35.8 C
Delhi
Friday, March 29, 2024
spot_img
spot_img

ਨੀਟੂ ਸ਼ਟਰਾਂਵਾਲਾ ਲਈ ਕਹਿਰ ਦਾ ਦਿਨ, 9 ਸਾਲਾਂ ਦੀ ਬੇਟੀ ਦੀ ਸੜਕ ਹਾਦਸੇ ’ਚ ਮੌਤ

ਯੈੱਸ ਪੰਜਾਬ
ਜਲੰਧਰ, 19 ਅਗਸਤ, 2019:

ਪਾਰਲੀਮਾਨੀ ਚੋਣਾਂ ਵਿਚ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਚਰਚਾ ਵਿਚ ਆਏ ਨੀਟੂ ਸ਼ਟਰਾਂਵਾਲਾ ਲਈ ਸੋਮਵਾਰ ਦੀ ਦਿਹਾੜੀ ਉਸ ਵੇਲੇ ਕਹਿਰ ਦਾ ਦਿਨ ਹੋ ਨਿੱਬੜੀ ਜਦ ਉਸ ਦੀ 9 ਸਾਲਾ ਬੇਟੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ।

ਨੀਟੂ ਦੀ ਬੇਟੀ ਸਾਕਸ਼ੀ ਸਕੂਲ ਤੋਂ ਛੁੱਟੀ ਹੋਣ ਮਗਰੋਂ ਆਟੋ ਰਿਕਸ਼ਾ ਵਿਚ ਵਾਪਸ ਘਰ ਪਰਤ ਰਹੀ ਸੀ ਕਿ ਆਟੋ ਤੋਂ ਉੱਤਰਦਿਆਂ ਹੀ ਕਿਸੇ ਅਣਪਛਾਤੇ ਵਾਹਨ ਨੇ ਸਾਕਸ਼ੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ।

ਉਸਨੂੰ ਤੁਰੰਤ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

Neetu Shattranwala Daughterਸਾਕਸ਼ੀ ਦੁਆਬਾ ਆਰਿਆ ਪਬਲਿਕ ਸਕੂਲ ਦੀ ਚੌਥੀ ਜਮਾਤ ਦੀ ਵਿਦਿਆਰਥਣ ਸੀ ਅਤੇ ਆਟੋ ਵਿਚ ਮੁਹੱਲਾ ਸ਼ਾਹ ਸਿਕੰਦਰ ਸਥਿਤ ਆਪਣੇ ਘਰ ਜਾ ਰਹੀ ਸੀ।

ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ’ਤੇ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕੀਤੀ ਹੈ।

ਜ਼ਿਕਰਯੋਗ ਹੈ ਕਿ ਅਜ਼ਾਦ ਉਮੀਦਵਾਰ ਵਜੋਂ ਬਹੁਤ ਹੀ ਘੱਟ ਵੋਟਾਂ ਹਾਸਿਲ ਕਰਨ ਕਾਰਨ ਨੀਟੂ ਸ਼ਟਰਾਂਵਾਲਾ ਵੱਲੋਂ ਰੋਂਦੇ ਹੋਏ ਚੋਣ ਪ੍ਰਕ੍ਰਿਆ ’ਤੇ ਕੀਤੀਆਂ ਟਿੱਪਣੀਆਂ ਕਾਰਨ ਉਸਦੀ ਉਹ ਵੀਡੀਉ ਵਾਇਰਲ ਹੋ ਗਈ ਸੀ ਜਿਸ ਕਾਰਨ ਉਹ ਸੋਸ਼ਲ ਮੀਡੀਆ ’ਤੇ ਕਾਫ਼ੀ ਸਮਾਂ ਚਰਚਿਤ ਰਿਹਾ ਸੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION