ਅਮ੍ਰਿਤਸਰ, ਅਕਤੂਬਰ 30, 2019:
ਨਵੰਬਰ 1984 ਸਿੱਖ ਨਸਲਕੁਸ਼ੀ ਦੇ ਗਵਾਹ ਤੇਜਿੰਦਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਅਕਾਲੀ ਦਲ ਬਾਦਲ ਤੇ ਸ੍ਰੋਮਣੀ ਕਮੇਟੀ ਦਾ ਕੋਈ ਨੁਮਾਇੰਦਾ ਨਾ ਪਹੁੰਚਿਆ ਇਸ ਮੌਕੇ ਸੰਗਤਾ ਨੂੰ ਸੰਬੋਧਨ ਕਰਦਿਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਤੇਜਿੰਦਰ ਸਿੰਘ ਬਲੌਂਗੀ ਨੇ 35 ਸਾਲ ਬੈਡ ਤੇ ਜਿੰਦਗੀ ਤੇ ਮੋਤ ਵਿਚਕਾਰ ਸੰਘਰਸ਼ ਕਰਕੇ ਗੁਜਾਰੇ ਪਰ ਅਖੀਰ ਦੁਨੀਆ ਤੋ ਰੁਖ਼ਸਤ ਹੋਣ ਸਮੇ ਵੀ ਇਨਸਾਫ ਪ੍ਰਾਪਤ ਨਹੀ ਹੋਇਆ ।
ਇਸ ਮੌਕੇ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਬਰ ਅਤੇ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ ਨੇ ਕਿਹਾ ਬਾਦਲ ਅਕਾਲੀ ਦਲ ਨੇ ਸਿਰਫ ਨਵੰਬਰ 1984 ਸਿੱਖ ਨਸਲਕੁਸ਼ੀ ਉਪਰ ਸਿਆਸਤ ਕਰਕੇ ਲਾਹਾ ਲਿਆ ਹੈ ਪਰ ਪੀੜਤਾ ਦੀ ਬਣਦੀ ਸਹਾਇਤਾ ਤੋ ਮੁਨਕਰ ਹੀ ਰਿਹਾ ਹੈ ਅੱਜ ਵੀ ਬਾਦਲ ਦਲ ਦਾ ਕੋਈ ਨੁਮਾਇੰਦਾ ਨਜਰ ਨਹੀ ਆਇਆ ।
ਉਹਨਾ ਪੀੜਤ ਪਰਿਵਾਰ ਨੂੰ ਹੌਸਲਾ ਦਿੰਦਿਆ ਕਿਹਾ ਕਿ ਉਹ ਹਰ ਸੰਭਵ ਸਹਾਇਤਾ ਕਰਨਗੇ ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰ ਬਲਬੀਰ ਸਿੰਘ ਸਿੱਧੂ ਦੇ ਬੇਟੇ ਕੰਵਲਬੀਰ ਸਿੰਘ ਸਿੱਧੂ, ਬਲਾਕ ਸੰਮਤੀ ਮੈਂਬਰ ਤੇਜਵੰਤ ਸਿੰਘ ਗਰੇਵਾਲ, ਲੰਬੜਦਾਰ ਤਿਰਲੋਚਨ ਸਿੰਘ ਮਾਨ, ਸੂਰਜਾ ਦੇਵੀ ਪਤਨੀ ਦਿਨੇਸ਼ ਚੰਦ ਸਰਪੰਚ ਬਲੌਗੀ, ਕੁਲਦੀਪ ਸਿੰਘ ਬਿੱਟੂ, ਬੀ ਐਸ ਪ੍ਰੇਮੀ ਬਾਲਾ ਜੀ, ਵਿਜੇ ਪਾਠਕ ਸਮੇਤ ਅਨੇਕਾ ਸਖਸੀਅਤਾ ਹਾਜਰ ਸਨ । ਸ੍ਰ ਤੇਜਿੰਦਰ ਸਿੰਘ ਦੇ ਵੱਡੇ ਭਰਾ ਮਨਜੀਤ ਸਿੰਘ ਬਲੌਗੀ ਨੇ ਆਈਆ ਸੰਗਤਾ ਦਾ ਧੰਨਵਾਦ ਕੀਤਾ|