35.6 C
Delhi
Wednesday, April 24, 2024
spot_img
spot_img

ਦੱਖਣੀ ਏਸ਼ੀਆਈ ਕਵੀ ਦਰਬਾਰ ਵਿਚ ਵੱਖ ਵੱਖ ਭਾਸ਼ਾਵਾਂ ਵਿਚ ਕਵੀਆਂ ਨੇ ਕੀਤੀ ਗੁਰੂ ਨਾਨਕ ਦੇਵ ਜੀ ਦੀ ਉਸਤਤ

ਅੰਮ੍ਰਿਤਸਰ, 29 ਅਕਤੂਬਰ 2019:

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਤੇ ਉਨ੍ਹਾਂ ਦੇ ਜੀਵਨ ਦੇ ਵੱਖ ਵੱਖ ਪੱਖਾਂ ਨੂੰ ਪੇਸ਼ ਕਰਦਿਆਂ ਵੱਖ ਵੱਖ ਕਵੀਆਂ ਵੱਲੋਂ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਆਡੀਟੋਰੀਅਮ ਵਿਚ ਅਜਿਹੀ ਛਹਿਬਰ ਲਾਈ ਗਈ ਕਿ ਮਾਹੌਲ ਆਨੰਦ ਮਈ ਹੋ ਗਿਆ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਦੱਖਣੀ ਏਸ਼ੀਆਈ ਕਵੀ ਦਰਬਾਰ ਵਿਚ ਵੱਖ ਵੱਖ ਭਾਸ਼ਾਵਾਂ ਵਿਚ ਕਵੀਆਂ ਨੇ ਗੁਰੂ ਨਾਨਕ ਦੇਵ ਜੀ ਦੀ ਉਸਤਤ ਕੀਤੀ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਚੱਲਣ ਵਾਲੇ ਦੱਖਣੀ ਏਸ਼ੀਆਈ ਕਵੀ ਦਰਬਾਰ ਦੇ ਵਿਚ ਉਨ੍ਹਾਂ ਦੇਸ਼ਾਂ ਅਤੇ ਰਾਜਾਂ ਤੋਂ ਕਵੀ ਪਹੁੰਚੇ ਹਨ ਜਿਥੇ ਜਿਥੇ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਸਮੇਂ ਪਹੁੰਚੇ ਸਨ।

ਵੱਖ ਵੱਖ ਕਵੀਆਂ ਨੇ ਅਜ ਪਹਿਲੇ ਦਿਨ ਆਪੋ ਆਪਣੀਆਂ ਬੋਲੀਆਂ ਵਿਚ ਪੇਸ਼ ਕੀਤੀਆਂ ਕਵਿਤਾਵਾਂ ਮੁੱਖ ਤੌਰ ‘ਤੇ ਗੁਰੂ ਨਾਨਕ ਦੇਵ ਜੀ ਦੇ ਫਲਸਫਾ, ਜੀਵਨ ਦੇ ਵੱਖ ਵੱਖ ਬਿਰਤਾਤ ਅਤੇ ਸਾਖੀਆਂ ਤੋਂ ਇਲਾਵਾ ਆਧੁਨਿਕ ਸਮਾਜ ਵਿਚ ਉਨ੍ਹਾਂ ਨੇ ਕ੍ਰਾਂਤੀਕਾਰੀ ਵਿਚਾਰਾਂ ਨੂੰ ਪ੍ਰੋਇਆ ਗਿਆ ਸੀ।

ਵੱਖ ਵੱਖ ਕਵੀਆਂ ਨੇ ਜਿਥੇ ਤਰੰਨਮ ਵਿਚ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਉਥੇ ਦੂਜੀਆਂ ਭਾਸ਼ਾਵਾਂ ਵਿਚ ਪੇਸ਼ ਕੀਤੀਆਂ ਕਵਿਤਾਵਾਂ ਦੀ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦੇ ਨਾਲ ਜੋੜ ਕੇ ਵਿਆਖਿਆ ਵੀ ਕੀਤੀ ਗਈ।

ਪਹਿਲੇ ਦਿਨ ਦੇ ਕਵੀ ਦਰਬਾਰ ਵਿਚ ਸ੍ਰੀ ਲੰਕਾ, ਈਰਾਨ, ਪਾਕਿਸਤਾਨ, ਈਰਾਕ ਅਤੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਤੋਂ ਕਵੀਆਂ ਦੇ ਇਾਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਅਤੇ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦੇ ਅਧਿਆਪਕ ਵੀ ਹਾਜ਼ਰ ਸਨ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸਿੱਖ ਮਤ ਵਿਚ ਕਵੀਆਂ ਦੇ ਸਥਾਨ ਅਤੇ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਭਾਰਤ ਅਤੇ ਵੱਖ ਵੱਖ ਦੇਸ਼ਾਂ ਤੋਂ ਪਹੁੰਚੇ ਕਵੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਨੂੰ ਅੱਗੇ ਲੈ ਕੇ ਜਾਣ ਲਈ ਕਵੀਆਂ ਦਾ ਬਹੁਤ ਵੱਡੀ ਭੂਮਿਕਾ ਹੁੰਦੀ ਹੈ।

ਉਨ੍ਹਾਂ ਵੱਖ ਵੱਖ ਇਤਿਹਾਸਕ ਅਤੇ ਸਿਧਾਂਤਕ ਹਵਾਲਿਆਂ ਦੇ ਨਾਲ ਕਿਹਾ ਕਿ ਕਵੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਪ੍ਰਚਾਰਨ ਤੇ ਪ੍ਰਸਾਰਨ ਉਪਰ ਕੰਮ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਦੱਖਣੀ ਏਸ਼ੀਆਈ ਕਵੀ ਦਰਬਾਰ ਦੇ ਕੋਆਰਡੀਨੇਟਰ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ 25 ਤੋਂ ਵੱਧ ਪ੍ਰੋਗਰਾਮ ਉਲੀਕੇ ਗਏ ਹਨ ਜਿਨ੍ਹਾਂ ਵਿਚੋਂ ਇਹ ਇਕ ਸਭ ਤੋਂ ਅਹਿਮ ਹੈ।

ਇਸ ਵਿਚ ਉਨ੍ਹਾਂ ਅਸਥਾਨਾਂ ਤੋਂ ਕਵੀਆਂ ਨੂੰ ਸੱਦਾ ਦਿੱਤਾ ਗਿਆ ਹੈ ਜਿਥੇ ਜਿਥੇ ਗੁਰੂ ਸਾਹਿਬਾਨ ਆਪਣੀਆਂ ਉਦਾਸੀਆਂ ਸਮੇਂ ਗਏ ਸਨ। ਉਨ੍ਹਾਂ ਵੱਖ ਵੱਖ ਦੇਸ਼ਾਂ ਅਤੇ ਪ੍ਰਾਤਾਂ ਤੋਂ ਪੁੱਜੇ ਕਵੀਆਂ ਅਤੇ ਮਹਿਮਾਨਾਂ ਦਾ ਜਿਥੇ ਸਵਾਗਤ ਕੀਤਾ ਉਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਵਿਸ਼ੇਸ਼ ਸਨਮਾਨ ਦੇ ਕੇ ਵੀ ਸਨਮਾਨਿਤ ਕੀਤਾ।

ਇਸ ਸਮੇਂ ਉੜੀਸਾ ਤੋਂ ਉਚੇਚੇ ਤੌਰ ‘ਤੇ ਪੱਜੀ ਨਾਮਵਰ ਕਵਿਤਰੀ ਸ਼੍ਰੀਮਤੀ ਸਾਧਨਾ ਪੱਤਰੀ ਵੱਲੋਂ 14 ਬਾਣੀਆਂ ਦੇ ਉੜੀਆ ਭਾਸ਼ਾ ਵਿਚ ਕੀਤੇ ਅਨੁਵਾਦ ਦੀਆਂ ਕਿਤਾਬਾਂ ਦਾ ਸੈੱਟ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਭੇਂਟ ਕੀਤਾ।

ਕਵੀ ਦਰਬਾਰ ਦੇ ਪਹਿਲੇ ਦਿਨ ਨੌਂ ਕਵੀਆਂ ਅਤੇ ਕਵਿੱਤਰੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਜਿਨ੍ਹਾਂ ਵਿਚ ਈਰਾਨ ਤੋਂ ਸਨਮੁਖ ਸਿੰਘ ਅਨੰਦ ਨੇ ਆਪਣੀਆਂ ਦੋ ਕਵਿਤਾਵਾਂ ‘ਪਰਉਪਕਾਰੀ ਨਾਨਕ’ ਅਤੇ ‘ ਭੈਣ ਨਾਨਕੀ ਦਾ ਪਿਆਰ’ ਸਰੋਤਿਆਂ ਸਾਹਮਣੇ ਪੇਸ਼ ਕੀਤੀਆਂ ਜਦੋਂਕਿ ਗੁਰਚਰਨ ਸਿੰਘ ਚਰਨ (ਦਿੱਲੀ) ਨੇ ‘ਪੱਥਰ ਤੋਂ ਹੀਰਾ’ ਅਤੇ ‘ਉੱਚਾ ਸਭ ਤੋਂ ਹੈ ਤੇਰਾ ਦਰਬਾਰ ਨਾਨਕ’ ਦੇ ਰਾਹੀਂ ਆਪਣੀ ਬੁਲੰਦ ਆਵਾਜ਼ ਵਿਚ ਗੁਰੂ ਨਾਨਕ ਦੇਵ ਜੀ ਦੀ ਉਸਤਤ ਕੀਤੀ।

ਸ਼੍ਰੀ ਲੰਕਾ ਤੋਂ ਅਰਤਿਕਾ ਅਰੋੜਾ ਬਖਸ਼ੀ ਨੇ ਅੰਗਰੇਜ਼ੀ ਵਿਚ ਨਿੱਜੀ ਅਨੁਭਵ ਤੇ ਅਧਾਰਿਤ ਆਪਣੀਆਂ ਦੋ ਕਵਿਤਾਵਾਂ ‘ਕਹੁ ਨਾਨਕ ਅਨੰਦ ਹੋਆ’ ਅਤੇ ‘ਆਈ ਸੀਕ’ ਪੇਸ਼ ਕੀਤੀਆਂ ਅਤੇ ਇਸ ਦੇ ਨਾਲ ਹੀ ਸ਼੍ਰੀਲੰਕਾ ਵਿ ਦੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਥੋਂ ਦੇ ਲੋਕ ਕਿੰਨਾ ਪਿਆਰ ਕਰਦੇ ਹਨ, ਦੇ ਸਬੰਧ ਵਿਚ ਵੱਖ ਵੱਖ ਘਟਨਾਵਾ ਦਾ ਵੀ ਜ਼ਿਕਰ ਕੀਤਾ।

ਕਸ਼ਮੀਰ ਤੋਂ ਪ੍ਰੋ. ਹਮੀਦੁਲਾ ਮਿਰਾਜ਼ੀ ਨੇ ਉਰਦੂ ਵਿਚ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਜਦੋਂਕਿ ਕਲਕੱਤਾ ਤੋਂ ਸ. ਰਵੇਲ ਸਿੰਘ ਨੇ ਆਪਣੀਆਂ ਤਿੰਨ ਕਵਿਤਾਵਾਂ ‘ਪਾਂਚ ਪਾਂਚ ਸਿਫ਼ਰ’, ‘ਆ ਗਿਆ ਨਾਨਕ’ ਅਤੇ ‘ਸਰਬੱਤ ਦਾ ਭਲਾ’ ਪੇਸ਼ ਕੀਤੀਆਂ। ਅਰਤਿੰਦਰ ਕੌਰ ਸੰਧੂ ਨੇ ‘ਗੁਰੂ ਨਾਨਕ: ਰੌਸ਼ਨੀਆਂ ਦਾ ਮੁਜੱਸਮਾ’ ਅਤੇ ਇਕਬਾਲ ਕੌਰ ਨੇ ‘ਆ ਗਿਆ ਨੀ ਬਾਬਾ ਵੈਦ ਰੋਗੀਆਂ ਦਾ’ ਸਿਰਲੇਖ ਅਧੀਨ ਕਵਿਤਾ ਪੜੀ। ਜਲੰਧਰ ਤੋਂ ਰਛਪਾਲ ਸਿੰਘ ਪਾਲ ਨੇ ਮੰਚ ਸੰਚਾਲਨ ਕੀਤਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION