29 C
Delhi
Wednesday, April 17, 2024
spot_img
spot_img

ਪਰਮਿੰਦਰ ਬਰਾੜ ਨੇ ਛੋਟੀ ਉਮਰੇ ਸਿਰਜਿਆ ਇਤਿਹਾਸ: ਇਕ ਮਹੀਨੇ ’ਚ ਦੋ ਵਾਰ ਦਲਬਦਲੀ ਕਰਕੇ ਤੀਜੀ ਪਾਰਟੀ ’ਚ ਪੁੱਜੇ

ਯੈੱਸ ਪੰਜਾਬ
ਨਵੀਂ ਦਿੱਲੀ, 1 ਦਸੰਬਰ, 2021:
ਨੌਜਵਾਨ ਆਗੂ ਪਰਮਿੰਦਰ ਸਿੰਘ ਬਰਾੜ ਨੇ ਛੋਟੀ ਉਮਰੇ ਵੱਡਾ ਇਤਿਹਾਸ ਸਿਰਜਿਆ ਹੈ। ਉਨ੍ਹਾਂ ਨੇ ਲਗਪਗ ਇਕ ਮਹੀਨੇ ਦੇ ਸਮੇਂ ਅੰਦਰ ਹੀ ਦੋ ਛੜੱਪੇ ਮਾਰਦੇ ਹੋਏ ਬੁੱਧਵਾਰ ਨੂੰ ਤੀਜੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ।

28 ਅਕਤੂਬਰ ਤਕ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਰਹੇ ਸ:ਪਰਮਿੰਦਰ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਅਤੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਨੇੜੇ ਮੰਨੇ ਜਾਂਦੇ ਸਨ।

ਪਾਰਟੀ ਵਿੱਚ ਉਨ੍ਹਾਂ ਦੀ ਕੀ ਥਾਂ ਸੀ, ਇਸ ਗੱਲ ਦਾ ਅੰਦਾਜ਼ਾ ਇੱਥੋਂ ਹੀ ਲਾਇਆ ਜਾ ਸਕਦਾ ਹੈ ਕਿ ਉਹ ਪਾਰਟੀ ਦੇ ਆਈ.ਟੀ.ਸੈੱਲ ਦੇ ਮੁਖ਼ੀ ਹੋਣ ਦੇ ਨਾਲ ਨਾਲ ਪਾਰਟੀ ਦੀ ਵਿਦਿਆਰਥੀ ਜੱਥੇਬੰਦੀ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਸੋਈ) ਦੇ ਸੰਸਥਾਪਕ ਵੀ ਰਹੇ। ਇੱਥੇ ਹੀ ਬੱਸ ਨਹੀਂ ਉਹ ਸ:ਸੁਖ਼ਬੀਰ ਸਿੰਘ ਬਾਦਲ ਦੇ ਉਪ-ਮੁੱਖ ਮੰਤਰੀ ਹੁੰਦਿਆਂ ਉਨ੍ਹਾਂ ਦੇ ਉ.ਐਸ.ਡੀ.ਦੇ ਅਹੁਦੇ ’ਤੇ ਤਾਇਨਾਤ ਰਹੇ ਸਨ।

28 ਅਕਤੂਬਰ ਨੂੰ ਅਚਾਨਕ ਇਕ ਨਿਰਣਾ ਲੈਂਦਿਆਂ ਸ: ਪਰਮਿੰਦਰ ਸਿੰਘ ਬਰਾੜ ਦਿੱਲੀ ਵਿਖ਼ੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਸ੍ਰੀ ਕੇ.ਸੀ.ਵੇਨੂੰਗੋਪਾਲ ਦੀ ਹਾਜ਼ਰੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।

ਇਕ ਮਹੀਨਾ 2 ਦਿਨਾਂ ਬਾਅਦ ਹੀ ਬੁੱਧਵਾਰ, 1 ਦਸੰਬਰ ਨੂੰ ਸ: ਪਰਮਿੰਦਰ ਬਰਾੜ ਨੇ ਦਿੱਲੀ ਵਿਖ਼ੇ ਹੀ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਅਤੇ ਹੋਰ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।

ਸੋਸ਼ਲ ਮੀਡੀਆ ’ਤੇ ਸ: ਬਰਾੜ ਦੇ ਤਾਜ਼ਾ ਫ਼ੈਸਲੇ ’ਤੇ ਰਲਵਾਂ ਮਿਲਵਾਂ ਪ੍ਰਤੀਕਰਮ ਵੇਖ਼ਣ ਨੂੰ ਮਿਲ ਰਿਹਾ ਹੈ। ਹਾਲਾਂਕਿ ਕੁਝ ਲੋਕ ਵਧਾਈਆਂ ਵੀ ਦੇ ਰਹੇ ਹਨ ਪਰ ਕਈ ਲੋਕ ਉਨ੍ਹਾਂ ਦੇ ਲਗਾਤਾਰ ਪਾਰਟੀਆਂ ਬਦਲਣ ਦੇ ਰੁਝਾਨ ਦੀ ਤਿੱਖੀ ਅਲੋਚਨਾ ਕਰਦੇ ਨਜ਼ਰ ਆ ਰਹੇ ਹਨ। ਕਈ ਤਾਂ ਇਹ ਵੀ ਪੁੱਛ ਰਹੇ ਹਨ ਕਿ ‘ਹੁਣ ਅਗਲੀ ਪਾਰਟੀ ਕਿਹੜੀ ਹੋ ਸਕਦੀ ਹੈ?’

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION