35.1 C
Delhi
Friday, March 29, 2024
spot_img
spot_img

‘ਪਟਿਆਲਾ ਹੈਰੀਟੇਜ ਫ਼ੈਸਟੀਵਲ-2020’ – ਫ਼ਲਾਵਰ ਤੇ ਫੂਡ ਫ਼ੈਸਟੀਵਲ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ

ਪਟਿਆਲਾ, 24 ਫਰਵਰੀ, 2020 –
ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਟਿਆਲਾ ਦੀ ਪੁਰਾਤਨ ਬਾਰਾਂਦਰੀ ਬਾਗ ਦੀ ਮੁਕੰਮਲ ਕਾਇਆਂ ਕਲਪ ਕਰਕੇ ਇਸਦੀ ਵਿਰਾਸਤੀ ਦਿੱਖ ਬਹਾਲ ਕੀਤੀ ਜਾ ਰਹੀ ਹੈ।

ਸ੍ਰੀਮਤੀ ਪਰਨੀਤ ਕੌਰ ਪਟਿਆਲਾ ਹੈਰੀਟੇਜ ਫੈਸਟੀਵਲ-2020 ਦੇ ਤੀਜੇ ਦਿਨ ਦੇ ਸਮਾਰੋਹਾਂ ਦੀ ਲੜੀ ਤਹਿਤ ਇਥੇ ਬਾਰਾਂਦਰੀ ਬਾਗ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਟੂਰਿਜ਼ਮ, ਹਾਸਪਿਟੈਲਿਟੀ ਤੇ ਹੋਟਲ ਮੈਨੇਜਮੈਂਟ ਵਿਭਾਗ ਸਮੇਤ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਫ਼ਲਾਵਰ ਅਤੇ ਫੂਡ ਫੈਸਟੀਵਲ ਮੌਕੇਮਾਸਟਰ ਸ਼ੈਫ਼ ਮੁਕਾਬਲੇ ਅਤੇ ਫ਼ੁੱਲਾਂ ਦੀ ਵਿਲੱਖਣ ਪ੍ਰਦਰਸ਼ਨੀ ਦਾ ਜਾਇਜ਼ਾ ਲੈਣ ਪੁੱਜੇ ਸਨ।

ਵਿਰਾਸਤੀ ਬਾਰਾਂਦਰੀ ਬਾਗ ‘ਚ ਦਰਸ਼ਕਾਂ ਦੀ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਬਾਰਾਂਦਰੀ ਬਾਗ ਜਿੱਥੇ ਪਟਿਆਲਾ ਸ਼ਹਿਰ ਨੂੰ ਸ਼ੁੱਧ ਹਵਾ ਮੁਹੱਈਆ ਕਰਵਾ ਕੇ ਸ਼ਹਿਰ ਲਈ ਫੇਫੜਿਆਂ ਦਾ ਕੰਮ ਕਰਦੀ ਹੈ, ਉਥੇ ਹੀ ਇਸ ਦੀ ਵਿਰਾਸਤੀ ਮਹੱਤਤਾ ਵੀ ਹੈ। ਉਨ੍ਹਾਂ ਦੱਸਿਆ ਕਿ ਇਥੇ ਸੁੱਕ ਚੁੱਕੇ ਪੁਰਾਣੇ ਤੇ ਵਿਰਾਸਤੀ ਰੁੱਖਾਂ ਦੀ ਥਾਂ ਪੁਰਾਣੀਆਂ ਕਿਸਮਾਂ ਦੇ ਰੁੱਖ ਹੀ ਲਗਾਏ ਜਾ ਰਹੇ ਹਨ, ਨਵੀਆਂ ਲਾਇਟਾਂ ਅਤੇ ਚੇਨ ਲਿੰਕਿੰਗ ਦਾ ਕੰਮ ਹੋ ਚੁੱਕਾ ਹੈ ਅਤੇ ਇਸਨੂੰ ਸੈਲਾਨੀਆਂ ਲਈ ਇੱਕ ਸੈਰਗਾਹ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ।

ਲੋਕ ਸਭਾ ਮੈਂਬਰ ਨੇ ਕਿਹਾ ਕਿ ਫ਼ੁੱਲ ਮਨੁੱਖੀ ਜਿੰਦਗੀ ਦਾ ਅਹਿਮ ਹਿੱਸਾ ਹੋਣ ਦੇ ਨਾਲ-ਨਾਲ ਵਾਤਾਵਰਨ ਨੂੰ ਹਰਿਆ ਭਰਿਆ ਤੇ ਸੁੰਦਰ ਰੱਖਣ ‘ਚ ਵੀ ਵੱਡਾ ਯੋਗਦਾਨ ਪਾਉਂਦੇ ਹਨ। ਜਦੋਂਕਿ ਭੋਜਨ ਪਕਾਉਣ ਦੇ ਮਾਮਲੇ ‘ਚ ਮਾਸਟਰ ਸ਼ੈਫ਼ ਬਹੁਤ ਵਧ ਫੁਲ ਰਿਹਾ ਕਿੱਤਾ ਹੈ ਅਤੇ ਇਸ ‘ਚ ਨੌਜਵਾਨ ਵਿਦਿਆਰਥੀਆਂ ਲਈ ਬਹੁਤ ਸੰਭਾਵਨਾਵਾਂ ਹਨ।

ਸ੍ਰੀਮਤੀ ਪਰਨੀਤ ਕੌਰ ਦੇ ਨਾਲ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ, ਪੰਜਾਬ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮਿਤਪ੍ਰਤਾਪ ਸਿੰਘ ਹਨੀ ਸੇਖੋਂ, ਸ੍ਰੀ ਬਲਵਿੰਦਰ ਸਿੰਘ, ਡਿਪਟੀ ਮੇਅਰ ਸ੍ਰੀਮਤੀ ਵਿਨਤੀ ਸੰਗਰ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਇਨਾਇਤ ਸਮੇਤ ਯੂਨੀਵਰਸਿਟੀ ਦੇ ਟੂਰਿਜ਼ਮ, ਹਾਸਪਿਟੈਲਿਟੀ ਅਤੇ ਹੋਟਲ ਮੈਨੇਜਮੈਂਟ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਵੀ ਮੌਜੂਦ ਸਨ।

ਪੰਜਾਬ ਦੇ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪਟਿਆਲਾ ਹੈਰੀਟੇਜ਼ ਫੈਸਟੀਵਲ ਦੇ ਇਸ ਪ੍ਰੋਗਰਾਮ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਪ੍ਰਦਰਸ਼ਨੀ ਵਿੱਚ ਬਾਗਬਾਨੀ ਵਿਭਾਗ ਤੇ ਨਰਸਰੀਆਂ ਸਮੇਤ ਆਮ ਲੋਕਾਂ ਵੱਲੋਂ ਲਿਆਂਦੀਆਂ ਗਈਆਂ ਫੁੱਲਾਂ ਦੇ ਵੱਖ-ਵੱਖ ਵਰਗਾਂ ਦੀਆਂ 1026 ਐਂਟਰੀਆਂ ਦੇ ਕੱਟ ਫਲਾਵਰ, ਫੁੱਲਾਂ ਦੇ ਗਹਿਣੇ, ਕੈਕਟਸ, ਸਾਕੁਲੈਂਟਸ, ਬੋਨਸਾਈ ਪਲਾਂਟ, ਫਲਾਵਰ ਪੌਟ, ਆਰਟਿਸਟਿਕ ਡਿਸਪਲੇ ਅਤੇ ਵੱਖ-ਵੱਖ ਤਰ੍ਹਾਂ ਦੇ ਗਮਲਿਆਂ ਦੀ ਵਿਲੱਖਣ ਪ੍ਰਦਰਸ਼ਨੀ ਤੇ ਸਜਾਵਟ ਨੂੰ ਗਹੁ ਨਾਲ ਵੇਖਿਆ। ਪਹਿਲੇ ਤੇ ਦੂਸਰੇ ਸਥਾਨ ‘ਤੇ ਆਉਣ ਵਾਲਿਆਂ ਨੂੰ 130 ਇਨਾਮ ਵੰਡੇ ਗਏ।

ਫੂਡ ਫੈਸਟੀਵਲ ‘ਚ 10 ਟੀਮਾਂ ਦੇ 20 ਮੈਂਬਰਾਂ ਨੇ ਹਿੱਸਾ ਲਿਆ ਅਤੇ ਸਵਾਦਲਾ ਖਾਣਾ ਬਣਾਉਣ ਦੇ ਮਾਹਰ ਮਾਸਟਰ ਸ਼ੈਫ਼ ਜਸਵਿੰਦਰ ਸਿੰਘ ਨੇ ਕਟਹਲ ਅਤੇ ਜਿੰਮੀਕੰਦ ਬਣਾ ਕੇ ਦਿਖਾਇਆ ਅਤੇ ਭੋਜਣ ਪਰੋਸਣ ਦੇ ਮਾਹਰ ਮਾਸਟਰ ਸ਼ੈਫ਼ ਅਸੀਸ਼ ਨਿਕਾਂਚੀ ਨੇ ਭੋਜਣ ਸਜਾ ਕੇ ਦਿਖਾਇਆ ਤੇ ਸਿਖਾਇਆ ਅਤੇ ਪਹਿਲੇ ਦੂਜੇ ਤੇ ਤੀਜੇ ਸਥਾਨ ‘ਤੇ ਆਉਣ ਵਾਲੀਆਂ ਟੀਮਾਂ ਨੂੰ ਸਨਮਾਨਤ ਕੀਤਾ ਗਿਆ। ਮੰਚ ਸੰਚਾਲਨ ਸ੍ਰੀਮਤੀ ਸੁਮਨ ਬੱਤਰਾ ਨੇ ਕੀਤਾ।

ਫੈਸਟੀਵਲ ਮੌਕੇ ਸਜਾਏ ਗਏ ਫੂਡ ਕੋਰਟ ਵਿੱਚ ਵੱਖ-ਵੱਖ ਤਰ੍ਹਾਂ ਦੇ ਲਜ਼ੀਜ਼ ਪਕਵਾਨ ਵੀ ਦਰਸ਼ਕਾਂ ਦੀ ਖਿਚ ਦਾ ਕੇਂਦਰ ਬਣੇ ਰਹੇ, ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਪਾਈਪ ਬੈਂਡ ਅਤੇ ਜੈਮਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮੰਨੋਰੰਜਨ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ।

ਭੋਜਨ ਮੁਕਾਬਲੇ ‘ਚ ਸ਼ੈਫ਼ ਜਸਵਿੰਦਰ ਸਿੰਘ ਤੇ ਸ੍ਰੀ ਅਸੀਸ਼ ਨਿਕਾਂਚੀ ਸਮੇਤ ਸੀ.ਡੀ.ਪੀ.ਓ. ਸੁਪ੍ਰੀਤ ਕੌਰ ਬਾਜਵਾ ਜਦੋਂਕਿ ਫਲਾਵਰ ਫੈਸਟੀਵਲ ਲਈ ਨਗਰ ਨਿਗਮ ਦੇ ਐਕਸੀਐਨ ਹਾਰਟੀਕਲਚਰ ਸ੍ਰੀ ਦਲੀਪ ਕੁਮਾਰ, ਬਾਗਬਾਨੀ ਵਿਕਾਸ ਅਫ਼ਸਰ ਕੁਲਵਿੰਦਰ ਸਿੰਘ, ਦਿਲਪ੍ਰੀਤ ਸਿੰਘ, ਨਵਨੀਤ ਕੌਰ ਤੇ ਹਰਦੀਪ ਸਿੰਘ ਪ੍ਰਬੰਧਾਂ ਦੀ ਦੇਖ ਰੇਖ ਕੀਤੀ।

ਇਸ ਮੌਕੇ ਸ੍ਰੀ ਕੇ.ਕੇ. ਸਹਿਗਲ, ਸ੍ਰੀ ਅਤੁਲ ਜੋਸ਼ੀ, ਮਹਿਲਾ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਪਰਸਨ ਸ੍ਰੀਮਤੀ ਬਿਮਲਾ ਸ਼ਰਮਾ, ਮੈਂਬਰ ਸ੍ਰੀਮਤੀ ਇੰਦਰਜੀਤ ਕੌਰ, ਸ਼ਹਿਰੀ ਮਹਿਲਾ ਕਾਂਗਰਸ ਪ੍ਰਧਾਨ ਸ੍ਰੀਮਤੀ ਕਿਰਨ ਢਿੱਲੋਂ, ਮੇਅਰ ਸ੍ਰੀ ਸੰਜੀਵ ਸ਼ਰਮਾ ਦੇ ਧਰਮ ਪਤਨੀ ਸ੍ਰੀਮਤੀ ਸੰਗੀਤਾ ਸ਼ਰਮਾ, ਸ੍ਰੀ ਕੇ.ਕੇ. ਮਲਹੋਤਰਾ ਦੇ ਧਰਮ ਪਤਨੀ ਸ੍ਰੀਮਤੀ ਕਮਲੇਸ਼ ਮਲਹੋਤਰਾ, ਮਹਿਲਾ ਕੌਂਸਲਰ ਸ੍ਰੀਮਤੀ ਗੁਰਿੰਦਰ ਕੌਰ ਕਾਲੇਕਾ, ਸ੍ਰੀਮਤੀ ਅਮਰਬੀਰ ਕੌਰ ਬੇਦੀ, ਸ੍ਰੀਮਤੀ ਪਰਨੀਤ ਕੌਰ, ਸ੍ਰੀਮਤੀ ਰਾਜਬੀਰ ਕੌਰ ਖਹਿਰਾ, ਸ੍ਰੀਮਤੀ ਮੀਨਾਕਸ਼ੀ ਸਿੰਗਲਾ, ਸ੍ਰੀਮਤੀ ਰੇਖਾ ਅਗਰਵਾਲ, ਸ੍ਰੀਮਤੀ ਕਿਰਨ ਮੱਕੜ, ਸ੍ਰੀਮਤੀ ਰਜਨੀ ਸ਼ਰਮਾ, ਸ੍ਰੀਮਤੀ ਆਰਤੀ ਗੁਪਤਾ, ਸ੍ਰੀਮਤੀ ਸਤਵੰਤ ਰਾਣੀ, ਸ੍ਰੀਮਤੀ ਸ਼ਵਿੰਦਰ ਕੌਰ ਜੁਲਕਾ, ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ, ਐਸ.ਡੀ.ਐਮ. ਸ. ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ, ਪੀ.ਸੀ.ਐਸ. ਟ੍ਰੇਨੀ ਜਸਲੀਨ ਕੌਰ, ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਸਵਰਨ ਸਿੰਘ ਮਾਨ, ਪ੍ਰਿੰਸੀਪਲ ਡਾ. ਚਿਰੰਜੀਵ ਕੌਰ, ਏ.ਡੀ.ਏ. ਸ. ਹਰਮਿੰਦਰ ਸਿੰਘ, ਸ੍ਰੀ ਅਬਦੁਲ ਵਾਹਿਦ, ਮਹਾਰਾਣੀ ਕਲੱਬ ਦੀਆਂ ਮੈਂਬਰ ਮਹਿਲਾਵਾਂ, ਵੱਡੀ ਗਿਣਤੀ ਦਰਸ਼ਕ, ਵੱਖ-ਵੱਖ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਵੀ ਹਾਜਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION