35.8 C
Delhi
Friday, March 29, 2024
spot_img
spot_img

‘ਨੀ ਮੈਂ ਸੱਸ ਕੁੱਟਣੀ’ – ਨੂੰਹ ਸੱਸ ਦੀ ਤਕਰਾਰ ਭਰੀ ਕਾਮੇਡੀ ਫ਼ਿਲਮ 29 ਅਪ੍ਰੈਲ ਨੂੰ ਰਿਲੀਜ਼ ਹੋਵੇਗੀ

ਹਰਜਿੰਦਰ ਸਿੰਘ ਜਵੰਦਾ
ਚੰਡੀਗੜ੍ਹ, 9 ਅਪ੍ਰੈਲ, 2022 (ਯੈੱਸ ਪੰਜਾਬ)
ਨੂੰਹ ਸੱਸ ਦੇ ਰਿਸ਼ਤੇ ਦੀ ਨੋਕ ਝੋਕ ਵਾਲੀ ਪਹਿਲੀ ਕਾਮੇਡੀ ਫ਼ਿਲਮ ਨੀ ਮੈਂ ਸੱਸ ਕੁੱਟਣੀਂ ਇਸੇ ਮਹੀਨੇ 29 ਅਪ੍ਰੈਲ ਨੂੰ ਪੰਜਾਬੀ ਸਿਨੇਮਿਆਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਜਿਸ ਵਿੱਚ ਗਾਇਕੀ ਤੋਂ ਫ਼ਿਲਮਾਂ ਵੱਲ ਆਏ ਮਹਿਤਾਬ ਵਿਰਕ ਪਹਿਲੀ ਵਾਰ ਹੀਰੋ ਬਣਕੇ ਪੰਜਾਬੀ ਪਰਦੇ ਨੂੰ ਚਾਰ ਚੰਨ ਲਾਉਣਗੇ ਤੇ ਆਪਣੀ ਚੰਗੀ ਗਾਇਕੀ ਵਾਂਗ ਫਿਲਮਾਂ ਵਿੱਚ ਵੀ ਦਰਸ਼ਕਾਂ ਦੀ ਵਾਹ ਵਾਹ ਖੱਟਣਗੇ। ਇਸ ਫਿਲਮ ਵਿੱਚ ਉਸਦੀ ਹੀਰੋਇਨ ਤਨਵੀ ਨਾਗੀ ਹੈ ਜੋ ਅਨੇਕਾਂ ਨਾਮੀਂ ਕਲਾਕਾਰਾਂ ਦੀਆਂ ਵੀਡਿਓ ਵਿੱਚ ਕੰਮ ਕਰ ਚੁੱਕੀ ਹੈ।

ਬਨਵੈਤ ਫ਼ਿਲਮਜ਼ ਅਤੇ ਸਚਿਨ-ਅੰਕੁਸ਼ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿੰਚ ਮਹਿਤਾਬ ਵਿਰਕ, ਤਨਵੀ ਨਾਗੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਅਨੀਤਾ ਦੇਵਗਣ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਨਿਸ਼ਾ ਬਾਨੋ, ਅਕਿਸ਼ਤਾ ਸ਼ਰਮਾ,ਤਰਸੇਮ ਪੌਲ,ਦਿਲਾਵਰ ਸਿੱਧੂ,ਮਨਜੀਤ ਕੌਰ ਔਲਖ, ਸੰਨੀ ਗਿੱਲ, ਰਵਿੰਦਰ ਮੰਡ, ਡੌਲੀ ਸਿੰਘ ਅਤੇ ਸਤਿੰਦਰ ਕੌਰ ਸਮੇਤ ਕੁਝ ਨਵੇਂ ਚਿਹਰਿਆਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ ਤੇ ਪ੍ਰਵੀਨ ਕੁਮਾਰ ਨੇ ਇਸ ਨੂੰ ਡਾਇਰੈਕਟ ਕੀਤਾ ਹੈ। ਫ਼ਿਲਮ ਦੇ ਨਿਰਮਾਤਾ ਮੋਹਿਤ ਬਨਵੈਤ, ਆਕੁੰਸ਼ ਗੁਪਤਾ ਅਤੇ ਸਚਿਨ ਗੁਪਤਾ ਹਨ।

ਇਸ ਫ਼ਿਲਮ ਬਾਰੇ ਹੋਰ ਗੱਲ ਕਰਦਿਆ ਦੱਸਿਆ ਕਿ ਇਹ ਫ਼ਿਲਮ ਸਾਡੇ ਪਰਿਵਾਰਕ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੀ ਕਾਮੇਡੀ ਭਰਪੂਰ ਡਰਾਮਾ ਫ਼ਿਲਮ ਹੈ ਜੋ ਮਨੋਰੰਜਨ ਦੇ ਨਾਲ ਨਾਲ ਵੱਡੀ ਨਸੀਹਤ ਵੀ ਦੇਵੇਗੀ ਕਿ ਧੀਆਂ ਦੇ ਮਾਪਿਆਂ ਨੂੰ ਕਦੇ ਵੀ ਧੀ ਦੇ ਸਹੁਰੇ ਪਰਿਵਾਰ ਦੀ ਜ਼ਿੰਦਗੀ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ। ਫ਼ਿਲਮ ਵਿੱਚ ਹਾਲਾਤ ਮੁਤਾਬਕ ਬਦਲਦੇ ਜਾ ਰਹੇ ਰਿਸ਼ਤਿਆਂ ਦੀ ਵੀ ਗੱਲ ਕੀਤੀ ਗਈ ਹੈ।

ਇਸ ਫ਼ਿਲਮ ਦੀ ਕਹਾਣੀ ਸਦੀਆਂ ਤੋਂ ਤੁਰੇ ਆ ਰਹੇ ਨੂੰਹ ਸੱਸ ਦੇ ਰਿਸ਼ਤੇ ਤੇ ਤਿੱਖਾ ਵਿਅੰਗ ਹੈ ਜੋ ਦਰਸ਼ਕਾਂ ਨੂੰ ਹਸਾ ਹਸਾ ਕੇ ਲੋਟ ਪੋਟ ਕਰੇਗਾ। ਇਹ ਫ਼ਿਲਮ ਕਾਮੇਡੀ ਦੇ ਇਲਾਵਾ ਸਮਾਜਿਕ ਜਾਗਰੁਕਤਾ ਵੀ ਦਿੰਦੀ ਹੈ। ਇਸ ਫ਼ਿਲਮ ਦਾ ਟਰੇਲਰ ਅਤੇ ਮਿਊਜਿਕ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ।

 

ਫ਼ਿਲਮ ਦਾ ਟਾਈਟਲ ਬਾਲੀਵੁੱਡ ਦੀ ਨਾਮੀਂ ਗਾਇਕਾ ਸੁਨਿਧੀ ਚੌਹਾਨ ਨੇ ਗਾਇਆ ਹੈ। ਫ਼ਿਲਮ ਦੇ ਬਾਕੀ ਗੀਤ ਮਹਿਤਾਬ ਵਿਰਕ, ਜ਼ੋਰਡਨ ਸੰਧੂ ਤੇ ਰਜਾ ਹੀਰ ਨੇ ਗਾਏ ਹਨ ਜ਼ਿਹਨਾਂ ਨੂੰ ਧਰਮਵੀਰ ਭੰਗੂ ਅਤੇ ਗੁਰਬਿੰਦਰ ਮਾਨ ਨੇ ਲਿਿਖਆ ਹੈ। ਸੰਗੀਤ ਗੁਰਮੀਤ ਸਿੰਘ, ਆਰ ਸ਼ਾਨ, ਜੱਸੀ ਐਕਸ ਤੇ ਮਿਸਟਰ ਵਾਓ ਨੇ ਦਿੱਤਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION