26.1 C
Delhi
Saturday, April 20, 2024
spot_img
spot_img

‘ਪਨਸਪ’ ਦੇ ਚੇਅਰਮੈਨ ਤਜਿੰਦਰ ਬਿੱਟੂ ਦੇ ਸਨਮਾਨ ’ਚ ਰਾਤਰੀ ਭੋਜ, ਪ੍ਰਮੁੱਖ ਸ਼ਖਸ਼ੀਅਤਾਂ ਪੁੱਜੀਆਂ

ਯੈੱਸ ਪੰਜਾਬ

ਜਲੰਧਰ, 12 ਅਗਸਤ, 2019 –

ਕਾਂਗਰਸ ਦੇ ਸੀਨੀਅਰ ਆਗੂ ਅਤੇ ‘ਪਨਸਪ’ ਦੇ ਨਵ ਨਿਯੁਕਤ ਚੇਅਰਮੈਨ ਸ: ਤਜਿੰਦਰ ਸਿੰਘ ਬਿੱਟੂ ਦੇ ਸਨਮਾਨ ਵਿਚ ਬੀਤੀ ਰਾਤ ਇਕ ਰਾਤਰੀ ਭੋਜ ਦਿੱਤਾ ਗਿਆ ਜਿਸ ਵਿਚ ਪ੍ਰਮੁੱਖ ਸ਼ਖਸ਼ੀਅਤਾਂ ਵਿਸ਼ੇਸ਼ ਤੌਰ ’ਤੇ ਪੁੱਜੀਆਂ।

ਵਾਸਲ ਗਰੁੱਪ ਆਫ਼ ਐਜੂਕੇਸ਼ਨ ਦੇ ਮਾਲਕ ਸ੍ਰੀ ਸੰਜੀਵ ਵਾਸਲ ਵੱਲੋਂ ਜਲੰਧਰ ਦੇ ਸਰੋਵਰ ਹੋਟਲ ਵਿਚ ਰੱਖੇ ਗਏ ਇਸ ਰਾਤਰੀ ਭੋਜ ਮੌਕੇ ਸ: ਬਿੱਟੂ ਦੀ ਨਿਯੁਕਤੀ ਲਈ ਉਨ੍ਹਾਂ ਨੂੰ ਵਧਾਈਆਂ ਦਿੰਦੇ ਹੋਏ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਉਦਯੋਗ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ, ‘ਅਜੀਤ ਪ੍ਰਕਾਸ਼ਨ ਸਮੂਹ’ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ, ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸ੍ਰੀ ਸ਼ੀਤਲ ਵਿੱਜ, ਵਿਧਾਇਥ ਸ੍ਰੀ ਰਜਿੰਦਰ ਬੇਰੀ, ਜਲੰਧਰ ਦੇ ਮੇਅਰ ਸ੍ਰੀ ਜਗਦੀਸ਼ ਰਾਜ ਰਾਜਾ ਡਿਵੀਜ਼ਨਲ ਕਮਿਸ਼ਨਰ ਸ੍ਰੀ ਬਲਦੇਓ ਪੁਰੂਸ਼ਾਰਥਾ, ਪੁਲਿਸ ਕਮਿਸ਼ਨਰ ਸ:ਗੁਰਪ੍ਰੀਤ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ, ਐਸ.ਐਸ.ਪੀ. ਜਲੰਧਰ ਦਿਹਾਤੀ ਸ: ਨਵਜੋਤ ਸਿੰਘ ਮਾਹਲ,.ਐਸ.ਐਸ.ਪੀ.ਸ੍ਰੀ ਵਿਵੇਕਸ਼ੀਲ ਸੋਨੀ, ਡੀ.ਸੀ.ਪੀ.ਸ:ਰਜਿੰਦਰ ਸਿੰਘ, ਸ੍ਰੀ ਸਤੀਸ਼ ਜੈਨ (ਹਵੇਲੀ ਗਰੁੱਪ), ਸ੍ਰੀ ਰਮੇਸ਼ ਮਿੱਤਲ (ਲਵਲੀ ਗਰੁੱਪ) ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION