37.8 C
Delhi
Thursday, April 25, 2024
spot_img
spot_img

ਧਾਰਮਿਕ ਸਿੱਖਿਆ ਸਮਾਜਿਕ ਰਿਸ਼ਤੀਆਂ ਨੂੰ ਮਜ਼ਬੂਤ ਬਣਾਉਂਦੀ ਹੈ: ਸ਼ਾਹੀ ਇਮਾਮ ਪੰਜਾਬ

ਲੁਧਿਆਣਾ, 21 ਮਾਰਚ, 2022 (ਰਾਜਕੁਮਾਰ ਸ਼ਰਮਾ)
ਸ਼ਹਿਰ ਦੀ ਇਤਿਹਾਸਿਕ ਜਾਮਾ ਮਸਜਿਦ ‘ਚ ਚਲਣ ਵਾਲੇ ਮਦਰਸੇ ਜਾਮਿਆ ਹਬੀਬਿਆ ਦਾਰੁਲ ਉਲੂਮ ਲੁਧਿਆਣਾ ‘ਚ ਕੁਰਆਨ ਸ਼ਰੀਫ ਹਿਫਜ ( ਪੂਰਾ ਜ਼ੁਬਾਨੀ ਯਾਦ ਕਰ ਚੁੱਕੇ) ਸੱਤ ਬੱਚੀਆਂ ਦੀ ਅੱਜ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਆਪਣੇ ਹੱਥਾਂ ਨਾਲ ਦਸਤਾਰਬੰਦੀ ਕੀਤੀ। ਇਸ ਮੌਕੇ ‘ਤੇ ਮਦਰੱਸੇ ਦੇ ਅਧਿਆਪਕ ਕਾਰੀ ਮੋਹਤਰਮ, ਕਾਰੀ ਇਬਰਾਹਿਮ, ਹਾਫਿਜ ਜੈਨੁਲ ਆਬੇਦੀਨ, ਮੌਲਾਨਾ ਸੁਲੇਮਾਨ ਕਾਸਮੀ, ਮੌਲਾਨਾ ਜਾਵੇਦ, ਮੌਲਾਨਾ ਮੁਹੰਮਦ ਇਮਰਾਨ, ਮੌਲਾਨਾ ਮੁਹੰਮਦ ਸਈਦ ਕਾਰੀ ਅਬਦੁਰ ਰਹਿਮਾਨ, ਮੁਫਤੀ ਨੂਰ ਉਲ ਹੁਦਾ ਅਤੇ ਸ਼ਾਹੀ ਇਮਾਮ ਪੰਜਾਬ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

ਕੁਰਆਨ ਸ਼ਰੀਫ ਹਿਫਜ ਕਰਣ ਵਾਲੇ ਵਿਦਿਆਰਥੀਆਂ ‘ਚ ਹਾਫਿਜ ਸਦਰੇ ਆਲਮ, ਹਾਫਿਜ ਸ਼ਮਸ਼ੁਲ ਕਮਰ, ਹਾਫਿਜ ਅਬੁਜੈਦ, ਹਾਫਿਜ ਸਰਫਰਾਜ, ਹਾਫਿਜ ਮੁਹੰਮਦ, ਹਾਫਿਜ ਸਲਮਾਨ, ਹਾਫਿਜ ਸ਼ਫੀ ਦੇ ਨਾਮ ਸ਼ਾਮਿਲ ਹਨ, ਸਾਰੇ ਵਿਦਿਆਰਥੀਆਂ ਨੂੰ ਨਕਦ ਇਨਾਮ ਵੀ ਦਿੱਤੇ ਗਏ। ਇਸ ਮੌਕੇ ‘ਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਸਿੱਖਿਆ ਸਭ ਦਾ ਅਧਿਕਾਰ ਹੈ ਕੁਰਆਨ ਸ਼ਰੀਫ ‘ਚ ਸੱਭ ਤੋਂ ਪਹਿਲਾ ਸੁਨੇਹਾ ਜੋ ਹਜਰਤ ਮੁਹੰਮਦ ਸਾਹਿਬ ਸਲੱਲਲਾਹੁ ਅਲੈਹੀ ਵਸੱਲਮ ਨੂੰ ਖੁਦਾ ਵੱਲੋਂ ਭੇਜਿਆ ਗਿਆ।

ਸ਼ਾਹੀ ਇਮਾਮ ਨੇ ਕਿਹਾ ਕਿ ਸਾਰੀਆਂ ਸਿੱਖਿਆਵਾਂ ਦੇ ਨਾਲ- ਨਾਲ ਧਾਰਮਿਕ ਸਿੱਖਿਆ ਵੀ ਜਰੂਰੀ ਹੈ ਕਿਉਂਕਿ ਧਰਮ ਇੰਸਾਨਾਂ ਨੂੰ ਪਿਆਰ ਮੁਹੱਬਤ ਅਤੇ ਸਮਾਜਿਕ ਵਿਵਸਥਾ ਦੀ ਪ੍ਰੇਰਨਾ ਦਿੰਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਧਰਮੀ ਲੋਕਾਂ ਦੇ ਮਾਂ-ਬਾਪ ਅੱਜ ਵੀ ਇਨਾਂ ਦੇ ਘਰਾਂ ‘ਚ ਰਾਜ ਕਰ ਰਹੇ ਹਨ ਅਤੇ ਧਰਮ ਤੋਂ ਦੂਰ ਰਹਿਣ ਵਾਲੀਆਂ ਨੇ ਮਾਂ-ਬਾਪ ਨੂੰ ਵਿਰਦ ਆਸ਼ਰਮ ਭੇਜ ਦਿੱਤਾ।

ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਕੱਲ ਦੀ ਅੰਗਰੇਜ਼ੀ ਸਿੱਖਿਆ ਤੁਹਾਨੂੰ ਪੈਸੇ ਕਮਾਉਣ ਦੀ ਗੱਲ ਤਾਂ ਪੜਾ ਰਹੀ ਹੈ ਲੇਕਿਨ ਸੰਸਕਾਰਾਂ ਦੀ ਗੱਲ ਨਹੀਂ ਕਰਦੀ। ਉਨਾਂ ਕਿਹਾ ਕਿ ਮੈਂ ਸਰਵ ਧਰਮਾਂ ਦੇ ਲੋਕਾਂ ਨੂੰ ਕਹਿੰਦਾ ਹਾਂ ਕਿ ਆਪਣੇ-ਆਪਣੇ ਧਰਮ ਦੀ ਜਾਣਕਾਰੀ ਵੀ ਬੱਚੀਆਂ ਨੂੰ ਦਵੋ ਤਾਂਕਿ ਬੱਚੀਆਂ ਦਾ ਮਨ ਸਾਰੇ ਇੰਸਾਨਾਂ ਲਈ ਕੋਮਲ ਬਣ ਜਾਵੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION