ਯੈੱਸ ਪੰਜਾਬ
ਰੋਪੜ, 2 ਜੁਲਾਈ, 2021 –
ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੰਗਲ ਦੇ ਦੁਕਾਨਦਾਰਾਂ ਦੀ ਸਮੱਸਿਆ ਨੂੰ ਲੈ ਕੇ ਨਿਜੀ ਤੌਰ ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਸੰਜੇ ਸ੍ਰੀਵਾਸਤਵ ਨੂੰ ਮਿਲੇ ਅਤੇ ਬੀਤੇ ਕਰੀਬ ਸੱਤ ਦਹਾਕਿਆਂ ਤੋਂ ਲਟਕੇ ਹੋਏ ਲੀਜ਼ ਦੇ ਮੁੱਦੇ ਨੂੰ ਸੁਲਝਾਉਣ ਦੀ ਅਪੀਲ ਕੀਤੀ। ਜਿਨ੍ਹਾਂ ਇਸ ਮੌਕੇ ਵਪਾਰ ਮੰਡਲ ਵੱਲੋਂ ਦਿੱਤਾ ਗਿਆ ਮੰਗ ਪੱਤਰ ਵੀ ਚੇਅਰਮੈਨ ਨੂੰ ਸੌਂਪਿਆ।
ਜਿਕਰਯੋਗ ਹੈ ਕਿ ਬੀਤੇ ਦਿਨੀਂ ਵਪਾਰ ਮੰਡਲ ਨੰਗਲ ਦਾ ਇੱਕ ਵਫ਼ਦ ਐਮ.ਪੀ ਤਿਵਾੜੀ ਨੂੰ ਮਿਲਿਆ ਸੀ ਅਤੇ ਆਪਣੀਆਂ ਮੰਗਾਂ ਰੱਖੀਆਂ ਸਨ।
ਜਿਸ ਤੇ ਐਮ.ਪੀ ਤਿਵਾੜੀ ਨੇ ਬੀਬੀਐਮਬੀ ਦੇ ਚੇਅਰਮੈਨ ਨੂੰ ਦੱਸਿਆ ਕਿ ਨੰਗਲ ਦੇ ਨਿਵਾਸੀਆਂ ਅਤੇ ਦੁਕਾਨਦਾਰਾਂ ਦੀਆਂ ਜ਼ਮੀਨਾਂ ਦੀ ਲੀਜ ਦਾ ਮੁੱਦਾ ਭਾਖੜਾ-ਨੰਗਲ ਡੈਮ ਦੇ ਨਿਰਮਾਣ ਤੋਂ ਵੀ ਪੁਰਾਣਾ ਹੈ। ਜਦਕਿ ਵਪਾਰ ਮੰਡਲ ਦੇ ਮੰਗ ਪੱਤਰ ਚ ਲਿਖਿਆ ਗਿਆ ਹੈ ਕਿ ਇੱਥੋਂ ਦੀਆਂ ਜ਼ਮੀਨਾਂ ਦੀ ਪ੍ਰੀਮੀਅਮ ਵੈਲਿਊ ਬਹੁਤ ਜ਼ਿਆਦਾ ਹੈ, ਜਿਸਨੂੰ ਮੁਆਫ਼ ਕੀਤਾ ਜਾਂ ਘਟਾਇਆ ਜਾ ਸਕਦਾ ਹੈ, ਤਾਂ ਜੋ ਦੁਕਾਨਦਾਰ ਅਸਾਨੀ ਨਾਲ ਅਦਾਇਗੀ ਕਰ ਸਕਣ।
ਇਸੇ ਤਰ੍ਹਾਂ ਕਈ ਹੋਰ ਮੰਗਾਂ ਵੀ ਸ਼ਾਮਲ ਹਨ। ਜਿਸਨੂੰ ਲੈ ਕੇ ਜਲਦੀ ਹੀ ਉਹ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਅਤੇ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇਪੀ ਸਿੰਘ ਅਤੇ ਵਪਾਰ ਮੰਡਲ ਦੇ ਨੁਮਾਇੰਦਿਆਂ ਨੂੰ ਲੈ ਕੇ ਬੀਬੀਐਮਬੀ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ, ਤਾਂ ਜੋ ਸਮੱਸਿਆ ਦਾ ਪੂਰੀ ਤਰ੍ਹਾਂ ਹੱਲ ਕਰ ਸਕੇ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਬਲਜੀਤ ਸਿੰਘ ਵੀ ਮੌਜੂਦ ਰਹੇ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ