37.8 C
Delhi
Friday, April 19, 2024
spot_img
spot_img

ਨਵੀਂ ਉਮੀਦ ਫ਼ਾਊਂਡੇਸ਼ਨ ਨੇ ਸੋਮ ਪ੍ਰਕਾਸ਼, ਸਾਂਪਲਾ ਅਤੇ ਹੰਸ ਰਾਜ ਹੰਸ ਦੇ ਸਮਾਜਿਕ ਬਾਈਕਾਟ ਦਾ ਮਤਾ ਪਾਇਆ

ਯੈੱਸ ਪੰਜਾਬ
ਜਲੰਧਰ, 23 ਅਕਤੂਬਰ, 2020 –
ਯੂਪੀ ਦੇ ਹਾਥਰਸ ‘ਚ ਵਾਪਰੀ ਘਟਨਾ ਤੋਂ ਬਾਅਦ ਸਹੀ ਭੂਮਿਕਾ ਨਾ ਨਿਭਾਉਣ ਕਰਕੇ ਕੇਂਦਰ ਸਰਕਾਰ ਖਿਲਾਫ਼ ਆਮ ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ,ਦੇਸ਼ ਦੇ ਕਈ ਹਿੱਸਿਆ ‘ਚ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਨਵੀਂ ਉਮੀਦ ਫਾਉਂਡੇਸ਼ਨ ਪੰਜਾਬ ਵਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੈਮੀਨਾਰ ਕਰਵਾਇਆ ਗਿਆ ਜਿਸ ‘ਚ ਔਰਤਾਂ ਨੂੰ ਆਪਣੇ ਕਾਨੂੰਨੀ ਹੱਕਾਂ ਤੋਂ ਜਾਣੂ ਕਰਵਾਇਆ ਗਿਆ।

ਸੈਮੀਨਾਰ ਦੌਰਾਨ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿਚ ਵਾਪਰੀ ਘਟਨਾ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ‘ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ, ਕੁਝ ਦਿਨ ਪਹਿਲਾਂ ਚਾਰ ਉੱਚ ਜਾਤੀ ਦੇ ਵਿਅਕਤੀਆਂ ਵਲੋਂ ਬਾਲਮੀਕਿ ਸਮਾਜ ਨਾਲ ਸਬੰਧਿਤ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਤੇ ਉਸਨੂੰ ਦਰਦਨਾਕ ਮੌਤ ਦਿੱਤੀ ਪਰ ਦੂਜੇ ਪਾਸੇ ਯੂ.ਪੀ ਪੁਲਿਸ ਦਾ ਪੱਖਪਾਤੀ ਰਵੱਈਆ ਅਤੇ ਅਸੰਵੇਦਨਸ਼ੀਲਤਾ ਢੰਗ ਨਾਲ ਸਰਕਾਰ ਵੱਲੋਂ ਇਸ ਮਾਮਲੇ ਨੂੰ ਵੇਖਿਆ ਗਿਆ ਤੇ ਸਹੀ ਤਰੀਕੇ ਨਾਲ ਕਾਨੂੰਨੀ ਕਾਰਵਾਈ ਨਹੀਂ ਜਿਸ ਨੂੰ ਲੈ ਕੇ ਸੈਮੀਨਾਰ ‘ਚ ਵਿਚਾਰ ਚਰਚਾ ਕਰਦਿਆਂ ਚਿੰਤਾ ਪ੍ਰਗਟ ਕੀਤੀ ਗਈ।

ਇਸ ਮੌਕੇ ਨਵੀਂ ਉਮੀਦ ਫਾਉਂਡੇਸ਼ਨ ਵਲੋਂ ਇੱਕ ਮਤਾ ਪਾਇਆ ਗਿਆ ਜਿਸ ‘ਚ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਲੋਕਸਭਾ ਮੈਂਬਰ ਹੰਸ ਰਾਜ ਹੰਸ ਦਾ ਸਮਾਜਿਕ ਤੌਰ ‘ਤੇ ਬਾਈਕਾਟ ਕੀਤਾ ਗਿਆ ਕਿਉਂਕਿ ਦਲਿਤ ਭਾਈਚਾਰੇ ਨਾਲ ਸਬੰਧਿਤ ਹੋਣ ਕਰਕੇ ਇਨ੍ਹਾਂ ਵਲੋਂ ਯੂਪੀ ‘ਚ ਵਾਪਰੀ ਘਟਨਾ ਖਿਲਾਫ਼ ਅਵਾਜ਼ ਨਹੀਂ ਉਠਾਈ ਗਈ।

ਨਵੀਂ ਉਮੀਦ ਫਾਉਂਡੇਸ਼ਨ ਦੇ ਕਾਰਜਕਾਰੀ ਪ੍ਰਧਾਨ ਐਲ.ਆਰ ਨਈਅਰ ਨੇ ਖੁਸ਼ਹਾਲ ਤੇ ਸੁਖੀ ਪਰਿਵਾਰਕ ਹੋਂਦ ਦੀ ਕਾਮਨਾ ਲਈ ਅਜਿਹੇ ਸੁਰੱਖਿਆ ਸੈਮੀਨਾਰਾਂ ਨੂੰ ਸਮੇਂ ਦੀ ਮੁੱਖ ਲੋੜ ਦੱਸਿਆ।ਇਸ ਮੌਕੇ ‘ਤੇ ਸੈਮੀਨਾਰ ‘ਚ ਮੁੱਖ ਬੁਲਾਏ ਡਾ: ਹਰਸ਼ਿੰਦਰ ਕੌਰ ਨਾਮਵਰ ਮਹਿਲਾ ਅਧਿਕਾਰ ਕਾਰਕੁਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਹਰ 15 ਮਿੰਟ ਵਿੱਚ ਇੱਕ ਔਰਤ ਤੇ ਅੱਤਿਆਚਾਰ, 20 ਮਿੰਟ ‘ਚ ਬਲਾਤਕਾਰ ਤੇ ਅੱਧੇ ਘੰਟੇ ਵਿੱਚ ਇੱਕ ਔਰਤ ਨੂੰ ਅਗਵਾ ਕੀਤਾ ਜਾ ਰਿਹਾ ਹੈ ਜਿਸਦਾ ਆਉਣ ਵਾਲੀ ਪੀੜ੍ਹੀ ‘ਤੇ ਮਾੜਾ ਅਸਰ ਪੈ ਰਿਹਾ ਹੈ।

ਡਾ.ਹਰਸ਼ਿੰਦਰ ਕੌਰ ਨੇ ਯੂ.ਪੀ ‘ਚ ਵਾਪਰੀ ਬਲਾਤਕਾਰ ਦੀ ਘਟਨਾ ਦੀ ਨਿੰਦਾ ਕਰਦੇ ਕਿਹਾ ਕਿ ਅਜਿਹੀਆਂ ਘਟਨਾਵਾਂ ਸਮਾਜ ਨੂੰ ਸ਼ਰਮਿੰਦਾ ਕਰਦੀਆਂ ਨੇ ਜਿਸ ਕਰਕੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਐ,ਦੂਜੇ ਪਾਸੇ ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਨੂੰ ਪਾਰਦਸ਼ਤਾ ਅਤੇ ਪੱਖਪਾਤ ਤੋਂ ਉੱਤੇ ਉੱਠ ਕੇ ਕੰਮ ਕਰਨ ਦੀ ਗੱਲ ਕਹੀ।

ਡਾ.ਹਰਸ਼ਿੰਦਰ ਕੌਰ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਕੁੜੀਆਂ ਨੂੰ ਆਪਣੀਆਂ ਸੁਰੱਖਿਆ ਆਪ ਕਰਕੇ ਆਤਮ ਨਿਰਭਰ ਹੋਣ ਦੀ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਕੁੜੀਆਂ ਨੂੰ ਬਚਪਨ ਵਿੱਚ ਕਦੀ ਨਹੀਂ ਕਹਿਣਾ ਚਾਹੀਦਾ ਕਿ ਉਹ ਕਮਜ਼ੋਰ ਨੇ ਕਿਉਂਕਿ ਕਿ ਉਹ ਆਪਣੀ ਜ਼ਿੰਦਗੀ ਦੀ ਲੜਾਈ ਖੁਦ ਲੜ ਸਕਦੀਆਂ ਨੇ ।

ਦੂਜੇ ਬੁਲਾਰੇ ਉੁੱਘੇ ਸਮਾਜ ਸੇਵੀ ਪ੍ਰੋ: ਮਨਜੀਤ ਸਿੰਘ ਨੇ ਕਿਹਾ ਕਿ ਦੇਸ਼ ‘ਚ ਵਿਗੜਦੀ ਕਾਨੂੰਨ ਵਿਵਸਥਾ ਦਾ ਅਸਰ ਯੁਵਾ ਪੀੜ੍ਹੀ ‘ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣੀਆਂ ਨੀਤੀਆਂ ‘ਚ ਬਦਲਾਅ ਕਰਨਾ ਚਾਹੀਦਾ ਤਾਂ ਜੋ ਜ਼ਮੀਨੀ ਹਕੀਕਤ ‘ਤੇ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ ਜਾ ਸਕੇ…ਉਨ੍ਹਾਂ ਕਿਹਾ ਕਿ ਹਾਥਰਸ ਘਟਨਾ ਪਿੱਛੇ ਲੋਕਾਂ ਦੀ ਮਾੜੀ ਮਾਨਸਿਕਤਾ ਅਤੇ ਜਾਤੀਪ੍ਰਥਾ ਹੈ ਕਿਉਂਕਿ ਕਾਈ ਸੂਬਿਆਂ ਵਿਚ ਕਿਹਾ ਜਾਂਦਾ ਕਿ ਦਲਿਤ ਸਮਾਜ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰਨਾ ਕੋਈ ਵੱਡੀ ਸੱਮਸਿਆ ਨਹੀਂ ਇਸ ਕਰਕੇ ਇਸ ਪ੍ਰਤੀ ਗੰਭੀਰ ਹੋਣਾ ਸਮੇਂ ਦੀ ਜ਼ਰੂਰਤ ਹੈ।

ਇਸ ਮੌਕੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਸਮਾਜ ਵਿਚ ਫੈਲੀਆਂ ਭੈੜੀਆਂ ਅਲਾਮਤਾਂ ਤੋਂ ਬਚਣਾ ਸਮੇਂ ਲੋੜ ਆ ਜਿਸਨੂੰ ਮਿਲਕੇ ਕੀਤਾ ਜਾ ਸਕਦਾ ਹੈ।

ਇਸ ਮੌਕੇ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਨਵੀਂ ਉਮੀਦ ਫਾਉਂਡੇਸ਼ਨ ਵਲੋਂ ਚੁਕਿਆ ਗਿਆ ਇਹ ਸ਼ਾਲਾਗਾਯੋਗ ਕਦਮ ਹੈ ਕਿਉਂਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਅਤੇ ਸ਼ਹੀਦ ਭਗਤ ਦੀ ਸੋਚ ਨੂੰ ਅੱਗੇ ਤੋਰਿਆ ਜਾ ਰਿਹਾ ।

ਇਸ ਮੌਕੇ ਪ੍ਰੋ. ਰਘੁਵੀਰ ਕੌਰ, ਸੁਰਿੰਦਰ ਕੁਮਾਰੀ ਕੋਚਰ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ।


Click here to Like us on Facebook


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION