35.1 C
Delhi
Saturday, April 20, 2024
spot_img
spot_img

ਨੌਜਵਾਨ ਪੰਜਾਬੀ ਕਵੀ ਡਾ: ਜਗਵਿੰਦਰ ਜੋਧਾ ਨੂੰ ਪ੍ਰੋਫੈਸਰ ਮੋਹਨ ਸਿੰਘ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ

ਲੁਧਿਆਣਾ, 9 ਅਕਤੂਬਰ, 2019 –

ਉੱਘੇ ਨੌਜਵਾਨ ਪੰਜਾਬੀ ਕਵੀ ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸੰਪਾਦਕ ਪੰਜਾਬੀ ਡਾ: ਜਗਵਿੰਦਰ ਜੋਧਾ ਨੂੰ ਪ੍ਰੋ: ਮੋਹਨ ਸਿੰਘ ਦੇ ਜਨਮ ਦਿਹਾੜੇ ਤੇ 20 ਅਕਤੂਬਰ ਨੂੰ ਬਾਦ ਦੁਪਹਿਰ ਇੱਕ ਵਜੇ ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਵੱਲੋਂ ਕਵਿਤਾ, ਖੋਜ ਤੇ ਅਧਿਆਪਨ ਦੇ ਖੇਤਰ ਚ ਮਿਸਾਲੀ ਸੇਵਾਵਾਂ ਬਦਲੇ ਪ੍ਰੋ: ਮੋਹਨ ਸਿੰਘ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਸ: ਪਰਗਟ ਸਿੰਘ ਗਰੇਵਾਲ ਨੇ ਅੱਜ ਇਥੇ ਦੱਸਿਆ ਕਿ 45 ਸਾਲ ਤੋਂ ਘੱਟ ਉਮਰ ਦੇ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਪੁਰਸਕਾਰ ਨਵਾਂ ਸ਼ੁਰੂ ਕੀਤਾ ਗਿਆ ਹੈ। ਫਾਉਂਡੇਸ਼ਨ ਦੇ ਸਰਪ੍ਰਸਤ ਪ੍ਰੋ: ਗੁਰਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਅੱਜ ਲੁਧਿਆਣਾ ਚ ਪੁਰਸਕਾਰ ਚੋਣ ਕਮੇਟੀ ਦੀ ਮੀਟਿੰਗ ਹੋਈ ਜਿਸ ਚ ਸ: ਪਰਗਟ ਸਿੰਘ ਗਰੇਵਾਲ , ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ, ਸ: ਗੁਰਨਾਮ ਸਿੰਘ ਧਾਲੀਵਾਲ ਤੇ ਪ੍ਰਿੰਸੀਪਲ ਡਾ: ਗੁਰਇਕਬਾਲ ਸਿੰਘ ਸ਼ਾਮਿਲ ਹੋਏ।

ਸ: ਪਰਗਟ ਸਿੰਘ ਗਰੇਵਾਲ ਨੇ ਦੱਸਿਆ ਕਿ ਡਾ: ਜਗਵਿੰਦਰ ਜੋਧਾ ਪਿਛਲੇ 15 ਸਾਲ ਤੋਂ ਪੰਜਾਬ ਦੇ ਵੱਖ ਵੱਖ ਕਾਲਜਾਂ , ਯੂਨੀਵਰਸਿਟੀਆਂ ਚ ਅਧਿਆਪਨ ਤੇ ਖੋਜ ਕਾਰਜ ਕਰ ਰਿਹਾ ਹੈ ਅਤੇ ਮੌਜੂਦਾ ਸਮੇਂ ਸੰਪਾਦਕ (ਪੰਜਾਬੀ ) ਵਜੋਂ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵਿੱਚ ਸੇਵਾ ਨਿਭਾ ਰਹੇ ਹਨ।

ਉਨ੍ਹਾਂ ਦੇ ਮੌਲਿਕ ਗ਼ਜ਼ਲ ਸੰਗ੍ਰਹਿ ਮੀਲ ਪੱਥਰ ਤੇ ਮੁਸਾਫ਼ਿਰ ,ਸਾਰੰਗੀ ਅਤੇ ਬੇਤਰਤੀਬੀਆਂ ਪ੍ਰਕਾਸ਼ਿਤ ਹੋ ਚੁਕੇ ਹਨ। ਇਸ ਤੋਂ ਇਲਾਵਾ ਉਹ ਮੇਰੇ ਸੂਰਜਮੁਖੀ ਨਾਮ ਹੇਠ ਅਜਮੇਰ ਗਿੱਲ ਦੀਆਂ ਗ਼ਜ਼ਲਾਂ ਵੀ ਸੰਪਾਦਿਤ ਕਰ ਚੁਕੇ ਹਨ।

ਅਨੁਵਾਦ ਦੇ ਖੇਤਰ ਚ ਕਾਰਲ ਮਾਰਕਸ ਭਾਰਤ ਬਾਰੇ,ਇਸਲਾਮ ਦੀ ਇਤਿਹਾਸਕ ਭੂਮਿਕਾ, ਮੋਟਰਸਾਈਕਲ ਡਾਇਰੀ:ਚੀ ਗਵੇਰਾ ਅਤੇ ਸਾਬਕਾ ਕੇਂਦਰੀ ਮੰਤਰੀ ਡਾ: ਮਨੋਹਰ ਸਿੰਘ ਗਿੱਲ ਦੀਆਂ ਕਹਾਣੀਆਂ ਦੀ ਪੁਸਤਕ ਲਾਹੌਲ ਸਪਿਤੀ ਦੀਆਂ ਕਹਾਣੀਆਂ ਤੋਂ ਇਲਾਵਾ ਰਾਸ਼ਟਰਵਾਦ: ਰਾਬਿੰਦਰ ਨਾਥ ਟੈਗੋਰ ਵੀ ਪ੍ਰਕਾਸ਼ਿਤ ਕਰ ਚੁਕੇ ਹਨ। ਆਲੋਚਨਾ ਦੇ ਖੇਤਰ ਚ ਪੁਸਤਕਾਂ ਸੂਫੀ ਕਾਵਿ:ਸਮੀਖਿਆ ਸੰਵਾਦ,ਕੁਲਵਿੰਦਰ ਦੀ ਗ਼ਜ਼ਲ ਚੇਤਨਾ ,ਐਗਨਸ ਸਮੈਡਲੀ

ਤੇ ਸੁਕਰਾਤ ਬਾਰੇ ਪੁਸਤਕ ਛਪਵਾ ਚੁਕੇ ਹਨ। ਦੋ ਲਿਪੀਅੰਤਰ ਪੁਸਤਕਾਂ ਚੋਂ ਜੌਨ ਏਲੀਆ ਤੇ ਸਰਹੱਦ ਕੇ ਉਸ ਪਾਰ ਨਾਮੀ
ਪਾਕਿਸਤਾਨ ਦੀ ਉਰਦੂ ਗ਼ਜ਼ਲ ਕਿਤਾਬ ਬਹੁਤ ਹੀ ਹਰਮਨ ਪਿਆਰੀਆਂ ਹਨ।

50 ਤੋਂ ਵਧੇਰੇ ਖੋਜ ਪੱਤਰ, 100 ਦੇ ਆਸ ਪਾਸ ਮਕਬੂਲ ਲੇਖ ਤੇ ਕਈ ਸੈਂਕੜੇ ਰਿਵਿਊ ਲਿਖ ਚੁਕੇ ਹਨ। ਡਾ: ਜੋਧਾ ਪੰਜਾਬੀ ਸਾਹਿੱਤ ਅਕਾਡਮੀ ਦੇ ਸਕੱਤਰ (ਸਰਗਰਮੀਆਂ )ਵਜੋਂ ਵੀ ਇਸ ਵੇਲੇ ਕਾਰਜਸ਼ੀਲ ਹਨ। ਦੋਆਬੇ ਦੇ ਪਿੰਡ ਬੁੰਡਾਲਾ (ਜਲੰਧਰ)ਦੇ ਜੰਮਪਲ ਡਾ: ਜਗਵਿੰਦਰ ਜੋਧਾ ਪੰਜਾਬੀ ਸੂਫੀ ਕਵਿਤਾ ਕਵਿਤਾ ਦੇ ਉਚੇਰੇ ਪਾਰਖੂ ਮੰਨੇ ਜਾਂਦੇ ਹਨ।

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

HS Bawa Gobind Singh Longowal

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION