29 C
Delhi
Friday, April 19, 2024
spot_img
spot_img

ਪਰਨੀਤ ਕੌਰ ਵੱਲੋਂ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਵੇਅ ‘ਤੇ ਸ਼ੁਤਰਾਣਾ ਨੇੜੇ ‘ਇੰਟਰ ਚੇਂਜ ਜੰਕਸ਼ਨ’ ਬਣਾਉਣ ਲਈ ਗਡਕਰੀ ਨੂੰ ਪੱਤਰ

ਪਟਿਆਲਾ, 18 ਅਗਸਤ, 2020 –
ਪਟਿਆਲਾ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਨਵੀਂ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਵੇਅ ਦੇ ਸੰਗਰੂਰ-ਪਾਤੜਾਂ-ਖਨੌਰੀ ਹਿੱਸੇ ‘ਤੇ ਆਲੇ-ਦੁਆਲੇ ਦੇ ਇਤਿਹਾਸਕ ਸਥਾਨਾਂ ਨੂੰ ਮੁੱਖ ਰੱਖਦੇ ਹੋਏ, ਪਟਿਆਲਾ ਜ਼ਿਲ੍ਹੇ ‘ਚ ਸ਼ੁਤਰਾਣਾ ਨੇੜੇ ‘ਇੰਟਰ ਚੇਂਜ ਜੰਕਸ਼ਨ’ ਬਣਾਉਣ ਦੀ ਮੰਗ ਕੀਤੀ ਹੈ।

ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇਜ਼ ਮੰਤਰੀ ਸ੍ਰੀ ਨਿਤਿਨ ਗਡਕਰੀ ਨੂੰ ਲਿਖੇ ਪੱਤਰ ‘ਚ ਉਨ੍ਹਾਂ ਨੇ ਸ਼ੁਤਰਾਣਾ ਨੇੜੇ ਆਮ ਲੋਕਾਂ ਅਤੇ ਸ਼ਰਧਾਲੂਆਂ ਦੀ ਸੁਵਿਧਾ ਲਈ ਐਕਸਪ੍ਰੈਸ ਵੇਅ ਨਾਲ ਜੋੜਦੇ ਰਸਤੇ ਬਣਾਉਣ ਦੀ ਪੈਰਵੀ ਕਰਦਿਆ ਕਿਹਾ ਕਿ ਇਸ ਰੂਟ ‘ਤੇ ਸਥਿਤ ਪੰਜਾਬ ਅਤੇ ਹਰਿਆਣਾ ਦੇ ਚਾਰ ਜ਼ਿਲ੍ਹੇ ਪਟਿਆਲਾ, ਸੰਗਰੂਰ, ਜੀਂਦ ਅਤੇ ਕੈਥਲ ਦੇ ਬਹੁਤ ਹੀ ਇਤਿਹਾਸਕ ਮਹੱਤਤਾ ਵਾਲੇ ਸਥਾਨਾਂ ਨੂੰ ਇਸ ਸਲਿਪ ਵੇਅ ਰਾਹੀਂ ਐਕਸਪ੍ਰੈਸ ਵੇਅ ਤੋਂ ਪਹੁੰਚ ਮਿਲੇਗੀ।

ਪੰਜਾਬ ਅਤੇ ਹਰਿਆਣਾ ਸੀਮਾ ‘ਤੇ ਨੈਸ਼ਨਲ ਹਾਈਵੇਅ ਐਨ.ਐਚ. 71 ‘ਤੇ ਇਸ ‘ਇੰਟਰ ਚੇਂਜ ਜੰਕਸ਼ਨ’ ਦੀ ਮਹੱਤਤਾ ‘ਤੇ ਜੋਰ ਦਿੰਦਿਆ ਉਨ੍ਹਾਂ ਕਿਹਾ ਕਿ ਇਸ ਦੇ ਬਣਨ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਇਤਿਹਾਸਕ ਗੁਰਦੁਆਰਿਆ, ਸ੍ਰੀ ਕਪਿਲ ਮੁਨੀ ਜੀ ਨਾਲ ਸਬੰਧਤ ਸਥਾਨਾਂ ਅਤੇ ਪਿਹੋਵਾ ਵਿੱਚ ਸਥਿਤ ਇਤਿਹਾਸਕ ਸਥਾਨਾਂ ਨੂੰ ਜਾਣ ਦਾ ਰਸਤਾ ਐਕਸਪ੍ਰੈਸ ਵੇਅ ਨਾਲ ਜੁੜ ਜਾਵੇਗਾ।

ਇਨ੍ਹਾਂ ਇਤਿਹਾਸਕ ਸਥਾਨਾਂ ਜਿਨ੍ਹਾਂ ਬਾਰੇ ਉਨ੍ਹਾਂ ਮੰਗ ਪੱਤਰ ਦੇਣ ਆਏ ਸ਼ੁਤਰਾਣਾ ਦੇ ਵਸਨੀਕਾਂ ਵੱਲੋਂ ਜਿਕਰ ਕੀਤਾ ਗਿਆ ਹੈ, ਵਿੱਚ ਗੁਲਜ਼ਾਰਪੁਰਾ ਠਰੂਆ ਵਿਖੇ ਸਥਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਗੁਰਦੁਆਰਾ ਸ੍ਰੀ ਬੈਹਰ ਸਾਹਿਬ, ਗੁਰਦੁਆਰਾ ਸ੍ਰੀ ਧਮਤਾਨ ਸਾਹਿਬ ਹਰਿਆਣਾ, ਗੁਰਦੁਆਰਾ ਸ੍ਰੀ ਨੀਮ ਸਾਹਿਬ ਕੈਥਲ ਅਤੇ ਸ੍ਰੀ ਕਪਿਲ ਮੁਨੀ ਜੀ ਨਾਲ ਸਬੰਧਤ ਤੀਰਥ ਸਥਾਨ ਸ੍ਰੀ ਬਿੰਦੂਸਾਰ ਤੀਰਥ ਹੰਸਡੈਹਰ ਤੇ ਸਰਸਵਤੀ ਤੀਰਥ ਬੈਹਰ ਸਾਹਿਬ ਅਤੇ ਮਹਾਨ ਤੀਰਥ ਪਿਹੋਵਾ ਨੂੰ ਜਾਣ ਲਈ ਇਹ ਇਕੋ ਇੱਕ ਸਲਿਪ ਵੇਅ ਬਹੁਤ ਹੀ ਮਹੱਤਵਪੂਰਨ ਸਿੱਧ ਹੋਵੇਗਾ।

ਸੰਸਦ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਉਕਤ ਹਵਾਲਿਆਂ ਨਾਲ ਸ੍ਰੀ ਗਡਕਰੀ ਨੂੰ ਲਿਖੀ ਚਿੱਠੀ ‘ਚ ਆਸ ਪ੍ਰਗਟਾਈ ਹੈ ਕਿ ਉਹ ਇਸ ਜੰਕਸ਼ਨ ਰਾਹੀਂ ਸਿੱਖ ਅਤੇ ਹਿੰਦੂ ਧਰਮ ਨਾਲ ਸਬੰਧਤ ਤੀਰਥਾਂ ਦੇ ਅਨੁਯਾਈਆਂ ਨੂੰ ਵੱਡੀ ਰਾਹਤ ਪ੍ਰਦਾਨ ਕਰਨਗੇ ਤਾਂ ਜੋ ਉਹ ਐਕਸਪ੍ਰੈਸ ਵੇਅ ‘ਤੇ ਚਲਦੇ ਹੋਏ ਸ਼ੁਤਰਾਣਾ ਨੇੜੇ ਸੰਭਾਵੀ ਜੰਕਸ਼ਨ ਰਾਹੀਂ ਆਪੋ ਆਪਣੇ ਇਤਿਹਾਸਕ ਅਤੇ ਪਵਿਤਰ ਤੀਰਥਾਂ ਦੇ ਦਰਸ਼ਾ ‘ਚ ਕੋਈ ਅਸੁਵਿਧਾ ਮਹਿਸੂਸ ਨਾ ਕਰਨ।

Yes Punjab Gall Punjab Di


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION