25.6 C
Delhi
Saturday, April 20, 2024
spot_img
spot_img

ਨਨਕਾਣਾ ਸਾਹਿਬ ਅਤੇ ਪੇਸ਼ਾਵਰ ਦੀਆਂ ਘਟਨਾਵਾਂ ਤੇ ਰਾਜਨੀਤੀ ਨਹੀਂ ਕੂਟਨੀਤੀ ਦਾ ਰਾਹ ਅਪਨਾਏ ਕੇਂਦਰ: ਜਾਖੜ

ਅਬੋਹਰ, 6 ਜਨਵਰੀ, 2020:
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਨਨਕਾਣਾ ਸਾਹਿਬ ਦੀ ਘਟਨਾ ਦੇ ਕੂਟਨੀਤਕ ਹੱਲ ਦੀ ਵਕਾਲਤ ਕਰਦਿਆਂ ਇਸ ਘਟਨਾ ਤੇ ਸਿਆਸਤ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਦੀ ਨੀਤੀ ਨੂੰ ਮੰਦਭਾਗਾ ਕਰਾਰ ਦਿੱਤਾ ਹੈ।

ਅੱਜ ਇੱਥੇ ਆਪਣੇ ਜੱਦੀ ਪਿੰਡ ਪੰਜਕੋਸੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜਾਖੜ ਨੇ ਨਨਕਾਣਾ ਸਾਹਿਬ ਦੀ ਘਟਨਾ ਅਤੇ ਜੇਐਨਯੂ ਵਿਚ ਸਰਕਾਰੀ ਸ਼ਹਿ ਤੇ ਹੋਈ ਗੁੰਡਾਗਰਦੀ ਦੇ ਮੁੱਦੇ ਤੇ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਦੀ ਚੁੱਪੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਹਰ ਮੁੱਦੇ ਤੇ ‘ਮਨ ਕੀ ਬਾਤ’ ਕਰਨ ਵਾਲੇ ਪ੍ਰਧਾਨ ਮੰਤਰੀ ਇੰਨਾਂ ਅਤਿ ਸੰਵੇਦਨਸ਼ੀਲ ਮੁੱਦਿਆਂ ਤੇ ਇਕ ਵੀ ਸ਼ਬਦ ਕਿਉਂ ਨਹੀਂ ਬੋਲੇ।

ਉਨਾਂ ਨੇ ਕਿਹਾ ਕਿ ਨਨਕਾਣਾ ਸਾਹਿਬ ਦੀ ਘਟਨਾ ’ਤੇ ਨਵਜੋਤ ਸਿੰਘ ਸਿੱਧੂ ਦੀ ਚੁੱਪੀ ਤੇ ਸਵਾਲ ਕਰਨ ਵਾਲੇ ਅਕਾਲੀ ਨੇਤਾ ਇਸ ਮੁੱਦੇ ਤੇ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਅਤੇ ਗ੍ਰਹਿ ਮੰਤਰੀ ਦੀ ਖਮੋਸ਼ੀ ਤੇ ਕਿੰਤੂ ਕਿਉਂ ਨਹੀਂ ਕਰਦੇ। ਭਾਜਪਾ ਆਗੂ ਨਨਕਾਣਾ ਸਾਹਿਬ ਅਤੇ ਪੇਸ਼ਾਵਰ ਦੀਆਂ ਘਟਨਾਵਾਂ ਬਾਰੇ ਕੇਂਦਰ ਸਰਕਾਰ ਵੱਲੋਂ ਚੁੱਕੇ ਕਦਮਾਂ ਦਾ ਵੇਰਵਾ ਲੋਕਾਂ ਸਾਹਮਣੇ ਰੱਖਣ।

ਉਨਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੰਗਾਰਿਆਂ ਕਿ ਉਹ ਨਨਕਾਣਾ ਸਾਹਿਬ ਅਤੇ ਪੇਸ਼ਾਵਰ ਦੀਆਂ ਮੰਦਭਾਗੀਆਂ ਘਟਨਾਵਾਂ ਦੇ ਮੁੱਦੇ ਤੇ ਪ੍ਰਧਾਨ ਮੰਤਰੀ ਅਤੇ ਗ੍ਰ੍ਰਹਿ ਮੰਤਰੀ ਨੂੰ ਨੀਂਦ ਤੋਂ ਜਗਾਉਣ ਲਈ ਉਨਾਂ ਦੇ ਘਰਾਂ ਬਾਹਰ ਪ੍ਰਦਰਸ਼ਨ ਕਰਨ।

ਸ੍ਰੀ ਜਾਖੜ ਨੇ ਕਿਹਾ ਕਿ ਨਨਕਾਣਾ ਸਾਹਿਬ ਦੀ ਘਟਨਾ ਕਾਰਨ ਸਾਡੇ ਹਿਰਦੇ ਵਲੂੰਧਰੇ ਗਏ ਹਨ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਪਾਕਿਸਤਾਨ ਸਰਕਾਰ ਨਾਲ ਕੂਟਨੀਤਿਕ ਪੱਧਰ ਤੇ ਇਹ ਮੁੱਦਾ ਉਠਾਏ ਅਤੇ ਆਪਣੇ ਸਫਾਰਤੀ ਸਬੰਧਾਂ ਰਾਹੀਂ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਅਤੇ ਉਥੇ ਘੱਟ ਗਿਣਤੀਆਂ ਦੀ ਰਾਖੀ ਯਕੀਨੀ ਬਣਾਉਣ ਲਈ ਢੁਕਵੇਂ ਕਦਮ ਚੁੱਕਣ ਲਈ ਇਮਰਾਨ ਸਰਕਾਰ ਤੇ ਦਬਾਅ ਬਣਾਏ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮਈ ਤੋਂ ਬਾਅਦ ਦੇਸ਼ ਵਿਚ ਜੋ ਫਸਾਦ ਅਤੇ ਫਿਰਕੂ ਨਫਰਤ ਵੱਧ ਰਹੀ ਹੈ, ਇਸ ਪਿੱਛੇ ਦੇਸ਼ ਵਿਚ ਭਾਜਪਾ ਨੂੰ ਲੋਕਾਂ ਵੱਲੋਂ ਇਕ ਤੋਂ ਬਾਅਦ ਇਕ ਸੂਬਾਈ ਚੋਣਾਂ ਵਿਚ ਨਕਾਰੇ ਜਾਣ ਪ੍ਰਤੀ ਇਸ ਭਗਵਾਂ ਪਾਰਟੀ ਦੀ ਕੁੰਠਾ ਹੈ। ਦੇਸ਼ ਵਿਚ ਅਸ਼ਾਂਤੀ ਦਾ ਮਹੌਲ ਪੈਦਾ ਕਰਕੇ ਭਾਜਪਾ ਆਪਣੀ ਹਾਰ ਅਤੇ ਦੁਬਾਰਾ ਸਰਕਾਰ ਬਣਾਉਣ ਤੋਂ ਬਾਅਦ ਆਪਣੀਆਂ ਆਰਥਿਕ ਮੁਹਾਜ ਦੀਆਂ ਅਸਫਲਤਾਵਾਂ, ਮਹਿੰਗਾਈ ਅਤੇ ਬੇਰੁਜਗਾਰ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਅਜਿਹਾ ਕਰ ਰਹੀ ਹੈ।

ਬੀਤੇ ਦਿਨ ਜਵਾਹਰ ਲਾਲ ਯੁਨੀਵਰਸਿਟੀ ਵਿਚ ਵਿਦਿਆਰਥੀਆਂ ਤੇ ਹੋਏ ਕਾਤਲਾਨਾ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਅਨੁਸਾਰ ਨੌਜਵਾਨਾਂ ਨੂੰ ਨੋਕਰੀਆਂ ਦੇਣ ਵਿਚ ਨਾਕਾਮ ਰਹੀਂ ਭਾਜਪਾ ਸਰਕਾਰ ਉਨਾਂ ਦੀ ਅਵਾਜ਼ ਨੂੰ ਹਿੰਸਾ ਦੇ ਜੋਰ ਨਾਲ ਦਬਾਉਣ ਦਾ ਕੋਝਾ ਯਤਨ ਕਰ ਰਹੀ ਹੈ। ਭਾਜਪਾ ਆਗੂਆਂ ਵੱਲੋਂ ਭੜਕਾਊ ਬਿਆਨਬਾਜੀ ਕਾਰਨ ਦੇਸ਼ ਦਾ ਮਹੌਲ ਵਿਗੜ ਰਿਹਾ ਹੈ ਅਤੇ ਅਜੋਕੀ ਸਥਿਤੀ ਕਿਸੇ ਵੀ ਲੋਕਤੰਤਰ ਵਾਸਤੇ ਵੱਡਾ ਖਤਰਾ ਹੋ ਸਕਦੀ ਹੈ।

ਉਨਾਂ ਕਿਹਾ ਕਿ ਸਭ ਦੀ ਪਹੁੰਚ ਵਿਚ ਸਿੱਖਿਆ ਦੀ ਮੰਗ ਕਰ ਰਹੇ ਵਿਦਿਆਰਥੀਆਂ ਖਿਲਾਫ ਇਸ ਤਰਾਂ ਦੀਆਂ ਹਿੰਸਕ ਕਾਰਵਾਈਆਂ ਰਾਹੀਂ ਭਾਜਪਾ ਨੌਜਵਾਨਾਂ ਵਿਚੋਂ ਸਹੀਦ ਏ ਆਜ਼ਮ ਭਗਤ ਸਿੰਘ ਦੀ ਇਨਕਲਾਬੀ ਸੋਚ ਨੂੰ ਖਤਮ ਕਰਨ ਦਾ ਨਾਕਾਮ ਯਤਨ ਕਰ ਰਹੀ ਹੈ ਅਤੇ ਨੌਜਵਾਨਾਂ ਅਤੇ ਵਿਰੋਧੀ ਧਿਰ ਦੀ ਅਵਾਜ ਬੰਦ ਕਰਕੇ ਦੇਸ਼ ਨੂੰ ਮੁੜ ਪੱਥਰ ਯੁਗ ਵਿਚ ਧੱਕਣਾ ਚਾਹੁੰਦੀ ਹੈ। ਉਨਾਂ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਤਾਨਾਸ਼ਾਹੀ ਦੀ ਹੱਦ ਕਰਾਰ ਦਿੱਤਾ।

ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਆਪਣੀ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਵਜੋਂ ਅਸਤੀਫੇ ਤੇ ਟਿੱਪਣੀ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਇਸ ਨਾਲ ਸ਼ੋ੍ਰਮਣੀ ਅਕਾਲੀ ਦਲ ਦੇ ਅੰਤ ਦੀ ਸ਼ੁਰੂਆਤ ਹੋ ਗਈ ਹੈ। ਉਨਾਂ ਕਿਹਾ ਕਿ ਅਕਾਲੀ ਦਲ ਹੁਣ ਸ਼ੋ੍ਰਮਣੀ ਅਕਾਲੀ ਦਲ ਦੀ ਬਜਾਏ ਬਾਦਲ ਅਕਾਲੀ ਦਲ ਬਣ ਕੇ ਰਹਿ ਜਾਵੇਗਾ।

ਕੇਂਦਰ ਸਰਕਾਰ ਵੱਲੋਂ ਸੂਬਿਆਂ ਦੇ ਜੀਐਸਟੀ ਵਿਚ ਹਿੱਸੇਦਾਰੀ ਜਾਰੀ ਕਰਨ ਵਿਚ ਕੀਤੀ ਜਾ ਰਹੀ ਦੇਰੀ ਨੂੰ ਮੰਦਭਾਗਾ ਕਰਾਰ ਦਿੰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਇਸ ਤੋਂ ਇਕ ਪਾਸੇ ਤਾਂ ਕੇਂਦਰ ਸਰਕਾਰ ਦੀ ਮਾੜੀ ਆਰਥਿਕ ਹਾਲਤ ਊਜਾਗਰ ਹੁੰਦੀ ਹੈ ਉਥੇ ਹੀ ਅਜਿਹਾ ਕਰਨਾ ਦੇਸ਼ ਦੇ ਸੰਘੀ ਢਾਂਚੇ ਦੇ ਖਿਲਾਫ ਹੈ ਅਤੇ ਪ੍ਰਦੇਸ਼ਕ ਸਰਕਾਰਾਂ ਨੂੰ ਕਮਜੋਰ ਕਰਨ ਦੀ ਗਿਣੀ ਮਿੱਥੀ ਸਾਜਿਸ ਹੈ।

ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਸੂਬੇ ਦੇ ਕੀਤੇ ਜਾ ਰਹੇ ਵਿਕਾਸ ਦੀ ਗੱਲ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਆਪਣੇ ਚੋਣ ਮਨੋਰਥ ਅਨੁਸਾਰ ਰਾਜ ਦਾ ਬਹੁ ਪੱਖੀ ਵਿਕਾਸ ਕਰ ਰਹੀ ਹੈ। ਉਨਾਂ ਨੇ ਅਬੋਹਰ ਅਤੇ ਬਟਾਲਾ ਨੂੰ ਨਗਰ ਨਿਗਮ ਦਾ ਦਰਜਾ ਦਿੱਤੇ ਜਾਣ ਦਾ ਵਿਸੇਸ਼ ਤੌਰ ਤੇ ਜਿਕਰ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸ਼ਹਿਰੀ ਅਤੇ ਪਂੇਡੂ ਦੋਹਾਂ ਖੇਤਰਾਂ ਦੇ ਵਿਕਾਸ ਨੂੰ ਬਰਾਬਰ ਤਰਜੀਹ ਦਿੱਤੀ ਜਾ ਰਹੀ ਹੈ।

ਉਨਾਂ ਨੇ ਕਿਹਾ ਕਿ ਪਾਰਟੀ ਵਿਕਾਸ ਦੇ ਨਾਂਅ ਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਉਤਰੇਗੀ ਅਤੇ ਇਸ ਲਈ ਪਾਰਟੀ ਵੱਲੋਂ ਮੁਕੰਮਲ ਤਿਆਰ ਕਰ ਲਈ ਗਈ ਹੈ। ਉਨਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਚਾਇਤਾਂ ਅਤੇ ਨਗਰ ਕੌਂਸਲਾਂ, ਨਿਗਮਾਂ ਵਿਚ ਔਰਤਾਂ ਲਈ 50 ਫੀਸਦੀ ਰਾਖਵਾਂਕਰਨ ਲਾਗੂ ਕਰਕੇ ਅੱਧੀ ਅਬਾਦੀ ਨੂੰ ਬਰਾਬਰੀ ਦਾ ਮਾਣ ਦਿੱਤਾ ਹੈ। ਅਬੋਹਰ ਵਿਚ ਵਾਰਡਬੰਦੀ ਤੋਂ ਬਾਅਦ ਨਗਰ ਨਿਗਮ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION