36.1 C
Delhi
Thursday, March 28, 2024
spot_img
spot_img

ਨੌਜਵਾਨ ਆਈ.ਏ.ਐਸ. ਰਾਹੁਲ ਸਿੰਧੂ ਵੱਲੋਂ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਲਈ ਸਖ਼ਤ ਮਿਹਨਤ ਅਤੇ ਸਹੀ ਸੋਚ ਅਪਨਾਉਣ ਦਾ ਸੱਦਾ

ਜਲੰਧਰ, 20 ਦਸੰਬਰ 2019:

ਉਪ ਮੰਡਲ ਮੈਜਿਸਟਰੇਟ ਜਲੰਧਰ-2 ਅਤੇ ਨੌਜਵਾਨ ਆਈ.ਏ.ਐਸ. ਅਫ਼ਸਰ ਸ੍ਰੀ ਰਾਹੁਲ ਸਿੰਘੂ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਜਿੰਦਗੀ ਵਿੱਚ ਸਿਵਲ ਸੇਵਾਵਾਂ ਦੇ ਅਹਿਮ ਇਮਤਿਹਾਨ ਨੂੰ ਪਾਸ ਕਰਨ ਲਈ ਸਖ਼ਤ ਮਿਹਨਤ ਅਤੇ ਦ੍ਰਿੜ ਸੰਕਲਪ ਦੇ ਰਾਹ ਨੂੰ ਚੁਣਿਆ ਜਾਵੇ।

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਕਰਵਾਏ ਜਾ ਰਹੇ ਛੇਵੇਂ ਸਪਾਰਕ ਮੇਲੇ ਦੌਰਾਨ ‘ ਸਿਵਲ ਸਰਵਿਸਸ ਅਤੇ ਹੋਰਨਾਂ ਕੇਂਦਰੀ ਸੇਵਾਵਾਂ’ ਵਿੱਚ ਜਾਣ ਦੇ ਵਿਸ਼ੇ ’ਤੇ ਵਿਦਿਆਰਥੀਆਂ ਨਾਲ ਰੂਬਰੂ ਹੁੰਦਿਆਂ ਉਪ ਮੰਡਲ ਮੈਜਿਸਟਰੇਟ ਸ੍ਰੀ ਰਾਹੁਲ ਸਿੰਧੂ ਨੇ ਕਿਹਾ ਕਿ ਅਜਿਹੇ ਸਪਾਰਕ ਮੇਲੇ ਲਗਾਉਣ ਦਾ ਮੁੱਖ ਉਦੇਸ਼ ਤਾਂ ਹੀ ਪੂਰਾ ਹੋ ਸਕਦਾ ਹੈ ਜਦੋਂ ਆਉਣ ਵਾਲੇ ਸਾਲਾਂ ਦੌਰਾਨ ਜਲੰਧਰ ਤੋਂ ਘੱਟੋ ਘੱਟ 15 ਵਿਦਿਆਰਥੀ ਇਸ ਅਹਿਮ ਇਮਤਿਹਾਨ ਨੂੰ ਪਾਸ ਕਰ ਲੈਣਗੇ।

ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਲਗਾਉਣਾ ਸਮੇਂ ਦੀ ਲੋੜ ਹੈ ਤਾਂ ਜੋ ਜ਼ਿਲ੍ਹੇ ਦੇ ਜ਼ਿਆਦਾ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਸਹੀ ਮਾਰਗ ਦਰਸ਼ਨ ਪ੍ਰਦਾਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਿੱਖਿਆ ਪ੍ਰਣਾਲੀ ਵਿਸ਼ਵ ਭਰ ਵਿਚੋਂ ਸਭ ਤੋਂ ਵਧੀਆ ਪ੍ਰਣਾਲੀ ਹੈ ਅਤੇ ਗ੍ਰੈਜੂਏਸ਼ਨ ਤੋਂ ਬਾਅਦ ਉਨਾ ਲਈ ਰੋਜ਼ਗਾਰ ਦੇ ਅਨੇਕਾਂ ਰਾਹ ਖੁੱਲ ਜਾਣਗੇ।

ਉਪ ਮੰਡਲ ਮੈਜਿਸਟਰੇਟ ਨੇ ਕਿਹਾ ਕਿ ਸਿਵਲ ਸੇਵਾਵਾਂ ਲਈ ਯੂ.ਪੀ.ਐਸ.ਸੀ. ਦਾ ਇਮਤਿਹਾਨ ਬਹੁਤ ਔਖਾ ਇਮਤਿਹਾਨ ਹੈ ਅਤੇ ਇਸ ਦੌਰਾਨ ਉਮੀਦਵਾਰ ਦੇ ਆਮ ਗਿਆਨ , ਯੋਗਤਾ ਅਤੇ ਸਰਬਪੱਖੀ ਵਿਕਾਸ ਦੀ ਜਾਂਚ ਕੀਤੀ ਜਾਂਦੀ ਹੈ।

ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਇਸ ਅਹਿਮ ਇਮਤਿਹਾਨ ਨੂੰ ਪਾਸ ਕਰਨ ਲਈ ਪੂਰੀ ਲਗਨ ਅਤੇ ਮਿਹਨਤ ਨਾਲ ਤਿਆਰੀ ਕੀਤੀ ਜਾਵੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION