25.1 C
Delhi
Friday, March 29, 2024
spot_img
spot_img

ਦੇਸ ਦਾ ਪੇਟ ਭਰਨ ਵਾਲੇ ਕਿਸਾਨਾਂ ਦੀ ਅਵਾਜ਼ ਨੂੰ ਸੁਣੇ ਕੇਂਦਰ ਸਰਕਾਰ: ਬੱਬੀ ਬਾਦਲ

ਮੋਹਾਲੀ, ਸਤੰਬਰ 26, 2020:
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਮੋਹਾਲੀ ਦੇ ਫੇਸ 11 ਵਿਚ ਅਕਾਲੀ ਦਲ ਟਕਸਾਲੀ ਦੇ ਯੂਥ ਵਿੰਗ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ, ਗੁਰਪ੍ਰਤਾਪ ਸਿੰਘ ਰਿਆੜ, ਅਤੇ ਕਿਸਾਨ ਆਗੂਆ ਦੀ ਅਗਵਾਈ ਵਿੱਚ ਜੋਰਦਾਰ ਪ੍ਰਦਰਸਨ ਕੀਤਾ ਗਿਆ ਅਤੇ ਰੇਲਵੇ ਟਰੈਕ ਨੂੰ ਜਾਮ ਕਰਨ ਤੋਂ ਪਹਿਲਾਂ ਹੀ ਮੋਹਾਲੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ।

ਜਿਸ ਕਰਕੇ ਇਹਨਾਂ ਅਾਗੂਆ ਨੇ ਚੰਡੀਗੜ੍ਹ ਮੋਹਾਲੀ ਏਅਰਪੋਰਟ ਰੋਡ ਤੇ ਧਰਨਾ ਲਾ ਦਿੱਤਾ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕ ਕੇ ਅਪਣਾ ਰੋਸ ਜਾਹਿਰ ਕੀਤਾ ਯੂਥ ਵਿੰਗ ਟਕਸਾਲੀ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਅਵਾਜ਼ ਸੁਣਨ ਦੀ ਬਜਾਏ ਪੂੰਜੀਪਤੀਆਂ ਨੂੰ ਖੁਸ਼ ਕਰਨ ਵਿੱਚ ਲੱਗੀ ਹੋਈ ਹੈ।

ਉਹਨਾਂ ਕਿਹਾ ਕਿ ਇਸ ਕਾਲੇ ਕਾਨੂੰਨ ਨਾਲ ਪਹਿਲਾਂ ਤੋਂ ਕਰਜੇ ਦੀ ਮਾਰ ਝੱਲ ਰਿਹਾ ਅੰਨਦਾਤਾ ਅਪਣੇ ਖੇਤਾ ਵਿਚ ਮਜਦੂਰ ਬਣ ਜਾਵੇਗਾ ਤੇ ਕਿਸਾਨਾਂ ਦੀ ਲੁੱਟ ਹੋਵੇਗੀ।

ਉਹਨਾਂ ਕਿਹਾ ਕਿ ਜਦੋਂ ਤੱਕ ਇਹ ਆਰਡੀਨੈਂਸ ਬਿੱਲ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਪੰਜਾਬ ਦਾ ਨੌਜਵਾਨ ਅੰਨਦਾਤਾ ਨੂੰ ਇਨਸਾਫ ਦਿਵਾਉਣ ਦੀ ਲੜਾਈ ਲੜ ਦਾ ਰਹੇਗਾ ਗੁਰਪ੍ਰਤਾਪ ਸਿੰਘ ਰਿਆੜ ਬਲਵਿੰਦਰ ਸਿੰਘ ਝਿੰਗੜਾ, ਰਣਜੀਤ ਬਰਾੜ, ਜਗਤਾਰ ਸਿੰਘ ਘੜੂੰਆਂ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਬਾਦਲ ਦਲ ਪਿਛਲੇ ਕਈ ਮਹੀਨਿਆਂ ਤੋਂ ਤਿੰਨੇ ਬਿੱਲਾ ਦੀ ਹਮਾਇਤ ਕਰਦਾ ਆ ਰਿਹਾ ਹੈ ਅਤੇ ਅੱਜ ਵੀ ਬੀਜੇਪੀ ਨਾਲ ਭਾਈਵਾਲ ਦਾ ਸੁੱਖ ਭੋਗ ਰਿਹਾ ਹੈ।

ਕੇਂਦਰ ਦੇ ਇਸ਼ਾਰੇ ਤੇ ਕਿਸਾਨਾਂ ਦੇ ਅੰਦੋਲਨਾਂ ਨੂੰ ਕਮਜੋਰ ਕਰਨ ਦੀ ਕੋਸ਼ਿਸ਼ ਵਿੱਚ ਹੈ ਜਿਸ ਤੋਂ ਪੰਜਾਬ ਦੇ ਲੋਕਾਂ ਭਲੀਭਾਂਤ ਜਾਣੂ ਹਨ ਅਤੇ ਇਹਨਾਂ ਦੀਆ ਚਾਲਾ ਨੂੰ ਕਾਮਯਾਬ ਨਹੀਂ ਹੋਣ ਦੇਣਗੇ ਉਹਨਾਂ ਕਿਹਾ ਕਿ ਇਹ ਕਿਸਾਨਾਂ ਦੀ ਨਹੀਂ ਸਗੋਂ ਹਰੇਕ ਵਰਗ ਦੀ ਲੜਾਈ ਹੈ ਕਿਉਂਕਿ ਕਿ ਇਸ ਬਿੱਲ ਨਾਲ ਹਰੇਕ ਵਰਗ ਦਾ ਨੁਕਸਾਨ ਹੋਣਾ ਯਕੀਨੀ ਹੈ।

ਇਸ ਲਈ ਲਈ ਹਰੇਕ ਸਿਆਸੀ ਪਾਰਟੀਆਂ ਨੂੰ ਰਾਜਨੀਤਿਕ ਹਿੱਤਾ ਤੋਂ ਉਪਰ ਉੱਠ ਕੇ ਕਿਸਾਨ ਖਾਤਰ ਇਕਮੁੱਠ ਹੋ ਕੇ ਲੜਾਈ ਲੜਨੀ ਚਾਹੀਦੀ ਹੈ ਇਸ ਮੌਕੇ ਬਲਵਿੰਦਰ ਝਿੰਗੜਾ ਜਿਲਾ ਪ੍ਰਧਾਨ, ਰਣਧੀਰ ਸਿੰਘ ਪ੍ਰੇਮਗੜ੍ਹ,ਇਕਬਾਲ ਸਿੰਘ ਸਰਪੰਚ,ਬਲਵੀਰ ਸਿੰਘ ਸਾਰੇ ਸਰਕਲ ਪ੍ਰਧਾਨ, ਜਤਿੰਦਰਪਾਲ ਸਿੰਘ ਜੇਪੀ, ਰਮਨਦੀਪ ਸਿੰਘ, ਤਰਲੋਕ ਸਿੰਘ, ਹਰਜਿੰਦਰ ਸਿੰਘ ਬਿੱਲਾ, ਮਨੀ ਡੋਗਰਾ, ਪਰਮਿੰਦਰ ਸਿੰਘ, ਮਨੋਜ ਗੋਰ, ਮੇਹਰਬਾਨ ਭੁੱਲਰ,ਜਵਾਲਾ ਸਿੰਘ ਖਾਲਸਾ ਸਾਰੇ ਸਰਕਲ ਯੂਥ ਪ੍ਰਧਾਨ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਹਰਪਾਲ ਸਿੰਘ ਮੁਲਾਜ਼ਮ ਦਲ , ਜਸਰਾਜ ਸਿੰਘ ਸੋਨੂੰ,ਜਗਦੀਪ ਸਿੰਘ ਸਰਪੰਚ, ਬੀਬੀ ਮਨਜੀਤ ਕੌਰ, ਸੁਰਿੰਦਰ ਕੌਰ, ਬਲਜਿੰਦਰ ਸਿੰਘ ਬਿੱਲਾ, ਮਹਿੰਦਰ ਸਿੰਘ, ਹਰਬੰਸ ਸਿੰਘ, ਹਰਜੀਤ ਸਿੰਘ ਸਰਪੰਚ, ਨਰਿੰਦਰ ਸਿੰਘ ਸੋਨਾ, ਬਲਵੰਤ ਸਿੰਘ ਸੋਨੀ, ਸੁਖਪ੍ਰੀਤ ਸੁੱਖਾ,ਮੰਗਲ ਸਿੰਘ ਪੱਤੋ, ਨਰਿੰਦਰ ਸਿੰਘ ਮੈਣੀ, ਜਸਬੀਰ ਸਿੰਘ ਭਾਗੋਮਾਜਰਾ, ਵਿਕਰਮਜੀਤ ਸਿੰਘ ਵਿੱਕੀ,ਹਰਪਾਲ ਸਿੰਘ ਸੋਢੀ,ਗੁਰਮੇਲ ਸਿੰਘ ਮੋਜੇਵਾਲ, ਮਹਿੰਦਰ ਸਿੰਘ ਡਿਪਟੀ ਮੇਅਰ, ਆਰ.ਪੀ ਸਿੰਘ, ਮਨਜੀਤ ਸਿੰਘ, ਸੰਜੀਵਨ ਸਿੰਘ ਸੁਖਵਿੰਦਰ ਸਿੰਘ ਬਿੱਟੂ,ਅਨੁਭਵ, ਰਾਕੇਸ਼ ਆਦਿ ਹਾਜ਼ਰ ਸਨ।


ਇਸ ਨੂੰ ਵੀ ਪੜ੍ਹੋ:
ਅਕਾਲੀ ਦਲ ਨੂੰ ਝਟਕਾ, ਮੀਤ ਪ੍ਰਧਾਨ ਪਰਮਜੀਤ ਸਿੱਧਵਾਂ ਨੇ ਲਿਖ਼ੀ ਸੁਖ਼ਬੀਰ ਬਾਦਲ ਨੂੰ ਚਿੱਠੀ – ਪੜ੍ਹਣ ਵਾਲੀ ਜੇ!


Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION