35.1 C
Delhi
Friday, April 19, 2024
spot_img
spot_img

ਨਿਸ਼ਚੇ ਚੈਰੀਟੇਬਲ ਸੰਸਥਾ ਵੱਲੋਂ ਬਾਸਮਾ ਵਿਖੇ ਸਟੇਸ਼ਨਰੀ ਵੰਡੀ ਲਾਇਬ੍ਰੇਰੀ ਦਾ ਕੀਤਾ ਗਿਆ ਉਦਘਾਟਨ

ਯੈੱਸ ਪੰਜਾਬ
ਬਨੂੰੜ/ਮੋਹਾਲੀ 8 ਜਨਵਰੀ, 2021 –
ਕਰੋਨਾ ਕਾਲ ਦੇ ਲੰਬੇ ਸਮੇਂ ਤੋਂ ਬਾਅਦ ਸਕੂਲਾਂ ਵਿਚ ਮੁੜ ਰੋਣਕਾਂ ਪਰਤਣ ਤੇ ਸਕੂਲਾਂ ਨਾਲ ਜੁੜੀ ਸੰਸਥਾ ਟੀਮ ਨਿਸਚੈ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬਾਸਮਾਂ ਵਿਖੇ ਪੰਜਵੀਂ ਜਮਾਤ ਦੇ ਬੱਚਿਆਂ ਦਾ ਸਵਾਗਤ ਕੀਤਾ ।

ਸੰਸਥਾ ਵੱਲੋਂ 20 ਹਜ਼ਾਰ ਦੀ ਲਾਗਤ ਨਾਲ ਤਿਆਰ ਸਕੂਲ ਦੀ ਮਾਡਰਨ ਲਾਇਬ੍ਰੇਰੀ ਦਾ ਉਦਘਾਟਨ ਉੱਘੇ ਦਾਨੀ ਸੱਜਣ ਰੋਹਿਤ ਵੱਲੋਂ ਕੀਤਾ ਗਿਆ ਰੋਹਿਤ ਨੇ ਲਾਇਬ੍ਰੇਰੀ ਲਈ ਕਾਰਪੇਟ ਦੇਣ ਅਤੇ ਸਕੂਲ ਦੀ ਪ੍ਰੀ-ਪ੍ਰਾਇਮਰੀ ਨੂੰ ਸਮਾਰਟ ਦਿੱਖ ਦੇਣ ਲਈ ਵਾਲ ਪੇਪਰ ਦੇਣ ਦੀ ਸੇਵਾ ਲੈਣ ਦੀ ਗੱਲ ਕਹੀ।

ਇਸ ਤੋਂ ਇਲਾਵਾ ਟੀਮ ਨਿਸ਼ਚੇ ਵੱਲੋਂ ਸੈਂਟਰ ਦੇ ਸਾਰੇ ਸਕੂਲਾਂ ਦੀ ਪ੍ਰੀ ਪ੍ਰਾਇਮਰੀ ਜਮਾਤਾਂ ਲਈ ਆਪਣਾ ਬਣਦਾ ਯੋਗਦਾਨ ਦੇਣ ਦਾ ਵਾਅਦਾ ਕੀਤਾ।

ਟੀਮ ਨਿਸ਼ਚੇ ਬਾਸਮਾਂ ਸਕੂਲ ਦੀ ਬਦਲ ਰਹੀ ਦਿੱਖ ਤੋਂ ਬਹੁਤ ਪ੍ਰਭਾਵਿਤ ਹੋਏ। ਇਸ ਮੌਕੇ ਤੇ ਸਮੂਹ ਬਾਸਮਾ ਸਟਾਫ ਅਤੇ ਜਤਿੰਦਰ ਸਿੰਘ ਬੁੱਢਣਪੁਰ , ਆਕਾਸ਼ ਸਿੰਗਲਾ ਬਾਸਮਾਂ ਕਲੋਨੀ, ਦਰਸ਼ਨ ਸਿੰਘ ਝੱਜੋਂ ਨੇ ਨਿਸਚੇ ਚੈਰੀਟੇਬਲ ਸੰਸਥਾ ਦਾ ਧੰਨਵਾਦ ਕੀਤਾ।

ਟੀਮ ਨਿਸ਼ਚੇ ਨੇ ਲਾਕਡਾਊਣ ਸਮੇਂ ਸਮੂਹ ਬਾਸਮਾਂ ਸੈਂਟਰ ਦੇ 600 ਤੋਂ ਵੀ ਵੱਧ ਬੱਚਿਆਂ ਦੀ ਸਟੇਸ਼ਨਰੀ ਉਪਲਬਧ ਕਰਵਾਕੇ ਸੇਵਾ ਕੀਤੀ ਸੀ। ਇਸ ਕਾਰਜ ਲਈ ਸਕੂਲ ਅਧਿਆਪਕ ਰਾਜਵੰਤ ਸਿੰਘ ਅਤੇ ਅਧਿਆਪਕ ਸਾਥੀਆਂ ਨੇ ਨਿਸ਼ਚੇ ਚੈਰੀਟੇਬਲ ਸੰਸਥਾ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION