35.6 C
Delhi
Tuesday, April 23, 2024
spot_img
spot_img

ਪਟਿਆਲਾ ਦੇ 24 ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਦਾ ਸ਼ਲਾਘਾਯੋਗ ਕੰਮ ਕਰਨ ਬਦਲੇ ਡੀ.ਜੀ.ਪੀ. ਡਿਸਕ ਨਾਲ ਸਨਮਾਨ

ਪਟਿਆਲਾ, 18 ਸਤੰਬਰ, 2019 –
ਪੰਜਾਬ ਦੇ ਡੀ.ਜੀ.ਪੀ. ਸ਼੍ਰੀ ਦਿਨਕਰ ਗੁਪਤਾ ਨੇ ਪਟਿਆਲਾ ਜ਼ਿਲ੍ਹੇ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਤਾਇਨਾਤ ਰਹੇ 24 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸ਼ਲਾਘਾਯੋਗ ਕੰਮ ਕਰਨ ਬਦਲੇ ਡੀ.ਜੀ.ਪੀ. ਕੁਮੈਨਡੇਸ਼ਨ ਡਿਸਕ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ: ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਦੇ ਡੀ.ਜੀ.ਪੀ. ਸ਼੍ਰੀ ਦਿਨਕਰ ਗੁਪਤਾ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚ ਪਿਛਲੇ 1 ਸਾਲ ਦੌਰਾਨ ਵੱਖ-ਵੱਖ ਅਹੁਦਿਆਂ ‘ਤੇ ਤਾਇਨਾਤ ਰਹੇ ਜਿਹਨਾਂ 24 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸ਼ਲਾਘਾਯੋਗ ਕੰਮ ਬਦਲੇ ਡੀ.ਜੀ.ਪੀ. ਕੁਮੈਨਡੇਸ਼ਨ ਡਿਸਕ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਵਿੱਚ ਐਸ.ਪੀ. ਸਿਟੀ ਸ਼੍ਰੀ ਹਰਮਨਦੀਪ ਸਿੰਘ ਹੰਸ, ਆਈ.ਪੀ.ਐਸ., ਐਸ.ਪੀ.ਹੈਡਕੁਆਟਰ ਸ਼੍ਰੀਮਤੀ ਰਵਜੋਤ ਗਰੇਵਾਲ ਆਈ.ਪੀ.ਐਸ., ਐਸ.ਪੀ. ਇਨਵੈਸਟੀਗੇਸ਼ਨ ਸ਼੍ਰੀ ਹਰਮੀਤ ਸਿੰਘ ਹੁੰਦਲ, ਡੀ.ਐਸ.ਪੀ. ਸਿਟੀ-1 ਸ਼੍ਰੀ ਯੇਗੇਸ਼ ਕੁਮਾਰ, ਡੀ.ਐਸ.ਪੀ. ਟਰੈਫਿਕ ਸ਼੍ਰੀ ਸੌਰਵ ਜਿੰਦਲ, ਇੰਸਪੈਕਟਰ ਵਿਜੇ ਕੁਮਾਰ ਨੰਬਰ 104, ਇੰਸਪੈਕਟਰ ਸੰਜੀਵ ਸਾਗਰ ਨੰਬਰ 409, ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨੰਬਰ 6, ਏ.ਐਸ.ਆਈ. ਸੁਭਾਸ਼ ਕੁਮਾਰ ਨੰਬਰ 638, ਏ.ਐਸ.ਆਈ. ਗੁਰਦੀਪ ਸਿੰਘ ਨੰਬਰ 364, ਏ.ਐਸ.ਆਈ. ਅਮਰੀਕ ਸਿੰਘ ਨੰਬਰ 1339, ਏ.ਐਸ.ਆਈ. ਮਦਨ ਗੋਪਾਲ ਨੰਬਰ 2923, ਏ.ਐਸ.ਆਈ. ਬੇਅੰਤ ਸਿੰਘ ਨੰਬਰ 422, ਹੈਡ ਕਾਂਸਟੇਬਲ ਜਸਬੀਰ ਸਿੰਘ ਨੰਬਰ 960, ਹੈਡ ਕਾਂਸਟੇਬਲ ਸਤਨਾਮ ਸਿੰਘ ਨੰਬਰ 1306, ਹੈਡ ਕਾਂਸਟੇਬਲ ਮਲਿਕ ਸਿੰਘ ਨੰਬਰ 2756, ਸੀ-2 ਸਤਵੰਤ ਸਿੰਘ ਨੰਬਰ 409, ਸੀ-2 ਜੋਗਾ ਸਿੰਘ ਨੰਬਰ 936, ਸੀ-2 ਜਸਪਿੰਦਰ ਸਿੰਘ ਨੰਬਰ 1368, ਕਾਂਸਟੇਬਲ ਮਨਦੀਪ ਸਿੰਘ ਨੰਬਰ 227, ਕਾਂਸਟੇਬਲ ਗੁਰਜੰਟ ਸਿੰਘ ਨੰਬਰ 2158, ਕਾਂਸਟੇਬਲ ਜਸਕਿਰਤ ਸਿੰਘ ਨੰਬਰ 3243, ਕਾਂਸਟੇਬਲ ਗੁਰਪਾਲ ਸਿੰਘ ਨੰਬਰ 73, ਪੰਜਾਬ ਹੋਮ ਗਾਰਡ ਕੁਲਦੀਪ ਸਿੰਘ ਨੰਬਰ 18277 ਦੇ ਨਾਮ ਸ਼ਾਮਲ ਹਨ।

ਐਸ.ਐਸ.ਪੀ. ਸ: ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਡੀ.ਜੀ.ਪੀ. ਪੰਜਾਬ ਵੱਲੋਂ ਪਿਛਲੇ ਇੱਕ ਸਾਲ ਦੌਰਾਨ ਪਟਿਆਲਾ ਜ਼ਿਲ੍ਹੇ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੀ ਹੌਸਲਾ ਅਫ਼ਜਾਈ ਲਈ 5 ਕਰਮਚਾਰੀਆਂ ਨੂੰ ਲੋਕਲ ਰੈਂਕ ਇੰਸਪੈਕਟਰ, 14 ਕਰਮਚਾਰੀਆਂ ਨੂੰ ਲੋਕਲ ਰੈਂਕ ਸਬ ਇੰਸਪੈਕਟਰ, 37 ਕਰਮਚਾਰੀਆਂ ਨੂੰ ਏ.ਐਸ.ਆਈ., 4 ਨੂੰ ਹੌਲਦਾਰ, 21 ਨੂੰ ਸੀ.-2 ਰੈਂਕ ਅਤੇ 92 ਕਰਮਚਾਰੀਆਂ ਨੂੰ ਡੀ.ਜੀ.ਪੀ ਕੁਮੈਨਡੇਸ਼ਨ ਡਿਸਕ ਪ੍ਰਦਾਨ ਕੀਤੀਆਂ ਗਈਆਂ ਹਨ। ਐਸ.ਐਸ.ਪੀ. ਨੇ ਦੱਸਿਆ ਕਿ 3985 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੱਖ-ਵੱਖ ਮਾਮਲਿਆਂ ਵਿੱਚ ਸਰਟੀਫਿਕੇਟ ਅਤੇ 3 ਲੱਖ 20 ਹਜ਼ਾਰ ਰੁਪਏ ਨਗਦ ਇਨਾਮ ਦਿੱਤਾ ਗਿਆ ਹੈ।

ਐਸ.ਐਸ.ਪੀ. ਸ: ਮਨਦੀਪ ਸਿੰਘ ਸਿੱਧੂ ਨੇ ਉਹਨਾਂ 24 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁਬਾਰਕਬਾਦ ਦਿੱਤੀ ਹੈ ਜਿਨ੍ਹਾਂ ਨੂੰ ਡੀ.ਜੀ.ਪੀ. ਸ਼੍ਰੀ ਦਿਨਕਰ ਗੁਪਤਾ ਨੇ ਸ਼ਲਾਘਾਯੋਗ ਕੰਮ ਕਰਨ ਬਦਲੇ ਕੁਮੈਨਡੇਸ਼ਨ ਡਿਸਕ ਪ੍ਰਦਾਨ ਕੀਤੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION