28.1 C
Delhi
Thursday, April 25, 2024
spot_img
spot_img

ਪਸ਼ੂਆਂ ਦੀ ਢੋਆ-ਢੁਆਈ ਸਬੰਧੀ ਹੁਣ ਇਤਰਾਜ਼ਹੀਣਤਾ ਸਰਟੀਫਿਕੇਟ ਵੈਟਰਨਰੀ ਅਫ਼ਸਰ ਜਾਰੀ ਕਰ ਸਕਣਗੇ: ਤ੍ਰਿਪਤ ਬਾਜਵਾ

ਬਟਾਲਾ, 21 ਦਸੰਬਰ, 2019:

ਸੂਬੇ ਵਿੱਚ ਪਸ਼ੂ ਪਾਲਕਾਂ ਦੀ ਖੱਜਲ ਖੁਆਰੀ ਨੂੰ ਘਟਾਉਣ ਅਤੇ ਪਸ਼ੂ ਪਾਲਣ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨੇ ਪਸ਼ੂਆਂ ਦੀ ਢੋਆ-ਢੁਆਈ ਸਬੰਧੀ ਇਤਰਾਜ਼ਹੀਣਤਾ ਸਰਟੀਫਿਕੇਟ ਦੀ ਸ਼ਰਤ ਨੂੰ ਨਰਮ ਕਰਨ ਦਾ ਫੈਸਲਾ ਕੀਤਾ ਹੈ। ਪਸ਼ੂਆਂ ਦੀ ਢੋਆ-ਢੁਆਈ ਸਬੰਧੀ ਹੁਣ ਇਤਰਾਜ਼ਹੀਣਤਾ ਸਰਟੀਫਿਕੇਟ ਡਿਪਟੀ ਕਮਿਸ਼ਨਰਾਂ ਦੀ ਬਜਾਏ ਵੈਟਰਨਰੀ ਅਫ਼ਸਰਾਂ ਨੂੰ ਜ਼ਾਰੀ ਕਰਨ ਲਈ ਅਧਿਕਾਰਤ ਕੀਤਾ ਜਾ ਰਿਹਾ ਹੈ।

ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਪਸ਼ੂ ਅਤੇ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ੍ਰ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸੂਬੇ ਵਿੱਚ ਪਸ਼ੂ ਪਾਲਕਾਂ ਨੂੰ ਆਪਣੇ ਹੀ ਪਸ਼ੂਆਂ ਦੀ ਢੋਆ-ਢੁਆਈ ਲਈ ਡਿਪਟੀ ਕਮਿਸ਼ਨਰ ਤੋਂ ਇਤਰਾਜ਼ਹੀਣਤਾ ਸਰਟੀਫਿਕੇਟ ਲੈਣਾ ਪੈਦਾ ਸੀ ਜਿਸ ਨਾਲ ਉਨਾਂ ਨੂੰ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ।

ਪਸ਼ੂ ਪਾਲਕਾਂ ਦੀ ਇਸ ਖੱਜਲ-ਖੁਆਰੀ ਨੂੰ ਦੂਰ ਕਰਨ ਲਈ ਇਹ ਇਤਰਾਜ਼ਹੀਣਤਾ ਸਰਟੀਫਿਕੇਟ ਜਾਰੀ ਕਰਨ ਦੇ ਅਧਿਕਾਰ ਵੈਟਰਨਰੀ ਅਫ਼ਸਰਾਂ ਨੂੰ ਦਿੱਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਗੁਆਂਢੀ ਸੂਬੇ ਹਰਿਆਣਾ ਦੀ ਤਰਜ਼ ’ਤੇ ਲਏ ਗਏ ਇਸ ਫੈਸਲੇ ਬਾਰੇ ਨੋਟੀਫਿਕੇਸ਼ਨ ਜਲਦ ਜਾਰੀ ਕਰ ਦਿੱਤਾ ਜਾਵੇਗਾ। ਸ. ਬਾਜਵਾ ਨੇ ਕਿਹਾ ਕਿ ਇਸ ਫੈਸਲੇ ਨਾਲ ਨਾ ਕੇਵਲ ਪਸ਼ੂ ਪਾਲਕਾਂ ਦੀ ਖੱਜਲ-ਖੁਆਰੀ ਘੱਟੇਗੀ ਸਗੋਂ ਸੂਬੇ ਵਿੱਚ ਪਸ਼ੂਆਂ ਦੇ ਵਪਾਰ ਵਿੱਚ ਵੀ ਵਾਧਾ ਹੋਵੇਗਾ।

ਡੇਅਰੀ ਵਿਕਾਸ ਮੰਤਰੀ ਸ. ਬਾਜਵਾ ਨੇ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਨੂੰ ਪਸ਼ੂਆਂ ਦੀ ਬੀਮਾਰੀ ਮੁਕਤ ਏਰੀਆ ਬਨਾਉਣ ਲਈ ਮੂੰਹ ਖੁਰ ਤੇ ਗਲ-ਘੋਟੂ ਦੇ ਮੁਫ਼ਤ ਟੀਕੇ ਲਾਏ ਜਾ ਰਹੇ ਹਨ ਤਾਂ ਜੋ ਅਸੀਂ ਆਪਣੇ ਦੁੱਧ ਤੇ ਮੀਟ ਬਾਹਰਲੇ ਮੁਲਕ ਨੂੰ ਭੇਜ ਸਕੀਏ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਜ਼ਿਲ੍ਹੇ ਦੇ 100-100 ਪਿੰਡ ਚੁਣਕੇ ਮੁਫ਼ਤ ਬਨਾਉਟੀ ਗਰਭਾਦਾਨ ਟੀਕੇ ਲਾਏ ਜਾ ਰਹੇ ਹਨ।

ਪਸ਼ੂਆਂ ਦੀ ਨਸਲ ਸੁਧਾਰ ਲਈ ਮਾਝੇ ਵਿੱਚ ਨੀਲੀ ਰਾਵੀ, ਬਾਰਡਰ ਏਰੀਏ ਵਿੱਚ ਸਾਹੀਵਾਲ ਅਤੇ ਮਾਲਵੇ ਵਿੱਚ ਮੁਰਾ ਨਸਲ ਦੇ ਵਧੀਆ ਪਸ਼ੂ ਤਿਆਰ ਕਰਨ ਲਈ ਨਵੀਂ ਸਕੀਮ ਆਰੰਭੀ ਗਈ ਹੈ। ਉਨਾ ਕਿਹਾ ਕਿ ਪੰਜ ਸੂਰਾਂ ਦੇ ਸਰਕਾਰੀ ਫਾਰਮਾਂ ਤੋਂ ਰਿਆਇਤੀ ਦਰਾਂ ’ਤੇ ਸੂਰਾਂ ਦੇ ਬੱਚੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੱਕਰੀਆਂ ਲਈ ਬੀਟਲ ਨਸਲ ਦੇ ਨਰ ਬੱਚੇ ਬੱਕਰੀ ਪਾਲਕਾਂ ਨੂੰ ਮੁਫ਼ਤ ਦਿੱਤੇ ਜਾ ਰਹੇ ਹਨ।

ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸੂਬੇ ਵਿੱਚ ਡੇਅਰੀ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਡੇਅਰੀ ਵਿਕਾਸ ਦੇ 9 ਸਿਖਲਾਈ ਕੇਂਦਰਾਂ ’ਤੇੇ ਹਰ ਸਾਲ 6000 ਤੋਂ ਵੱਧ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਡੇਅਰੀ ਧੰਦੇ ਨਾਲ ਜੋੜਿਆ ਜਾਂਦਾ ਹੈ। ਲਗਭਗ 3000 ਨੌਜਵਾਨਾਂ ਨੂੰ ਬੈਂਕਾਂ ਤੋਂ ਅਸਾਨ ਦਰਾਂ ’ਤੇ ਕਰਜ਼ੇ ਦਵਾ ਕੇ ਨਵੇਂ ਡੇਅਰੀ ਯੂਨਿਟ ਸਥਾਪਤ ਕੀਤੇ ਜਾਂਦੇ ਹਨ।

ਦੁੱਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਦੁੱਧ ਚੁਆਈ ਮਸ਼ੀਨਾਂ, ਪੱਠੇ ਵੱਢਣ ਵਾਲੀਆਂ ਮਸ਼ੀਨਾਂ, ਦੁੱਧ ਠੰਡਾ ਕਰਨ ਵਾਲੇ ਯੰਤਰ ਅਤੇ ਦੁੱਧ ਤੋਂ ਦੁੱਧ ਪਦਾਰਥ ਬਨਾਉਣ ਵਾਲੇ ਪਿੰਡ ਪੱਧਰ ਦੇ ਕਾਰਖ਼ਾਨੇ ’ਤੇ 25 ਪ੍ਰਤੀਸ਼ਤ ਤੋਂ 33 ਪ੍ਰਤੀਸ਼ਤ ਤੱਕ ਸਬਸਿਡੀ ਦਿੱਤੀ ਜਾਂਦੀ ਹੈ।

ਸ. ਬਾਜਵਾ ਨੇ ਕਿਹਾ ਕਿ ਪੰਜਾਬ ਦੇ ਦੱਖਣੀ ਜ਼ਿਲਿਆਂ ਵਿੱਚ ਖਾਰੇ ਪਾਣੀ ਵਿੱਚ ਝੀਂਗਾ ਪਾਲਣ ਦੇ ਕੰਮ ਵਿੱਚ ਤੇਜ਼ੀ ਆਈ ਹੈ ਅਤੇ ਨਵਾਂ ਰਕਬਾ ਮੱਛੀ ਪਾਲਣ ਹੇਠ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਰਾਜ ਸਰਕਾਰ ਵੱਲੋਂ ਇਨਾਂ ਧੰਦਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਰਹੇਗਾ। ਉਨਾਂ ਨਵੀਂ ਪੀੜੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਵਿੱਚ ਆਪਣੇ ਮੁਲਕ ਵਿੱਚ ਰਹਿਕੇ ਅਜਿਹੇ ਕਿੱਤੇ ਸ਼ੁਰੂ ਕਰਕੇ ਵੱਡਾ ਮੁਨਾਫ਼ਾ ਕਮਾ ਸਕਦੇ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION