34 C
Delhi
Tuesday, April 23, 2024
spot_img
spot_img

ਨੀਟੂ ਸ਼ਟਰਾਂਵਾਲੇ ਨੇ ਗੁਰਬਾਣੀ ਦੇ ਗ਼ਲਤ ਉਚਾਰਣ ਲਈ ਗੁਰੂ ਘਰ ਪੁੱਜ ਕੇ ਮੁਆਫ਼ੀ ਮੰਗੀ

ਯੈੱਸ ਪੰਜਾਬ
ਜਲੰਧਰ, 23 ਜੁਲਾਈ, 2020:
ਆਏ ਦਿਨ ਵਿਵਾਦਾਂ ਵਿੱਚ ਰਹਿਣ ਵਾਲੇ ਨੀਟੂ ਸ਼ਟਰਾਂ ਵਾਲੇ ਨੇ ਦਸਮ ਪਿਤਾ ਦੀ ਸ਼ਾਨ ਵਿੱਚ ਉਚਾਰਨ ਤੁੱਕਾਂ ਸਵਾ ਲਾਖ ਸੇ ਏਕ ਲੜਾਊਂ ਦੀ ਵਰਤੋਂ ਆਪਣੀ ਕਵਿਤਾਵਾਂ ਲਿਖਣ ਲਈ ਆਪਣੇ ਲਈ ਵਰਤੀਆਂ ਸਨ।

ਜਦੋਂ ਉਸ ਦੀ ਇਸ ਗਲਤੀ ਦਾ ਪਤਾ ਸਿੱਖ ਸੰਗਤ ਨੂੰ ਲੱਗਾ ਤਾਂ ਸੰਗਤਾਂ ਦੇ ਮਨਾਂ ਵਿੱਚ ਬਹੁਤ ਰੋਸ ਇਸ ਸਬੰਧ ਵਿੱਚ ਸਿੱਖ ਤਾਲਮੇਲ ਕਮੇਟੀ ਵੱਲੋਂ ਉਸ ਖਿਲਾਫ਼ ਪਰਚਾ ਦਰਜ ਕਰਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਸੀ।

ਜਦੋਂ ਨੀਟੂ ਸ਼ਟਰਾਂ ਵਾਲੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਸ਼ਹਿਰ ਦੇ ਪਤਵੰਤੇ ਬੰਦਿਆਂ ਜਿਨ੍ਹਾਂ ਵਿਚ ਵਾਲਮੀਕਿ ਨੇਤਾ ਚੰਦਨ ਗਰੇਵਾਲ ਅਤੇ ਪਰਮਜੀਤ ਸਿੰਘ ਹੀਰਾ ਭਾਟੀਆ ਨਾਲ ਗੱਲ ਕੀਤੀ ਅਤੇ ਇਨ੍ਹਾਂ ਨੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਰਜਿੰਦਰ ਸਿੰਘ ਮਿਗਲਾਨੀ ਅਤੇ ਹਰਜੋਤ ਸਿੰਘ ਲੱਕੀ ਨਾਲ ਗੱਲ ਕੀਤੀ ਅਤੇ ਕਿਹਾ ਉਹ ਗਲਤੀ ਲਈ ਮੁਆਫ਼ੀ ਮੰਗਣਾ ਚਾਹੁੰਦਾ ਹੈ।

ਇਸ ਸਬੰਧ ਵਿੱਚ ਸਿੱਖ ਆਗੂਆਂ ਨੇ ਸਾਰੇ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਉਸ ਤੋਂ ਬਾਅਦ ਨੀਟੂ ਸ਼ਟਰਾਂ ਵਾਲੇ ਆਪਣੇ ਪਰਿਵਾਰ ਸਮੇਤ ਤਾਲਮੇਲ ਕਮੇਟੀ ਦੇ ਦਫਤਰ ਪਹੁੰਚਿਆ ਉੱਥੋਂ ਸਿੱਖ ਸੰਗਤਾਂ ਦੇ ਨਾਲ ਨੀਟੂ ਸ਼ਟਰਾਂ ਵਾਲਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਕਤੀ ਨਗਰ ਜਾ ਕੇ ਗਲ ਵਿੱਚ ਪੱਲਾ ਪਾ ਕੇ ਆਪਣੀ ਕੀਤੀ ਗਲਤੀ ਦੀ ਮੁਆਫੀ ਮੰਗੀ ਅਤੇ ਅੱਗੋਂ ਅਜਿਹੀ ਗ਼ਲਤੀ ਨਾ ਕਰਨ ਦਾ ਪ੍ਰਣ ਕੀਤਾ।

ਇਸ ਮੌਕੇ ਤੇ ਹਰਪ੍ਰੀਤ ਸਿੰਘ ਨੀਟੂ ਸਮੁੱਚੀਆਂ ਸੰਗਤਾਂ ਵੱਲੋਂ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਨੀਟੂ ਸ਼ਟਰਾਂ ਵਾਲੇ ਲਈ ਮਾਫ਼ੀ ਮੰਗੀ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਗਤਕਾ ਮਾਸਟਰ ਅੰਬੇਦਕਰ ਸ਼ੈਨਾ ਦੇ ਪ੍ਧਾਨ ਜਸਵਿੰਦਰ ਸਿੰਘ ਜੋਲੀ ਹਰਪੀ੍ਤ ਸਿੰਘ ਰੋਬਿਨ ਗੁਰਜੀਤ ਸਿੰਘ ਸਤਨਾਮੀਆਂ ਜਤਿੰਦਰਪਾਲ ਸਿੰਘ ਮਝੈਲ ਵਿੱਕੀ ਖਾਲਸਾ ਮਨਮਿੰਦਰ ਸਿੰਘ ਭਾਟੀਆ ਹਰਪੀ੍ਤ ਸਿੰਘ ਸੋਨੂੰ ਹਾਜ਼ਰ ਸਨ।Gall 700x100 1


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION