28.1 C
Delhi
Friday, March 29, 2024
spot_img
spot_img

ਦੇਸ਼ ਭਗਤ ਯਾਦਗਾਰ ਕਮੇਟੀ ਨੇ ਉਠਾਈ ਆਵਾਜ਼ – ਬੁੱਧੀਜੀਵੀਆਂ, ਕਵੀਆਂ, ਲੇਖ਼ਕਾਂ ਨੂੰ ਰਿਹਾ ਕਰਨ ਦੀ ਮੰਗ

ਜਲੰਧਰ, 5 ਅਗਸਤ, 2020 –

ਮੁਲਕ ਭਰ ’ਚ ਅੱਜ ਜਮਹੂਰੀ ਹੱਕਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰਨ ਦੀ ਮੁਹਿੰਮ ਸੰਗ ਆਪਣੇ ਸਮਰਥਨ ਦੀ ਆਵਾਜ਼ ਸ਼ਾਮਲ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਨੇ ਅਹਿਦ ਕੀਤਾ ਹੈ ਕਿ ਉਹ ਗ਼ਦਰੀ ਦੇਸ਼ ਭਗਤਾਂ ਅਤੇ ਆਜ਼ਾਦੀ ਸੰਗਰਾਮ ਨਾਲ ਜੁੜੀਆਂ ਉਹਨਾਂ ਸਭਨਾਂ ਲਹਿਰਾਂ ਵੱਲੋਂ ਅਥਾਹ ਕੁਰਬਾਨੀਆਂ ਦੇ ਕੇ ਸਥਾਪਤ ਕੀਤਾ ਧਰਮ-ਨਿਰਪੱਖਤਾ ਦੀ ਸ਼ਾਨਦਾਰ ਰਵਾਇਤ ਨੂੰ ਬੁਲੰਦ ਰੱਖੇਗੀ।

ਮੁਲਕ ਦੇ ਸਾਂਝੇ ਆਜ਼ਾਦੀ ਇਤਿਹਾਸ, ਵਿਰਾਸਤ ਅਤੇ ਸਭਿਆਚਾਰਕ ਮੁੱਲਾਂ ਨੂ ਲਾਈ ਜਾ ਰਹੀ ਖੋਰ ’ਤੇ ਚਿੰਤਾ ਪ੍ਰਗਟ ਕਰਦਿਆਂ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ 5 ਅਗਸਤ 1871 ਨੂੰ ਕੂਕਾ ਲਹਿਰ ਦੇ ਤਿੰਨ ਦੇਸ਼ ਭਗਤਾਂ ਨੂੰ ਰਾਏਕੋਟ ਵਿਖੇ ਖੁੱਲ੍ਹੀ ਅਦਾਲਤ ਲਗਾ ਕੇ ਜਨਤਕ ਤੌਰ ਤੇ ਫਾਂਸੀ ਦਿੱਤੀ ਗਈ।

ਇਸ ਲਾਸਾਨੀ ਕੁਰਬਾਨੀ ਕਰਨ ਵਾਲੇ ਪਿੰਡ ਪਿੱਥੋ (ਬਠਿੰਡਾ) ਦੇ ਮੰਗਲ ਸਿੰਘ, ਮਸਤਾਨ ਸਿੰਘ ਅਤੇ ਗੁਰਮੁੱਖ ਸਿੰਘ ਨੇ ਮੁਲਕ ਦੀ ਭਾਈਚਾਰਕ ਸਾਂਝ ਦੇ ਪਰਚਮ ਨੂੰ ਆਪਣੇ ਲਹੂ ਨਾਲ ਰੰਗਿਆ ਪਰ ਅੱਜ ਦੇ ਦਿਨ ਇੱਕ ਬੰਨੇ ਕਸ਼ਮੀਰ ਨੂੰ ਖੁੱਲ੍ਹੀ ਜੇਲ੍ਹ ’ਚ ਤਬਦੀਲ ਕਰਨ ਦੀ ਸਾਲਗਿਰਾਹ ਦੇ ਦਿਨ ਮੁੜ ਕਰੋਨਾ ਦਾ ਖ਼ਤਰਾ ਦੱਸਕੇ ਘਰਾਂ ਅੰਦਰ ਕੈਦ ਕਰ ਦਿੱਤਾ ਗਿਆ ਹੈ।

ਜਦਕਿ ਦੂਜੇ ਬੰਨੇ ਅੱਜ ਦੇ ਹੀ ਦਿਨ ਅਯੁਧਿਆ ਵਿੱਚ ਭੂਮੀ ਪੂਜਨ ਸਮਾਗਮ ਮੌਕੇ ਸਭੇ ਨਿਯਮਾਂ, ਸਾਵਧਾਨੀਆਂ ਦਾ ਉਲੰਘਣ ਕਰਕੇ ਮਹਾਂ ਜੋੜ ਮੇਲਾ ਕੀਤਾ ਜਾ ਰਿਹਾ ਹੈ। ਮੁਲਕ ਦੇ ਪ੍ਰਧਾਨ ਮੰਤਰੀ ਵੱਲੋਂ ਭੂਮੀ ਪੂਜਨ ਸਮਾਗਮਾਂ ਦੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਸੰਵਿਧਾਨ ’ਚ ਦਰਜ ਧਰਮ ਨਿਰਪੱਖਤਾ ਦੀਆਂ ਭਾਵਨਾਵਾਂ ਦਾ ਨੰਗਾ, ਦਿੱਖ ਉਲੰਘਣ ਅਤੇ ਹੋਰਨਾਂ ਧਰਮਾਂ ’ਚ ਵਿਸ਼ਵਾਸ਼ ਰੱਖਣ ਵਾਲੇ ਲੋਕਾਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸਦੇ ਭਵਿੱਖ ’ਚ ਬੁਰੇ ਪ੍ਰਭਾਵ ਪੈਣਗੇ।

ਦੇਸ਼ ਭਗਤ ਯਾਦਗਾਰ ਕਮੇਟੀ ਨੇ ਅੱਜ ਲਿਖਤੀ ਪ੍ਰੈਸ ਬਿਆਨ ਰਾਹੀਂ ਮੁਲਕ ਦੀਆਂ ਸਮੂਹ ਧਰਮ-ਨਿਰਪੱਖ, ਲੋਕ-ਪੱਖੀ ਜਮਹੂਰੀ ਸ਼ਕਤੀਆਂ ਨਾਲ ਰੋਸ ਆਵਾਜ਼ ਸੰਗ ਆਵਾਜ਼ ਮਿਲਾਉਂਦੇ ਹੋਏ ਜ਼ੋਰਦਾਰ ਮੰਗ ਕੀਤੀ ਹੈ ਕਿ: ਯੂ.ਏ.ਪੀ.ਏ. ਵਰਗੇ ਸਭੇ ਕਾਲੇ ਕਾਨੂੰਨ ਖ਼ਤਮ ਕੀਤੇ ਜਾਣ।

ਕਸ਼ਮੀਰੀ ਲੋਕਾਂ ਦੇ ਸਭੇ ਜਮਹੂਰੀ ਹੱਕ ਬਹਾਲ ਕੀਤੇ ਜਾਣ। ਗ੍ਰਿਫ਼ਤਾਰ ਸਮੂਹ ਲੇਖਕਾਂ, ਕਵੀਆਂ, ਸਾਹਿਤਕਾਰਾਂ, ਬੁੱਧੀਜੀਵੀਆਂ, ਪੱਤਰਕਾਰਾਂ ਨੂੰ ਬਿਨ੍ਹਾਂ ਸ਼ਰਤ ਰਿਹਾ ਕੀਤਾ ਜਾਵੇ। ਜਨਤਕ ਇਕੱਠਾਂ ’ਤੇ ਮੜ੍ਹੀਆਂ ਰੋਕਾਂ ਖ਼ਤਮ ਕੀਤੀਆਂ ਜਾਣ। ਨਵੇਂ ਖੇਤੀ ਆਰਡੀਨੈਂਸ ਅਤੇ ਨਵੀਂ ਸਿੱਖਿਆ ਨੀਤੀ ਖ਼ਤਮ ਕੀਤੀ ਜਾਏ। ਕਰੋਨਾ ਦੀ ਆੜ ਹੇਠ ਲੋਕਾਂ ਉਪਰ ਬੋਲੇ ਜਾ ਰਹੇ ਚੌਤਰਫ਼ੇ ਹੱਲੇ ਬੰਦ ਕੀਤੇ ਜਾਣ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION