34 C
Delhi
Tuesday, April 23, 2024
spot_img
spot_img

ਨਿਰਾਸ਼ਾਜਾਨਕ ਚੋਣ ਨਤੀਜਿਆਂ ਦੇ ਮੱਦੇਨਜ਼ਰ ਬਸਪਾ ਮੁਖ਼ੀ ਦੇ ਅਹੁਦੇ ਤੋਂ ਲਾਂਭੇ ਹੋਵੇ ਮਾਇਆਵਤੀ: ਪਰਮਜੀਤ ਕੈਂਥ

ਚੰਡੀਗੜ੍ਹ, 25 ਅਕਤੂਬਰ, 2019:

ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਨੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਕੁਮਾਰੀ ਮਾਇਆਵਤੀ ਨੂੰ ਆਪਣੇ ਅਹੁਦੇ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ ਕਿਉਂਕਿ ਪਿਛਲੇ ਲੰਬੇ ਅਰਸੇ ਤੋਂ ਅਨੁਸੂਚਿਤ ਜਾਤੀ ਵਰਗ ਨੂੰ ਨਿਰਾਸ਼ ਕੀਤਾ ਹੈ।

ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਸੂਬਿਆਂ ਦੀਆਂ ਚੌਣਾਂ ਅਤੇ ਉਪ ਚੌਣ ਨਤੀਜਿਆਂ ਦੀ ਨਿਰਾਸ਼ਾ ਨੇ ਅਨੁਸੂਚਿਤ ਜਾਤੀ ਨਾਲ ਸਬੰਧਤ ਵਰਗ ਵਿੱਚ ਰਾਜਨੀਤਿਕ ਉਦਾਸੀਨਤਾ ਦਾ ਮਾਹੌਲ ਪੈਦਾ ਹੋ ਗਿਆ ਹੈ।

ਸ੍ਰ ਕੈਂਥ ਨੇ ਦੱਸਿਆ ਕਿ ਬਸਪਾ ਨੈਸ਼ਨਲ ਪੱਧਰ ਉੱਤੇ ਆਪਣਾ ਰਾਜਨੀਤਕ ਤਾਕਤ ਬਣਾਉਣ ਵਿੱਚ ਅਸਫਲ ਸਾਬਿਤ ਹੋ ਰਹੀ ਹੈ। ਅੰਬੇਦਕਰਵਾਦੀ ਬਹੁਜਨ ਲਹਿਰ ਦੇ ਨਾਇਕ ਸਾਹਿਬ ਸ੍ਰੀ ਕਾਸ਼ੀ ਰਾਮ ਜੀ ਦੀ ਵਿਰਾਸਤ ਨੂੰ ਖੇਰੂੰ ਖੇਰੂੰ ਹੋਣ ਤੋਂ ਬਚਾਉਣ ਵਿੱਚ ਬਸਪਾ ਪ੍ਰਧਾਨ ਦਾ ਅੜੀਅਲ ਵਤੀਰਾ ਸੂਬਿਆਂ ਵਿੱਚ ਪਾਰਟੀ ਆਧਾਰ ਨੂੰ ਕਾਮਯਾਬ ਰੱਖਣ ਵਿੱਚ ਨੁਕਸਾਨਦੇ ਬਣ ਗਿਆ ਹੈ।

ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਦੇ ਭਾਈ ਅਤੇ ਉਸਦੀ ਪਤਨੀ ਉਤੇ ਆਮਦਨ ਕਰ ਵਿਭਾਗ ਨੋਇਡਾ ਵਿਚ 400 ਕਰੋੜ ਰੁਪਏ ਦੇ ਬੇਨਾਮੀ ਸੰਪਤੀ ਜਬਤ ਕੀਤੀ ਗਈ ਹੈ। ਬਸਪਾ ਨੇ ਕਈ ਸੈਂਕੜੇ ਕਰੋੜ ਰੁਪਏ ਦੇ ਪੁਰਾਣੇ ਨੋਟ ਬੈਂਕ ਵਿੱਚ ਜਮ੍ਹਾਂ ਕਰਵਾਏ।ਇਹ ਪੈਸਾ ਦਾਨ ਸੀ ਜਾਂ ਕਿਸੇ ਹੋਰ ਪਾਸਿਉਂ ਆਇਆ ਸੀ, ਇਹ ਮਾਮਲਾ ਆਮਦਨ ਕਰ ਵਿਭਾਗ ਦੇ ਵਿਚਾਰ ਅਧੀਨ ਹੈ।ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਬੰਦ ਨਹੀਂ ਹੋਇਆ ਹੈ।

ਉਨ੍ਹਾਂ ਦੇ ਭਰਾ ਆਨੰਦ ਕੁਮਾਰ ਦੇ ਫਰਜ਼ੀ ਕੰਪਨੀਆਂ ਵਿੱਚ ਭਾਰੀ ਨਿਵੇਸ਼ ਦਾ ਮਾਮਲਾ ਵੀ ਖੁੱਲ੍ਹਿਆ ਹੋਇਆ ਹੈ। ਉਹਨਾਂ ਕਿਹਾ ਕਿ ਬਹੁਜਨ ਸਮਾਜ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਮਾਇਆਵਤੀ ਨੂੰ ਪਾਰਟੀ ਪ੍ਰਧਾਨਗੀ ਤੋਂ ਅਪਣੇ ਆਪ ਨੂੰ ਵੱਖ ਕਰ ਲੈਣਾਂ ਚਾਹੀਦਾ ਹੈ।

ਸੂਬਿਆਂ ਦੀਆਂ ਚੌਣਾਂ ਅਤੇ ਉਪ ਚੌਣ ਨਤੀਜਿਆਂ ਵਿਚ ਪਾਰਟੀ ਦੇ ਆਧਾਰ ਨੂੰ ਖੋਰਾ ਲਾਉਣ ਲਈ ਪਾਰਟੀ ਪ੍ਰਧਾਨ ਜੁਮੇਵਾਰ ਹੈ ਕਿਉਂਕਿ ਪਾਰਟੀ ਨੂੰ ਮਜਬੂਤ ਕਰਨ ਲਈ ਪ੍ਰੋਗਰਾਮ ਅਤੇ ਸੰਘਰਸ਼ ਦਾ ਰਾਸਤਾ ਅਖਤਿਆਰ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਰਹੀ, ਜਿਸ ਮਿਸ਼ਨ ਨਾਲ ਪਾਰਟੀ ਦਾ ਗਠਨ ਕੀਤਾ ਗਿਆ ਸੀ ਉਸ ਰਸਤੇ ਤੋਂ ਪਾਰਟੀ ਲੀਡਰਸ਼ਿਪ ਭਟਕ ਗਈ ਹੈ।

ਪਾਰਟੀ ਵਿੱਚ 63 ਸਾਲਾ ਮਾਇਆਵਤੀ ਦੀ ਤਾਨਾਸ਼ਾਹੀ ਅਤੇ ਚਾਪਲੂਸਾਂ ਨੇ ਕਾਸ਼ੀ ਰਾਮ ਦੇ ਸੁਪਨਿਆਂ ਨੂੰ ਪ੍ਰਾਪਤ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਸਗੋਂ ਪਾਰਟੀ ਦਾ ਵੋਟ ਪ੍ਰਤੀਸ਼ਤ ਦਿਨ ਪ੍ਰਤੀ ਦਿਨ ਘੱਟ ਰਿਹਾ ਹੈ। ਅਜਿਹੀ ਸਥਿਤੀ ਵਿੱਚ ਬਸਪਾ ਵਰਕਰਾਂ ਅਤੇ ਸਮਰੱਥਕਾਂ ਰਾਜਨੀਤਿਕ ਉਦਾਸੀਨਤਾ ਦਾ ਮਾਹੌਲ ਪੈਦਾ ਹੋ ਗਿਆ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION