ਅੱਜ-ਨਾਮਾ
ਪਹਿਲਾਂ ਦੋਵਾਂ ਅਜਨਾਲੀਏ ਪਿਤਾ-ਪੁੱਤਰ,
ਝੰਡਾ ਚੁੱਕ ਬਗਾਵਤ ਜਿਹੀ ਕਰੀ ਮਿੱਤਰ।
ਬੰਨਿ੍ਹਆ ਗੁੱਡਾ ਬਈ ਬਹੁਤ ਮਜੀਠੀਏ ਦਾ,
ਹਰ ਇੱਕ ਊਜ ਸੀ ਦੋਵਾਂ ਨੇ ਧਰੀ ਮਿੱਤਰ।
ਭੜਕੇ ਬੜਾ ਤੇ ਮੁੜ-ਮੁੜ ਬਿਆਨ ਦੇ ਕੇ,
ਪੰਨੇ ਅਖਬਾਰਾਂ ਦੇ ਜਾਂਦੇ ਸੀ ਭਰੀ ਮਿੱਤਰ।
ਲੋਕੀਂ ਕਹਿੰਦੇ ਸੀ ਬਾਹਰੋਂ ਤਾਂ ਸ਼ੇਰ ਬਣਦੇ,
ਅੰਦਰੋਂ ਹਸ਼ਰ ਤੋਂ ਜਾਂਦੇ ਹਨ ਡਰੀ ਮਿੱਤਰ।
ਬੜ੍ਹਕਾਂ ਛੱਡੀਆਂ, ਆਖਰ ਸੀ ਮੁੜੇ ਘਰ ਨੂੰ,
ਝੁਕ-ਝੁਕ ਸੁਣੀਂਦਾ ਪੈਰੀਂ ਨੇ ਪਏ ਮਿੱਤਰ।
ਆਗੂਆਂ ਹੋਰਨਾਂ ਬਾਰੇ ਕਈ ਕਹਿਣ ਲੋਕੀਂ,
ਇਹ ਵੀ ਭਲਕ ਨੂੰ ਗਏ ਕਿ ਗਏ ਮਿੱਤਰ।
-ਤੀਸ ਮਾਰ ਖਾਂ
14 ਫਰਵਰੀ, 2020