35.1 C
Delhi
Thursday, April 25, 2024
spot_img
spot_img

‘ਨਿਸ਼ਠਾ’ ਪ੍ਰੋਗਰਾਮ ਤਹਿਤ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਪ੍ਰਭਾਵਸ਼ਾਲੀ ਤਕਨੀਕਾਂ ਦੀ ਦਿੱਤੀ ਜਾ ਰਹੀ ਹੈ ਸਿਖਲਾਈ 

ਅੈੱਸ.ਏ.ਐੱਸ ਨਗਰ, 29 ਨਵੰਬਰ, 2019:

ਸਿੱਖਿਆ ਵਿਭਾਗ ਵੱਲੋਂ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਪ੍ਰਭਾਵਸ਼ਾਲੀ ਆਨ- ਸਾਈਟ ਸਿਖਲਾਈ ਦੇਣ ਲਈ ਨੈਸ਼ਨਲ ਇੰਸਟੀਚਿਊਟ ਫਾਰ ਸਕੂਲ ਹੈਲਥ ਅੈਂਡ ਟੀਚਰ ਹੋਲਿਸਟਿਕ ਅਡਵਾਂਸਮੈਂਟ ‘ਨਿਸ਼ਠਾ’ ਦੇ ਸਹਿਯੋਗ ਨਾਲ ਪੰਜ ਰੋਜ਼ਾ ਸਿਖਲਾਈ ਵਰਕਸ਼ਾਪ ਦਾ ਦੂਜੇ ਗੇੜ ਦਾ ਤੀਜਾ ਦਿਨ ਚੱਲ ਰਿਹਾ ਹੈ।

ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਪੰਜ ਰੋਜ਼ਾ ਸਿਖਲਾਈ ਵਰਕਸ਼ਾਪ ਦੇ ਦੂਜੇ ਗੇੜ ਦਾ ਆਗਾਜ਼ ਇੰਦਰਜੀਤ ਸਿੰਘ ਡਾਇਰੈਕਟਰ ਐੱਸ.ਸੀ.ਈ.ਆਰ.ਟੀ ਪੰਜਾਬ ਅਤੇ ਪ੍ਰੋ. ਅਮਰੇਂਦਰ ਪ੍ਰਸਾਦ ਬੇਹਰਾ ਜੁਆਇੰਟ ਡਾਇਰੈਕਟਰ, ਸੀ.ਆਈ. ਈ.ਟੀ, ਐੱਨ.ਸੀ.ਈ.ਆਰ.ਟੀ, ਨਵੀਂ ਦਿੱਲੀ ਦੁਆਰਾ 25 ਨਵੰਬਰ ਨੂੰ ਕੀਤਾ ਗਿਆ।

ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਪੱਧਰ ਅਨੁਸਾਰ ਵੱਖ-ਵੱਖ ਵਿਸ਼ਿਆਂ ਦੇ ਨਿਰਧਾਰਤ ਸਿੱਖਣ-ਪਰਿਣਾਮਾਂ ਨੂੰ ਹਾਸਿਲ ਕਰਨਾ ਅਤੇ ਉਨ੍ਹਾਂ ਨੂੰ ਆਉਣ ਵਾਲੇ ਵਧੀਆ ਭਵਿੱਖ ਲਈ ਤਿਆਰ ਕਰਨਾ ਹੈ। ‘ਨਿਸ਼ਠਾ’ ਪੰਜ ਰੋਜ਼ਾ ਸਿਖਲਾਈ ਵਰਕਸ਼ਾਪ ਦੇ ਦੂਜੇ ਗੇੜ ਵਿੱਚ 214 ਸਕੂਲ ਮੁਖੀ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਰਿਸੋਰਸ ਪਰਸਨ ਭਾਗ ਲੈ ਰਹੇ ਹਨ।

ਸਿਖਲਾਈ ਵਰਕਸ਼ਾਪ ਵਿੱਚ ਐੱਸ ਸੀ ਈ ਆਰ ਟੀ ਵੱਲੋਂ ਸਟੇਟ ਕੋਆਰਡੀਨੇਟਰ ਨਿਰਮਲ ਕੌਰ ਅਤੇ ਨਿਸ਼ਠਾ ਟ੍ਰੇਨਿੰਗ ਦੀ ਚੇਅਰਪਰਸਨ ਸਰੋਜ ਯਾਦਵ ਵੱਲੋਂ ਨਿਸ਼ਠਾ ਪ੍ਰੋਗਰਾਮ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਇਸ ਸਿਖਲਾਈ ਵਰਕਸ਼ਾਪ ਦਾ ਮੁੱਖ ਮੰਤਵ ਗਤੀਵਿਧੀਆਂ ਅਧਾਰਿਤ ਲਰਨਿੰਗ ਆਊਟਕਮ, ਸੂਚਨਾ ਅਤੇ ਸੰਚਾਰ ਤਕਨਾਲੋਜੀ ਰਾਹੀਂ ਸਿੱਖਿਆ ਦਾ ਮਿਆਰ ਉੱਚਾ ਚੁੱਕਣਾ ਹੈ। ਇਸ ਟ੍ਰੇਨਿੰਗ ਦਾ ਦੂਜਾ ਗੇੜ 29 ਨਵੰਬਰ ਤੱਕ ਚੱਲੇਗਾ।

ਇਸ ਦੌਰਾਨ ਨਿਰਮਲ ਕੌਰ ਨੇ ਦੱਸਿਆ ਕਿ ਨਿਸ਼ਠਾ ਤਹਿਤ ਪ੍ਰਾਪਤ ਕੀਤੀ ਸਿਖਲਾਈ ਅਧਿਆਪਕਾਂ ਨੂੰ ਵਿਦਿਆਰਥੀਆਂ ਦੀਆਂ ਲੋੜਾਂ ਅਨੁਸਾਰ ਸਿੱਖਣ ਪਰਿਣਾਮਾਂ ਦੀ ਪ੍ਰਾਪਤੀ ਕਰਨ ਵਿੱਚ ਲਾਹੇਵੰਦ ਸਾਬਤ ਹੋਵੇਗੀ।

ਇਸ ਮੌਕੇ ਪ੍ਰੋ.ਅਮਰਿੰਦਰ ਪ੍ਰਸਾਦ ਬਹਿਰਾ ਜੁਆਇੰਟ ਡਾਇਰੈਕਟਰ ਸੀ.ਆਈ. ਈ. ਟੀ. , ਪ੍ਰੋ. ਅਨੁਪਮ ਆਹੂਜਾ ਕੋ-ਚੇਅਰਪਰਸਨ ਐੱਨ ਸੀ ਈ ਆਰ ਟੀ, ਪ੍ਰੋ. ਪਵਨ ਸੁਧੀਰ, ਪ੍ਰੋ. ਗੌਰੀ ਸ਼੍ਰੀਵਾਸਤਵ, ਪ੍ਰੋ. ਏ. ਡੀ. ਤਿਵਾੜੀ, ਪ੍ਰੋ.ਕਵਿਤਾ ਸ਼ਰਮਾ, ਪ੍ਰੋ. ਆਰ. ਮੇਗਨਾਥਨ(ਕੋਆਰਡੀਨੇਟਰ), ਡਾ. ਮੈਮੁਰ ਅਲੀ, ਡਾ. ਪਤੰਜਲੀ ਸ਼ਰਮਾ, ਪ੍ਰੋ. ਅੰਜਨੀ ਕੌਲ, ਡਾ. ਸ਼੍ਰਧਾ ਧੀਵਾਲ, ਡਾ. ਜਤਿੰਦਰ ਕੁਮਾਰ ਪਾਟੀਦਾਰ(ਕੋਆਰਡੀਨੇਟਰ) ਆਦਿ ਰਿਸੋਰਸ ਪਰਸਨਜ਼ ਮੌਜੂਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION