35.1 C
Delhi
Friday, March 29, 2024
spot_img
spot_img

ਪਰਿਵਾਰ ਤੇ ਡੇਰਾ ਕਮੇਟੀ ਮੰਨੇ, ਹੋ ਗਿਆ ਬਿੱਟੂ ਦਾ ਅੰਤਿਮ ਸਸਕਾਰ – ਪ੍ਰਸ਼ਾਸ਼ਨ ਨੇ ਕੀ ਦਿੱਤਾ ਭਰੋਸਾ?

ਯੈੱਸ ਪੰਜਾਬ
ਕੋਟਕਪੂਰਾ, 24 ਜੂਨ, 2019:

ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਦੇ ਲਗਾਤਾਰ ਯਤਨਾਂ ਸਦਕਾ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਅਤੇ ਡੇਰਾ ਸਿਰਸਾ ਦੀ ਸਟੇਟ ਕਮੇਟੀ ਦੇ ਮੈਂਬਰ ਮਹਿੰਦਰ ਪਾਲ ਬਿੱਟੂ ਦਾ ਪਰਿਵਾਰ ਅਤੇ ਡੇਰੇ ਦੀ ਕਮੇਟੀ ਬਿੱਟੂ ਦਾ ਅੰਤਿਮ ਸਸਕਾਰ ਕਰਨ ਲਈ ਸਹਿਮਤ ਹੋ ਗਏ ਜਿਸ ਤੋਂ ਤੁਰੰਤ ਬਾਅਦ ਸੋਮਵਾਰ ਲਗਪਗ 5.30 ਵਜੇ ਭਾਰੀ ਸੁਰੱਖ਼ਿਆ ਇੰਤਜ਼ਾਮਾਂ ਦੇ ਵਿਚਕਾਰ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਬਿੱਟੂ ਦੀ ਮ੍ਰਿਤਕ ਦੇਹ ਬੀਤੇ ਕਲ੍ਹ ਸਵੇਰ ਤੋਂ ਹੀ ਕੋਟਕਪੂਰਾ ਦੇ ਨਾਮ ਚਰਚਾ ਘਰ ਵਿਚ ਰੱਖੀ ਹੋਈ ਸੀ ਅਤੇ ਪਰਿਵਾਰ ਤੋਂ ਇਲਾਵਾ ਡੇਰੇ ਦੀ ਕਮੇਟੀ ਇਹ ਕਹਿ ਰਹੀ ਸੀ ਕਿ ਕਤਲ ਮਾਮਲੇ ਵਿਚ ਇਨਸਾਫ਼ ਮਿਲਣ ਤੋਂ ਬਾਅਦ ਹੀ ਸਸਕਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਰਿਵਾਰ ਅਤੇ ਡੇਰੇ ਨੇ ਇਹ ਮੰਗ ਵੀ ਰੱਖੀ ਸੀ ਕਿ ਬੇਅਦਬੀ ਮਾਮਲੇ ਵਿਚ ਡੇਰਾ ਪ੍ਰੇਮੀਆਂ ’ਤੇ ਦਰਜ ਕੀਤੇ ਸਾਰੇ ਮੁਕੱਦਮੇ ਰੱਦ ਕੀਤੇ ਜਾਣ। ਉਨ੍ਹਾਂ ਦਾ ਦਾਅਵਾ ਸੀ ਕਿ ਇਹ ਸਾਰੇ ਮੁਕੱਦਮੇ ਝੂਠੇ ਹਨ ਇਸ ਲਈ ਰੱਦ ਹੋਣੇ ਚਾਹੀਦੇ ਹਨ।

ਜ਼ਿਕਰਯੋਗ ਹੈ ਕਿ ਬਿੱਟੂ ਦੇ ਪਰਿਵਾਰ ਅਤੇ ਡੇਰਾ ਕਮੇਟੀ ਨਾਲ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਕਲ੍ਹ ਤੋਂ ਹੀ ਮੀਟਿੰਗਾਂ ਕਰ ਕੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਕਲ੍ਹ ਗੱਲ ਸਿਰੇ ਨਹੀਂ ਸੀ ਲੱਗੀ। ਅੱਜ ਸਵੇਰੇ ਇਕ ਮੀਟਿੰਗ ਹੋਈ ਜੋ ਬੇਸਿੱਟਾ ਰਹੀ ਪਰ ਕੁਝ ਹੀ ਦੇਰ ਬਾਅਦ ਪੁਲਿਸ ਅਤੇ ਪ੍ਰਸ਼ਾਸ਼ਨਕ ਅਧਿਕਾਰੀ ਦੁਬਾਰਾ ਨਾਮ ਚਰਚਾ ਘਰ ਪੁੱਜੇ ਜਿੱਥੇ ਲਗਪਗ ਚਾਰ ਘੰਟੇ ਚੱਲੀ ਮੀਟਿੰਗ ਤੋਂ ਬਾਅਦ ਪਰਿਵਾਰ ਅਤੇ ਡੇਰੇ ਨੂੰ ਭਰੋਸਾ ਦੇ ਕੇ ਅੰਤਿਮ ਸਸਕਾਰ ਕਰਨ ਲਈ ਮਨਾ ਲਿਆ ਗਿਆ।

ਪਤਾ ਲੱਗਾ ਹੈ ਕਿ ਪਰਿਵਾਰ ਦੀ ਇਹ ਮੰਗ ਮੰਨ ਲਈ ਗਈ ਕਿ ਬਿੱਟੂ ਦੇ ਕਤਲ ਦੇ ਮਾਮਲੇ ਵਿਚ ਜਾਂਚ ਕਰਕੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾਵਾਂ ਦਿਵਾਈਆਂ ਜਾਣਗੀਆਂ।

ਇਸ ਤੋਂ ਇਲਾਵਾ ਪਰਿਵਾਰ ਅਤੇ ਡੇਰੇ ਦੀ ਇਸ ਮੰਗ ਬਾਰੇ ਕਿ ਡੇਰਾ ਪ੍ਰੇਮੀਆਂ ’ਤੇ ਬੇਅਦਬੀ ਮਾਮਲੇ ਬਾਰੇ ਦਰਜ ਕੇਸ ਵਾਪਿਸ ਲਏ ਜਾਣ ਦੇ ਸੰਬੰਧ ਵਿਚ ਇਹ ਭਰੋਸਾ ਦਿੱਤਾ ਗਿਆ ਕਿ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਜੋ ਸੰਭਵ ਹੋ ਸਕੇਗਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਨ੍ਹਾਂ ਮਾਮਲਿਆਂ ਵਿਚ ਚਲਾਨ ਪੇਸ਼ ਹੋ ਚੁੱਕੇ ਹਨ ਅਤੇ ਕੇਸ ਹੁਣ ਅਦਾਲਤ ਵਿਚ ਹੋਣ ਕਾਰਨ ਪੁਲਿਸ ਜਾਂ ਪ੍ਰਸ਼ਾਸ਼ਨ ਇਨ੍ਹਾਂ ਕੇਸਾਂ ਨੂੰ ਵਾਪਿਸ ਲੈਣ ਦੀ ਸਥਿਤੀ ਵਿਚ ਨਹੀਂ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION