ਯੈੱਸ ਪੰਜਾਬ
ਜਲੰਧਰ, 26 ਅਗਸਤ, 2021:
ਜਲੰਧਰ ਵਿੱਚ ਬੀਤੀ ਸ਼ਾਮ ਆਪਣੇ ਘਰੋਂ ਗਏ ਇਕ ਨੌਜਵਾਨ ਪਹਿਲਵਾਨ ਦੀ ਅੱਜ ਸੱਟਾਂ ਲੱਗੀ ਲਾਸ਼ ਮਿਲਣ ਮਗਰੋਂ ਇਲਾਕੇ ਵਿੱਚ ਸਨਸਨੀ ਫ਼ੈਲ ਗਈ।
ਕਤਲ ਕੀਤੇ ਗਏ ਨੌਜਵਾਨ ਦੀ ਪਛਾਣ ਬਾਦਲ ਸਿੰਘ ਪੁੱਤਰ ਰਿੰਕੂ ਸਿੰਘ ਵਾਸੀ 55, ਗਲੀ ਨੰਬਰ 4, ਸੰਤੋਸ਼ੀ ਨਗਰ, ਜਲੰਧਰ ਵਜੋਂ ਕੀਤੀ ਗਈ ਹੈ।
20 ਸਾਲਾਂ ਦਾ ਇਹ ਨੌਜਵਾਨ ਇਕ ਪਹਿਲਵਾਨ ਸੀ ਅਤੇ ਇਸ ਦਾ ਵਿਆਹ ਅਜੇ 6 ਮਹੀਨੇ ਪਹਿਲਾਂ ਹੀ ਹੋਇਆ ਸੀ।
ਮ੍ਰਿਤਕ ਦੇ ਤਾਏ ਅਤੇ ਭਾਜਪਾ ਆਗੂ ਮਨਿੰਦਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਕੋਈ ਨੌਜਵਾਨ ਬਾਦਲ ਸਿੰਘ ਨੂੂੰ ਘਰੋਂ ਬੁਲਾ ਕੇ ਲੈ ਗਿਆ ਸੀ ਜਿਸ ਮਗਰੋਂ ਉਹ ਸਾਰੀ ਰਾਤ ਘਰ ਨਹੀਂ ਪਰਤਿਆ। ਇਸ ਸੰਬੰਧੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਉਹਨਾਂ ਦੱਸਿਆ ਕਿ ਅੱਜ ਦੁਪਹਿਰ 2 ਵਜੇ ਦੇ ਕਰੀਬ ਬਾਦਲ ਸਿੰਘ ਦੀ ਸਿਰ ਵਿੱਚ ਸੱਟਾਂ ਲੱਗੀ ਲਾਸ਼ ਸੂਰਯਾ ਐਨਕਲੇਵ ਨੇੜੇ ਝਾੜੀਆਂ ਵਿੱਚ ਮਿਲੀ ਹੈ।
ਇਸ ਸੰਬੰਧ ਵਿੱਚ ਥਾਣਾ ਰਾਮਾ ਮੰਡੀ ਦੀ ਪੁਲਿਸ ਜਾਂਚ ਕਰ ਰਹੀ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ