30.6 C
Delhi
Tuesday, April 16, 2024
spot_img
spot_img

ਨਵਤੇਜ ਚੀਮਾ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਲਾਈਟ ਐਂਡ ਸਾਊਂਡ ਅਤੇ ਡਿਜ਼ੀਟਲ ਮਿਊਜ਼ੀਅਮ ਪ੍ਰੋਗਰਾਮ ਦੀ ਸਮਾਂ ਸਾਰਣੀ ਜਾਰੀ

ਸੁਲਤਾਨਪੁਰ ਲੋਧੀ, 13 ਅਕਤੂਬਰ, 2019:

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵਲੋਂ ਗੁਰੂ ਸਾਹਿਬ ਜੀ ਦੇ ਜੀਵਨ, ਉਦਾਸੀਆਂ ਤੇ ਉਪਦੇਸ਼ਾਂ ਬਾਰੇ ਜਾਣੂੰ ਕਰਵਾਉਣ ਲਈ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਅਤਿ ਆਧੁਨਿਕ ਤਕਨੀਕ ਨਾਲ ਲਬਰੇਜ਼ ਡਿਜ਼ੀਟਲ ਮਿੳੂਜੀਅਮ ਅਤੇ ਲਾਇਟ ਐਂਡ ਸਾੳੂਂਡ (ਅਵਾਜ ਤੇ ਰੌਸ਼ਨੀ) ਪ੍ਰੋਗਰਾਮਾਂ ਬਾਰੇ ਵਿਸਥਾਰਤ ਸਮਾਂ ਸਾਰਣੀ ਜਾਰੀ ਕਰ ਦਿੱਤੀ ਗਈ ਹੈ।

ਵਿਧਾਇਕ ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਪਹਿਲੀ ਪਾਤਸ਼ਾਹੀ ਨਾਲ ਸਬੰਧਿਤ ਲਾਇਟ ਐਂਡ ਸਾੳੂਂਡ ਤੇ ਡਿਜ਼ੀਟਲ ਮਿੳੂਜੀਅਮ ਲਈ ਮੁੱਖ ਪੰਡਾਲ ਦੇ ਸਾਹਮਣੇ (ਪੁੱਡਾ ਕਾਲੋਨੀ ਦੇ ਸਾਹਮਣੇ) ਸਥਾਨ ਦੀ ਚੋਣ ਕੀਤੀ ਗਈ ਹੈ ਤਾਂ ਜੋ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਅਸਾਨੀ ਨਾਲ ਇਸ ਸਥਾਨ ਉੱਪਰ ਪਹੁੰਚ ਸਕੇ।

ਉਨਾਂ ਦੱਸਿਆ ਕਿ ਡਿਜ਼ੀਟਲ ਮਿੳੂਜ਼ੀਅਮ ਪਹਿਲੀ ਨਵੰਬਰ ਤੋਂ 3 ਨਵੰਬਰ ਤੱਕ ਰੋਜ਼ਾਨਾ ਸਵੇਰੇ 7 ਵਜੇ ਤੋਂ ਸ਼ਾਮ 5.30 ਤੱਕ ਸੰਗਤਾਂ ਲਈ ਖੁੱਲਾ ਹੋਵੇਗਾ ਜਿੱਥੇ ਸੰਗਤ ਰੰਗਦਾਰ ਦਿ੍ਰਸ਼ ਪੇਸ਼ਕਾਰੀਆਂ ਰਾਹੀਂ ਗੁਰੂ ਸਾਹਿਬ ਜੀ ਦੇ ਜੀਵਨ , ਮੂਲ ਮੰਤਰ ਦੇ ਉਚਾਰਨ ਤੇ ਵਿਸ਼ੇਸ਼ ਕਰਕੇ ਉਦਾਸੀਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕੇਗੀ।

ਇਸ ਤੋਂ ਇਲਾਵਾ ਵਿਲੱਖਣ ਧੁਨੀਆਂ ਵਾਲੇ ਲਾਇਟ ਐਂਡ ਸਾੳੂਂਡ ਪ੍ਰੋਗਰਾਮ ਦੀ ਸ਼ੁਰੂਆਤ 2 ਨਵੰਬਰ ਤੋਂ ਹੋਵੇਗੀ ਅਤੇ ਇਹ 12 ਨਵੰਬਰ ਤੱਕ ਚੱਲੇਗਾ।

ਸ. ਚੀਮਾ ਨੇ ਕਿਹਾ ਕਿ ਇਹ ਹਰੇਕ ਸ਼ੋਅ 45 ਮਿੰਟ ਦਾ ਹੋਵੇਗਾ ਅਤੇ ਪਹਿਲਾ ਸ਼ੋਅ 2 ਨਵੰਬਰ ਨੂੰ ਸ਼ਾਮ 6.15 ਤੋਂ 7 ਵਜੇ ਤੱਕ ਜਦਕਿ ਦੂਜਾ ਸ਼ੋਅ ਉਸੇ ਦਿਨ ਸ਼ਾਮ 7.45 ਤੋਂ 8.30 ਵਜੇ ਤਕ ਹੋਵੇਗਾ। ਇਸੇ ਤਰਾਂ 3 ਨਵੰਬਰ ਨੂੰ ਵੀ ਸ਼ਾਮ 7 ਵਜੇ 7.45 ਅਤੇ ਰਾਤ 8.30 ਵਜੇ ਤੋਂ 9.15 ਤੱਕ ਦੋ ਸ਼ੋਅ ਹੋਣਗੇ।

ਉਨਾਂ ਅੱਗੇ ਦੱਸਿਆ ਕਿ 4 ਨਵੰਬਰ ਤੋਂ 9 ਨਵੰਬਰ ਤੱਕ ਰੋਜ਼ਾਨਾ ਇਕ ਸ਼ੋਅ ਸ਼ਾਮ 7 ਵਜੇ ਤੋਂ 7.45 ਤੱਕ ਹੋਵੇਗਾ ਜਦਕਿ 10, 11 ਤੇ 12 ਨਵੰਬਰ ਨੂੰ ਸ਼ਾਮ 7 ਵਜੇ 7.45 ਤੱਕ ਅਤੇ ਰਾਤ 8.30 ਤੋਂ 9.15 ਤੱਕ ਦੋ-ਦੋ ਸ਼ੋਅ ਹੋਣਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION