30.6 C
Delhi
Friday, April 26, 2024
spot_img
spot_img

ਨਾ ਸਿੱਧੂ ਨੇ ਸਮਾਂ ਮੰਗਿਐ ਤੇ ਨਾ ਹੀ ਮੁਆਫ਼ੀ ਮੰਗੇ ਬਿਨਾਂ ਸਮਾਂ ਮਿਲਣੈ: ਰਵੀਨ ਠੁਕਰਾਲ ਨੇ ਕੀਤਾ ਸਪਸ਼ਟ

ਯੈੱਸ ਪੰਜਾਬ
ਚੰਡੀਗੜ੍ਹ, 20 ਜੁਲਾਈ, 2021:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ ਨੇ ਸ: ਨਵਜੋਤ ਸਿੰਘ ਸਿੱਧੂ ਦੇ ਕੈਂਪ ਦੇ ਉਨ੍ਹਾਂ ਦਾਅਵਿਆਂ ਨੂੰ ਖ਼ਾਰਜ ਕੀਤਾ ਹੈ ਜਿਨ੍ਹਾਂ ਵਿੱਚ ਇਹ ਕਿਹਾ ਗਿਆ ਹੈ ਕਿ ਸ:ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਨੂੰ ਮਿਲਣ ਲਈ ਸਮਾਂ ਮੰਗਿਆ ਹੈ।

ਅੱਜ ਰਾਤ ਟਵਿੱਟਰ ’ਤੇ ਸਥਿਤੀ ਸਪਸ਼ਟ ਕਰਦਿਆਂ ਸ੍ਰੀ ਰਵੀਨ ਠੁਕਰਾਲ ਨੇ ਕਿਹਾ ਕਿ ਇਹ ਰਿਪੋਰਟਾਂ ਕਿ ਸ: ਸਿੱਧੂ ਵੱਲੋਂ ਕੋਈ ਸਮਾਂ ਮੰਗਿਆ ਗਿਆ ਹੈ ਬਿਲਕੁਲ ਝੂਠੀਆਂ ਹਨ। ਕਿਸੇ ਵੀ ਤਰ੍ਹਾਂ ਕੋਈ ਸਮਾਂ ਨਹੀਂ ਮੰਗਿਆ ਗਿਆ ਅਤੇ ਮੁੱਖ ਮੰਤਰੀ ਦੇ ਸਟੈਂਡ ਵਿੱਚ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਤਬਦੀਲੀ ਨਹੀਂ ਹੈ। ਮੁੁੱਖ ਮੰਤਰੀ ਉਨੀ ਦੇਰ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਮਿਲਣਗੇ ਜਿੰਨੀ ਦੇਰ ਉਹ ਆਪਣੇ ‘ਡੈਰੋਗੇਟਰੀ’ ਸੋਸ਼ਲ ਮੀਡੀਆ ਹੱਲਿਆਂ ਲਈ ਕੈਪਟਨ ਅਮਰਿੰਦਰ ਸਿੰਘ ਤੋਂ ਜਨਤਕ ਮੁਆਫ਼ੀ ਨਹੀਂ ਮੰਗ ਲੈਂਦੇ।

ਜ਼ਿਕਰਯੋਗ ਹੈ ਕਿ ਸ: ਸਿੱਧੂ ਨੂੰ ਸਨਿਚਰਵਾਰ ਰਾਤ ਕਾਂਗਰਸ ਹਾਈਕਮਾਨ ਵੱਲੋਂ ਪ੍ਰਦੇਸ਼ ਕਾਂਗਰਸ ਦਾ ਨਵਾਂ ਪ੍ਰਧਾਨ ਐਲਾਨਿਆ ਗਿਆ ਸੀ। ਉਸ ਤੋਂ ਬਾਅਦ ਉਹ ਐਤਵਾਰ ਨੂੰ ਚੰਡੀਗੜ੍ਹ ਵਿੱਜਚ ਹੀ ਰਹੇ ਜਿੱਥੇ ਉਨ੍ਹਾਂ ਨੇ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ, ਮੰਤਰੀਆਂ ਅਤੇ ਵਿਧਾਇਕਾਂ ਨਾਲ ਮੁਲਾਕਾਤਾਂ ਕੀਤੀਆਂ ਪਰ ਕੈਪਟਨ ਅਮਰਿੰਦਰ ਸਿੰਘ ਅਤੇ ਸ: ਸਿੱਧੂ ਦੀ ਮੁਲਾਕਾਤ ਨਹੀਂ ਹੋਈ।

ਯਾਦ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਐਲਾਨ ਤੋਂ ਬਾਅਦ ਇਹ ਸਪਸ਼ਟ ਬਿਆਨ ਦੇ ਦਿੱਤਾ ਸੀ ਕਿ ਉਹ ਸ: ਸਿੱਧੂ ਨੂੰ ਉਨੀ ਦੇਰ ਨਹੀਂ ਮਿਲਣਗੇ ਜਿੰਨੀ ਦੇਰ ਉਹ ਆਪਣੇ ਟਵੀਟਸ ਲਈ ਜਨਤਕ ਮੁਆਫ਼ੀ ਨਹੀਂ ਮੰਗ ਲੈਂਦੇ।

ਇਸੇ ਦੌਰਾਨ ਐਤਵਾਰ ਨੂੰ ਹੀ ਸਿੱਧੂ ਕੈਂਪ ਵੱਲੋਂ, ਅਤੇ ਖ਼ਾਸਕਰ ਵਿਧਾਇਕ ਸ੍ਰੀ ਰਾਜਾ ਵੜਿੰਗ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਮੁੱਖ ਮੰਤਰੀ ਤੋਂ ਸਮਾਂ ਮੰਗਿਆ ਗਿਆ ਹੈ ਪਰ ਅਜੇ ਇਹ ਸਮਾਂ ਮਿਲਿਆ ਨਹੀਂ।

ਇਸ ਗੱਲ ਨੂੰ ਨਕਾਰਣ ਲਈ ਸ੍ਰੀ ਰਵੀਨ ਠੁਕਰਾਲ ਨੇ ਅੱਜ ਉਨ੍ਹਾਂ ਸਾਰੇ ਦਾਅਵਿਆਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਕੋਈ ਸਮਾਂ ਮੰਗਿਆ ਨਹੀਂ ਗਿਆ ਅਤੇ ਉਂਜ ਵੀ ਮੁੱਖ ਮੰਤਰੀ ਆਪਣੇ ਸਟੈਂਡ ’ਤੇ ਦ੍ਰਿੜ੍ਹ ਹਨ ਕਿ ਸ: ਸਿੱਧੂ ਨਾਲ ਮੁਲਾਕਾਤ ਉਦੋਂ ਹੀ ਹੋਵੇਗੀ ਜਦ ਉਹ ਜਨਤਕ ਤੌਰ ’ਤੇ ਉਨ੍ਹਾਂ ਤੋਂ ਮੁਆਫ਼ੀ ਮੰਗ ਲੈਣਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION