35.1 C
Delhi
Friday, April 19, 2024
spot_img
spot_img

‘ਨਾਈਟ ਕਰਫ਼ਿਊ’ ਦੌਰਾਨ ਪਾਰਟੀ, ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਮਾਮਲੇ ’ਚ 10 ਖਿਲਾਫ਼ ਪਰਚਾ, ਰੈਸਟੋਰੈਂਟ ਸੀਲ

ਯੈੱਸ ਪੰਜਾਬ
ਜਲੰਧਰ, 8 ਸਤੰਬਰ, 2020:
ਜਲੰਧਰ ਪੁਲਿਸ ਨੇ ਇੱਕ ਏ.ਐਸ.ਆਈ. ਦੇ ਪੁੱਤਰ ਸਣੇ ਦਸ ਵਿਅਕਤੀਆਂ ਖਿਲਾਫ ਨਾਈਟ ਕਰਫਿਊ ਦੀ ਪਾਬੰਦੀ ਦੌਰਾਨ ਪਾਰਟੀ ਕਰਨ ਅਤੇ ਗੈਰਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਤਹਿਤ ਅਤੇ ਆਦਮਪੁਰ ਦੇ ਮਸਾਲਾ ਜ਼ੋਨ ਰੈਸਟੋਰੈਂਟ ਦੇ ਮਾਲਕ ਜੱਸੀ ਬਾਂਸਲ ਵਿਰੁੱਧ ਐਫਆਈਆਰ ਦਰਜ ਕੀਤੀ ਹੈ ਅਤੇ ਰੈਸਟੋਰੇਂਟ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।

ਦੋਸ਼ੀ ਕਰਮਵੀਰ ਕੈਲੀ ਪੁੱਤਰ ਗੁਰਮੇਲ ਸਿੰਘ ਵਾਸੀ ਆਦਮਪੁਰ, ਜਿਸ ਦੇ ਨਾਮ ‘ਤੇ 3 ਐਫਆਈਆਰਜ ਸਨ ਅਤੇ ਜੋ ਹੁਣ ਜਮਾਨਤ ‘ਤੇ ਬਾਹਰ ਹੈ, ਨੇ ਆਪਣੇ 8-10 ਦੋਸਤਾਂ ਲਈ ਰੈਸਟੋਰੈਂਟ ਵਿਖੇ ਜਨਮ ਦਿਨ ਦੀ ਪਾਰਟੀ ਰੱਖੀ ਸੀ। ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਉਹ ਵੀ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਿਆ।

ਇਤਲਾਹ ‘ਤੇ ਕਾਰਵਾਈ ਕਰਦਿਆਂ ਇਕ ਪੁਲਿਸ ਪਾਰਟੀ ਨੇ 6 ਅਤੇ 7 ਸਤੰਬਰ ਦੀ ਰਾਤ ਨੂੰ ਰੈਸਟੋਰੈਂਟ ‘ਤੇ ਛਾਪਾ ਮਾਰਿਆ ਸੀ ਅਤੇ 8-10 ਮੁੰਡਿਆਂ ਨੂੰ ਪਾਰਟੀ ਕਰਦੇ ਵੇਖਿਆ ਸੀ। ਬੁਲਾਰੇ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਤੋਂ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਅਤੇ ਜਲਦੀ ਹੀ ਹੋਰਾਂ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ।

ਗਿ੍ਰਫਤਾਰ ਕੀਤੇ ਗਏ ਦੋ ਵਿਅਕਤੀਆਂ ਦੀ ਪਛਾਣ ਅੰਕਿਤ ਥਾਪਾ ਅਤੇ ਜਸਪਾਲ ਸਿੰਘ ਵਜੋਂ ਹੋਈ ਹੈ। ਬੁਲਾਰੇ ਨੇ ਦੱਸਿਆ ਕਿ 7.09.2020 ਨੂੰ ਥਾਣਾ ਆਦਮਪੁਰ ਵਿਖੇ ਆਈਪੀਸੀ ਦੀ ਧਾਰਾ 211, 188, 51 ਡੀਐਮ ਐਕਟ, 25 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਕਰਮਵੀਰ ਕੈਲੀ ਨੇ ਫਰਾਰ ਹੋਣ ਮੌਕੇ ਇਕ ਨਾਜਾਇਜ਼ ਹਥਿਆਰ ਵੀ ਸੁੱਟ ਦਿੱਤਾ। ਉਹ ਪੀਏਪੀ ਦੀ 7ਵੀਂ ਬਟਾਲੀਅਨ ਵਿੱਚ ਤਾਇਨਾਤ (ਹੁਣ ਸੰਭੂ ਬੈਰੀਅਰ ’ਤੇ ਤਾਇਨਾਤ) ਏ.ਐਸ.ਆਈ. ਦਾ ਪੁੱਤਰ ਹੈ ।

ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਅਤੇ ਸੀਸੀਟੀਵੀ ਫੁਟੇਜ ਦੇ ਅਧਾਰ ‘ਤੇ 8 ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਸਾਰੇ 8 ਵਿਅਕਤੀਆਂ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ ਅਤੇ ਛੇਤੀ ਤੋਂ ਛੇਤੀ ਉਨਾਂ ਨੂੰ ਫੜਨ ਲਈ ਕਾਰਵਾਈ ਕੀਤੀ ਜਾ ਰਹੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION