ ਨਿਜੀ ਤੌਰ ਤੇ ਨਿਗਰਾਨੀ ਕਰਦੇ ਹੋਏ ਇਸ ਕੰਮ ਨੂੰ ਜੰਗੀ ਪੱਧਰ ਤੇ ਮੁਕੱਮਲ ਕਰਨ ਦੇ ਨਿਰਦੇਸ਼ ਦਿੱਤੇ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION