35.6 C
Delhi
Tuesday, April 23, 2024
spot_img
spot_img

ਨੌਜਵਾਨ ਦੀ ਰੇਲਗੱਡੀ ਨਾਲ ਟਕਰਾਉਣ ਕਰਕੇ ਮੌਤ, ਨਸ਼ੇ ਦੀ ਉਵਰਡੋਜ਼ ਮੰਨਿਆ ਜਾ ਰਿਹਾ ਹੈ ਕਾਰਨ

ਯੈੱਸ ਪੰਜਾਬ
ਬਠਿੰਡਾ, 8 ਜੁਲਾਈ, 2019 –
ਬਠਿੰਡਾ ਵਿਚ ਇਕ ਨੌਜਵਾਨ ਦੀ ਰੇਲਗੱਡੀ ਨਾਲ ਟਕਰਾਉਣ ਕਰਕੇ ਮੌਤ ਹੋ ਗਈ।

ਸੋਮਵਾਰ ਸਵੇਰੇ ਵਾਪਰੇ ਇਸ ਹਾਦਸੇ ਵਿਚ ਮਾਰੇ ਗਏ ਨੌਜਵਾਨ ਦੀ ਪਛਾਣ ਤਾਂ ਨਹੀਂ ਹੋ ਸਕੀ ਪਰ ਉਸਦੀ ਬਾਂਹ ’ਤੇ ਅੰਗਰੇਜ਼ੀ ਵਿਚ ਸੋਨੀ ਲਿਖ਼ਿਆ ਹੋਣ ਕਰਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਉਸਦਾ ਛੋਟਾ ਨਾਂਅ ਹੋਵੇਗਾ।

ਜੀ.ਆਰ.ਪੀ.ਦਾ ਦਾਅਵਾ ਹੈ ਕਿ ਬਠਿੰਡਾ ਰੇਲਵੇ ਸਟੇਸ਼ਨ ਨੇੜੇ ਰੇਲਵੇ ਮਾਲ ਗੋਦਾਮ ਕੋਲ ਹੋਏ ਇਸ ਹਾਦਸੇ ਵਿਚ ਮਾਰੇ ਗਏ ਇਸ ਨੌਜਵਾਨ ਦੀ ਤਲਾਸ਼ੀ ਦੌਰਾਨ ਉਸ ਦੀ ਜੇਬ ਵਿਚੋਂ ਕੁਝ ਨਕਦੀ, ਦੋ ਸਰਿੰਜਾਂ ਅਤੇ ਕੁਝ ਗੋਲੀਆਂ ਬਰਾਮਦ ਹੋਈਆਂ ਹਨ।

ਪੁਲਿਸ ਇਸੇ ਤੋਂ ਅੰਦਾਜ਼ਾ ਲਗਾ ਰਹੀ ਹੈ ਕਿ ਨੌਜਵਾਨ ਨਸ਼ੇ ਦੀ ਉਵਰਡੋਜ਼ ਕਰ ਬੈਠਾ ਹੋਵੇਗਾ ਅਤੇ ਇਸੇ ਕਰਕੇ ਉਹ ਰੇਲ ਗੱਡੀ ਨਾਲ ਟਕਰਾ ਗਿਆ ਅਤੇ ਫ਼ੇਟ ਦੀ ਤਾਬ ਨਾ ਝੱਲਦਿਆਂ ਮੌਕੇ ’ਤੇ ਹੀ ਖ਼ਤਮ ਹੋ ਗਿਆ।

ਜੀ.ਆਰ.ਪੀ.ਨੇ ਲਾਸ਼ ਕਬਜ਼ੇ ਵਿਚ ਲੈ ਕੇ ਨੌਜਵਾਨ ਦੀ ਪਛਾਣ ਲਈ ਯਤਨ ਆਰੰਭੇ ਹਨ।

ਪੁਲਿਸ ਅਨੁਸਾਰ ਮ੍ਰਿਤਕ ਨੇ ਲਾਲ ਟੀ.ਸ਼ਰਟ, ਨੀਲੀ ਜੀਨ ਅਤੇ ਸਪੋਰਟਸ ਸ਼ੂਅ ਪਾਏ ਹੋਏ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION