35.6 C
Delhi
Wednesday, April 24, 2024
spot_img
spot_img

ਪਟਿਆਲਵੀਆਂ ਨੇ ਸਾਈਕਲ ਚਲਾ ਕੇ ਮਨਾਇਆ ਆਜ਼ਾਦੀ ਦਿਹਾੜਾ, ਸਾਇਕਲ ਰੈਲੀ ਨੂੰ ਮੇਅਰ ਨੇ ਝੰਡੀ ਦੇ ਕੇ ਕੀਤਾ ਰਵਾਨਾ

ਪਟਿਆਲਾ, 11 ਅਗਸਤ, 2019:
ਦੇਸ਼ ਦੀ ਆਜ਼ਾਦੀ ਦੇ ਦਿਹਾੜੇ ਨੂੰ ਸਮਰਪਿਤ ਪਟਿਆਲਾ ਦੇ ਸਾਇਕਲ ਚਾਲਕਾਂ ਦੀਆਂ ਸੰਸਥਾਵਾਂ ਬਾਈਕਰਜ ਵਰਲਡ, ਸਾਇਕਲ ਵੈਲੀ ਅਤੇ ਫਾਇਰ ਫੌਕਸ ਵੱਲੋਂ ਇੱਕ ਵਿਸ਼ਾਲ ਸਾਇਕਲ ਰੈਲੀ ਕੱਢੀ ਗਈ। ਆਜ਼ਾਦੀ ਦਿਹਾੜੇ ਦੇ ਰੰਗ ਵਿੱਚ ਰੰਗੀ ਇਸ ਸਾਇਕਲ ਰੈਲੀ ਨੂੰ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਝੰਡੀ ਦੇ ਕੇ ਰਵਾਨਾ ਕੀਤਾ।

ਇਸ ਮੌਕੇ ਸ੍ਰੀ ਸ਼ਰਮਾ ਨੇ ਕਿਹਾ ਕਿ ਇਸ ਰੈਲੀ ਦੇ ਪ੍ਰਬੰਧਕ ਨਗੇਸ਼ ਗੁਪਤਾ ਤੇ ਸਾਥੀਆਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਦੇਸ਼ ਭਗਤੀ ਅਤੇ ਤੰਦਰੁਸਤ ਸਿਹਤ ਲਈ ਇੱਕ ਚੰਗਾ ਸੁਨੇਹਾ ਹੈ ਅਤੇ ਸਾਨੂੰ ਸਭ ਨੂੰ ਅਜਿਹੇ ਉਪਰਾਲਿਆਂ ਦਾ ਹਿੱਸਾ ਬਣਨਾ ਚਾਹੀਦਾ ਹੈ।

ਮੇਅਰ ਸ੍ਰੀ ਸ਼ਰਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਨਗਰ ਨਿਗਮ ਵੱਲੋਂ ਪਟਿਆਲਾ ਨੂੰ ਸਾਫ਼ ਸ਼ਹਿਰ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤੋਂ ਜਾਣੂ ਕਰਵਾਉਂਦਿਆਂ ਹਰ ਘਰ ਤੇ ਸੰਸਥਾ ਵਿੱਚ ਗਿੱਲੇ ਤੇ ਸੁੱਕੇ ਕੂੜੇ ਲਈ ਦੋ-ਦੋ ਡਸਟਬਿਨ ਰੱਖਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਨਗਰ ਨਿਗਮ ਇਸ ਗੱਲ ਤੋਂ ਵਚਨਬੱਧ ਹੈ ਕਿ ਪਟਿਆਲਾ ਸ਼ਹਿਰ ਨੂੰ ਸਭ ਤੋਂ ਸੁੰਦਰ ਸ਼ਹਿਰ ਬਣਾਇਆ ਜਾਵੇਗਾ। ਉਨ੍ਹਾਂ ਨੇ ਇਸ ਸਾਇਕਲ ਰੈਲੀ ਵਿੱਚ ਸ਼ਮੂਲੀਅਤ ਕਰਨ ਵਾਲੇ ਸਾਰੇ ਭਾਗੀਦਾਰਾਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ।

ਇਸ ਦੌਰਾਨ ਟ੍ਰੈਫਿਕ ਪੁਲਿਸ ਦੇ ਇੰਚਾਰਜ ਇੰਸਪੈਕਟਰ ਰਣਜੀਤ ਸਿੰਘ, ਥਾਣਾ ਸਿਵਲ ਲਾਇਨਜ ਦੇ ਇੰਚਾਰਜ ਇੰਸਪੈਕਟਰ ਰਾਹੁਲ ਕੌਸ਼ਲ ਤੇ ਟੀਮ ਨੇ ਸਹਿਯੋਗ ਦਿੱਤਾ।

ਸਾਇਕਲ ਰੈਲੀ ਵਿੱਚ ਸ਼ਹਿਰ ਦੇ ਵੱਖ-ਵੱਖ ਸਾਇਕਲ ਗਰੁੱਪਾਂ ਨੇ ਆਪਣੀ ਸ਼ਮੂਲੀਅਤ ਦਰਜ ਕਰਵਾਈ, ਇਨ੍ਹਾਂ ਵਿੱਚ ਟੂਰ ਦੇ ਪਟਿਆਲਾ, ਹਿਮਾਲਿਆਨ ਰਾਈਡਰਜ ਤੇ ਰਨਰ, ਰੌਇਲ ਪਟਿਆਲਾ ਰਾਇਡਰਜ, ਗਰੀਨ ਬਾਈਕਰਜ, ਪਟਿਆਲਾ ਪੈਡਲਰਜ਼ ਅਤੇ 400 ਦੇ ਕਰੀਬ ਵੱਖ-ਵੱਖ ਸਾਇਕਲਿਸਟ ਸ਼ਾਮਲ ਸਨ।

ਇਸ ਦੌਰਾਨ ਦਿੱਲੀ ਤੋਂ ਸਾਇਕਲ ਚਲਾ ਕੇ ਪਹੁੰਚੇ ਤਿੰਨ ਨੌਜਵਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਜਗਤਾਰ ਸਿੰਘ ਜੱਗੀ, ਮੌਂਟੂ ਅਰੋੜਾ, ਇਕਵਿੰਦਰ ਲੂਥਰਾ ਸਮੇਤ ਵੱਡੀ ਗਿਣਤੀ ‘ਚ ਹੋਰ ਸ਼ਖ਼ਸੀਅਤਾਂ ਹਾਜਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION