30.6 C
Delhi
Thursday, April 25, 2024
spot_img
spot_img

‘ਧਰਮਸੋਤ ਦਾ ਅਸਤੀਫ਼ਾ ਮੰਗ ਕੇ ਵਿਰੋਧੀ ਧਿਰ ਵਾਂਗ ਵਿਉਹਾਰ ਕਰ ਰਹੇ ਪ੍ਰਤਾਪ ਬਾਜਵਾ’ – ਕੈਪਟਨ ਨੇ ਲੁੱਕ ਘਪਲਾ ਯਾਦ ਕਰਾਇਆ

ਚੰਡੀਗੜ, 29 ਅਗਸਤ, 2020 –
ਕਾਂਗਰਸੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ 55.71 ਕਰੋੜ ਰੁਪਏ ਦੇ ਕਥਿਤ ਸਕਾਲਰਸ਼ਿਪ ਘੁਟਾਲੇ ਉਪਰ ਰਾਜਨੀਤੀ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ‘ਤੇ ਵਿਅੰਗ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਜੇ ਉਹ ਜੰਗਲ ਰਾਜ ਵਿੱਚ ਵਿਸ਼ਵਾਸ ਰੱਖਦੇ ਹੁੰਦੇ ਤਾਂ ਉਨ•ਾਂ 2002-2007 ਦੌਰਾਨ ਬਾਜਵਾ ਨੂੰ ਮੰਤਰੀ ਮੰਡਲ ਵਜੋਂ ਬਰਖਾਸਤ ਕਰ ਦੇਣਾ ਸੀ ਜਦੋਂ ਉਨ•ਾਂ ਦਾ ਨਾਮ ਲੋਕ ਨਿਰਮਾਣ ਮੰਤਰੀ ਹੁੰਦਿਆਂ ਬਿਟੂਮੈਨ ਘੁਟਾਲੇ ਤੇ ਕੋਈ ਹੋਰ ਮਾਮਲਿਆਂ ਵਿੱਚ ਉਛਲਿਆ ਸੀ।

ਬਾਜਵਾ ਵੱਲੋਂ ਕਥਿਤ ਸਕਾਲਰਸ਼ਿਪ ਘੁਟਾਲੇ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਅਸਤੀਫੇ ਦੀ ਮੰਗ ‘ਤੇ ਪ੍ਰਤੀਕਿਰਿਆ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜ ਸਭਾ ਸੰਸਦ ਮੈਂਬਰ ਵਿਰੋਧੀ ਧਿਰ ਦੇ ਆਗੂ ਵਜੋਂ ਵਿਵਹਾਰ ਕਰ ਰਹੇ ਹਨ ਅਤੇ ਉਨ•ਾਂ ਦਾ ਇਕੋ-ਇਕ ਏਜੰਡਾ ਹਰੇਕ ਮਾਮਲੇ ਵਿੱਚ ਆਪਣੀ ਸਰਕਾਰ ਉਤੇ ਹਮਲਾ ਕਰਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਾਜਵਾ ਹਰੇਕ ਮੌਕੇ ਉਤੇ ਵਿਰੋਧੀ ਧਿਰ ਦੇ ਆਗੂ ਵਾਂਗ ਵਿਵਾਹਰ ਕਰਦਿਆਂ ਆਪਣੀ ਹੀ ਪਾਰਟੀ ਦੀ ਸਰਕਾਰ ਦੀ ਆਲੋਚਨਾ ਕਰਨ ਲਈ ਉਛਲ ਪੈਂਦੇ ਹਨ ਜਿਨ•ਾਂ ਕੋਲ ਉਠਾਉਣ ਲਈ ਕੋਈ ਵੀ ਉਸਾਰੂ ਮੁੱਦਾ ਨਹੀਂ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਪੱਸ਼ਟ ਹੈ ਕਿ ਬਾਜਵਾ ਦਾ ਲੁਕਵਾਂ ਏਜੰਡਾ ਹੈ। ਉਨ•ਾਂ ਕਿਹਾ ਕਿ ਸੰਸਦ ਮੈਂਬਰ ਦੀਆਂ ਹਾਲ ਹੀ ਵਿੱਚ ਹੋਈਆਂ ਪਾਰਟੀ ਵਿਰੋਧੀ ਕਾਰਵਾਈਆਂ ਨੇ ਪੰਜਾਬ ਵਿੱਚ ਕਾਂਗਰਸ ਨੂੰ ਕਮਜ਼ੋਰ ਕਰਨ ਦੇ ਇਰਾਦੇ ਨੂੰ ਉਜਾਗਰ ਕਰ ਦਿੱਤਾ ਸੀ ਜਿੱਥੇ ਕਿ ਉਨ•ਾਂ ਦੀ ਪਾਰਟੀ ਬਹੁਤ ਮਜ਼ਬੂਤ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਬਾਜਵਾ ਨੂੰ ਯਾਦ ਦਿਵਾਉਂਦਿਆਂ ਕਿਹਾ ਕਿ 2002-2007 ਦੌਰਾਨ ਲੋਕ ਨਿਰਮਾਣ ਮੰਤਰੀ ਰਹਿੰਦਿਆਂ ਖੁਦ ਉਸ ਨੂੰ ਆਪਣੇ ਉਪਰ ਕਈ ਤਰ•ਾਂ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਵਿੱਚ ਵਿੱਚ ਕਰੋੜਾਂ ਰੁਪਏ ਦੀ ਬਿਟੂਮੈਨ ਦੀ ਖਰੀਦ ਵਿੱਚ ਬੇਨਿਯਮੀਆਂ ਦਾ ਮਾਮਲਾ ਵੀ ਸ਼ਾਮਲ ਸੀ। ਮੁੱਖ ਮੰਤਰੀ ਵਜੋਂ ਵਿਰੋਧੀ ਧਿਰ ਦੇ ਦਬਾਅ ਹੇਠ ਆ ਕੇ ਉਹ (ਕੈਪਟਨ ਅਮਰਿੰਦਰ ਸਿੰਘ) ਵੀ ਉਸ ਨੂੰ ਬਰਖਾਸਤ ਕਰ ਸਕਦੇ ਸਨ ਪਰ ਉਨ•ਾਂ ਅੱਗੇ ਕਿਹਾ ਕਿ ਉਹ ਕਾਨੂੰਨ ਦੇ ਰਾਜ ਵਿੱਚ ਵਿਸ਼ਵਾਸ ਰੱਖਦੇ ਹਨ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਬਾਜਵਾ ਦੇ ਮਾਮਲੇ ਦੀ ਤਰ•ਾਂ ਉਹ ਮੌਜੂਦਾ ਕੇਸ ਵਿੱਚ ਵੀ ਨਿਰਾਆਧਾਰ ਦੋਸ਼ਾਂ ਕਰਕੇ ਮੌਜੂਦਾ ਮੌਕੇ ਵੀ ਕੋਈ ਕਾਰਵਾਈ ਨਹੀਂ ਕਰਨਗੇ ਹਾਲਾਂਕਿ ਉਨ•ਾਂ ਦੀ ਆਪਣੀ ਪਾਰਟੀ ਦੇ ਸੰਸਦ ਮੈਂਬਰ ਇਸ ਮੁੱਦੇ ‘ਤੇ ਵਿਰੋਧੀ ਧਿਰ ਦੇ ਨਾਲ ਖੜ•ੇ ਹੋਏ ਨਜ਼ਰ ਆ ਰਹੇ ਹਨ।

ਪੰਜਾਬ ਵਿੱਚ ਆਪਣੀ ਸਰਕਾਰ ਅਤੇ ਪਾਰਟੀ ਖਿਲਾਫ ਬਾਜਵਾ ਦੀ ਆਲੋਚਨਾ ਦਾ ਕੋਈ ਅਧਾਰ ਨਾ ਹੋਣ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਸਦ ਮੈਂਬਰ ਦੀਆਂ ਕਾਰਵਾਈਆਂ ਸੰਦੇਹਪੂਰਨ ਹਨ ਅਤੇ ਉਨ•ਾਂ ਦੇ ਪਾਰਟੀ ਦੇ ਵਫਾਦਾਰ ਮੈਂਬਰ ਹੋਣ ਦਾ ਸੰਕੇਤ ਨਹੀਂ ਹਨ। ਕੋਰੋਨਾ ਮਹਾਂਮਾਰੀ ਦੌਰਾਨ ਸੂਬੇ ਨੂੰ ਦਰਪੇਸ਼ ਮੁਸ਼ਕਲਾਂ ਦੇ ਟਾਕਰੇ ਲਈ ਆਪਣੀ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਤੋਂ ਦੂਰ ਸੰਸਦ ਮੈਂਬਰ ਸਰਗਰਮੀ ਨਾਲ ਇਸ ਦੇ ਉਲਟ ਚੱਲ ਰਿਹਾ ਹੈ ਜੋ ਕਿ ਬਿਲਕੁਲ ਸਵਿਕਾਰਯੋਗ ਨਹੀਂ ਹੈ।

ਸੂਬੇ ਵਿਚ ਆਪਣੀ ਹੀ ਪਾਰਟੀ ਅਤੇ ਸਰਕਾਰ ‘ਤੇ ਹਮਲਾ ਕਰਕੇ ਬਾਜਵਾ ਵਿਰੋਧੀ ਧਿਰ ਦੇ ਹੱਥਾਂ ਵਿਚ ਖੇਡ ਰਿਹਾ ਹੈ। ਉਨ•ਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਨੂੰ ਸਪੱਸ਼ਟ ਤੌਰ ‘ਤੇ ਇਸ ਘੋਰ ਅਨੁਸ਼ਾਸਨਹੀਣਤਾ ਲਈ ਸੰਸਦ ਮੈਂਬਰ ਨੂੰ ਤਲਬ ਕਰਨਾ ਚਾਹੀਦਾ ਹੈ। ਹਾਲਾਂਕਿ ਪਾਰਟੀ ਪੱਧਰ ‘ਤੇ ਉਸਾਰੂ ਆਲੋਚਨਾ ਦਾ ਸਦਾ ਸਵਾਗਤ ਕੀਤਾ ਜਾਂਦਾ ਹੈ ਪਰ ਮੀਡੀਆ ਅਤੇ ਜਨਤਕ ਮੰਚਾਂ ‘ਤੇ ਆਪਣੀ ਖੁਦ ਦੀ ਪਾਰਟੀ/ਸਰਕਾਰ ‘ਤੇ ਵਾਰ ਵਾਰ ਹਮਲਾ ਕਰਨਾ ਜਿਵੇਂ ਕਿ ਬਾਜਵਾ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਕਰ ਰਿਹਾ ਹੈ, ਨੂੰ ਪਾਰਟੀ ਵਿਰੋਧੀ ਕਾਰਵਾਈ ਤੋਂ ਇਲਾਵਾ ਹੋਰ ਕੁਝ ਨਹੀਂ ਕਿਹਾ ਜਾ ਸਕਦਾ।

Yes Punjab Gall Punjab Di


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION