26.1 C
Delhi
Saturday, April 20, 2024
spot_img
spot_img

ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਢੱਡਾ ਹਜ਼ਾਰਾਂ ਸਨੇਹੀਆਂ ਦੀ ਹਾਜ਼ਰੀ ’ਚ ਅਤਿਮ ਸਸਕਾਰ ਕੀਤਾ

ਜਲੰਧਰ, 20 ਫਰਵਰੀ, 2020 –

ਸੀਨੀਅਰ ਕਮਿਊਨਿਸਟ ਆਗੂ ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਢੱਡਾ ਦਾ ਅੱਜ ਬਾਅਦ ਦੁਪਹਿਰ ਉਨ੍ਹਾਂ ਦੇ ਪਿੰਡ ਢੱਡਾ ਵਿਖੇ ‘ਕਾ.ਢੱਡਾ ਜੀ ਅਮਰ ਰਹੇ’, ‘ਕਾ.ਢੱਡਾ ਜੀ ਨੂੰ ਲਾਲ ਸਲਾਮ’ ਦੇ ਆਕਾਸ਼ ਗੂੰਜਾਉ ਨਾਅਰਿਆਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਉਨ੍ਹਾਂ ਦੇ ਸਪੁੱਤਰ ਲਖਬੀਰ ਸਿੰਘ, ਸੁਖਬੀਰ ਸਿੰਘ ਅਤੇ ਮਨਜਿੰਦਰ ਸਿੰਘ ਨੇ ਉਨ੍ਹਾਂ ਦੀ ਚਿਤਾ ਨੂੰ ਅਗਨੀ ਵਿਖਾਈ। ਇਸ ਮੌਕੇ ਕਾਮਰੇਡ ਢੱਡਾ ਜੀ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਗਰ ਅਤੇ ਇਲਾਕਾ ਨਿਵਾਸੀ, ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।

ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਮੀਤ ਪ੍ਰਧਾਨ ਕਾਮਰੇਡ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ, ਮੀਤ ਸਕੱਤਰ ਡਾ.ਪਰਮਿੰਦਰ ਸਿੰਘ, ਖਜ਼ਾਨਚੀ ਕਾਮਰੇਡ ਰਣਜੀਤ ਸਿੰਘ ਔਲਖ, ਸੀਨੀਅਰ ਟਰੱਸਟੀ ਕਾਮਰੇਡ ਨੌਨਿਹਾਲ ਸਿੰਘ, ਅਮੋਲਕ ਸਿੰਘ, ਸੀਤਲ ਸਿੰਘ ਸੰਘਾ, ਸੁਰਿੰਦਰ ਕੁਮਾਰੀ ਕੌਛੜ, ਬਲਵੀਰ ਕੌਰ ਬੁੰਡਾਲਾ, ਚਰੰਜੀ ਲਾਲ ਕੰਗਣੀਵਾਲ, ਦੇਵਰਾਜ ਨਯੀਅਰ, ਹਰਬੀਰ ਕੌਰ ਬੰਨੂਆਣਾ, ਵਿਜੈ ਬੰਬੇਲੀ, ਡਾ.ਕਰਮਜੀਤ ਸਿੰਘ, ਪ੍ਰੋ. ਗੋਪਾਲ ਸਿੰਘ ਬੁੱਟਰ, ਕਾਮਰੇਡ ਹਰਦੇਵ ਸਿੰਘ ਅਰਸ਼ੀ, ਕਾ. ਕ੍ਰਿਸ਼ਨਾ ਨੇ ਉਨ੍ਹਾਂ ਦੀ ਦੇਹ ‘ਤੇ ਗ਼ਦਰ ਪਾਰਟੀ ਦਾ ਝੰਡਾ ਪਾ ਕੇ ਸ਼ਰਧਾਂਜ਼ਲੀ ਭੇਂਟ ਕੀਤੀ।

ਸੀ.ਪੀ.ਆਈ.(ਐਮ) ਵੱਲੋਂ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ, ਸੁਰਿੰਦਰ ਖੀਵਾ, ਕਾ. ਰਘੂਨਾਥ ਮਿਸ਼ਰਾ, ਕਾ.ਦਰਸ਼ਨ ਮਟੂ, ਬਲਵੀਰ ਸਿੰਘ ਜਾਡਲਾ, ਪ੍ਰੇਮ ਰਕੜ, ਸੁਭਾਸ਼ ਮਟੂ, ਪਰਸ਼ੋਤਮ ਲਾਲ ਬਿਲਗਾ, ਸੁਰਜੀਤ ਢੇਰ, ਗੁਰਮੇਸ਼ ਸਿੰਘ, ਰਾਜਿੰਦਰ ਕੌਰ ਚੋਹਕਾ ਨੇ ਪਾਰਟੀ ਵੱਲੋਂ ਲਾਲ ਝੰਡਾ ਪਾਇਆ।

ਤਰਕਸ਼ੀਲ ਸੁਸਾਇਟੀ ਵੱਲੋਂ ਪਰਮਜੀਤ ਸਿੰਘ, ਵਿਸ਼ਵਾਜੀਤ ਬੰਮੀ, ਨਸੀਬ ਚੰਦ ਨੇ ਦੁਸ਼ਾਲਾ ਪਾ ਕੇ ਸ਼ਰਧਾਂਜ਼ਲੀ ਭੇਂਟ ਕੀਤੀ।

ਕਾ. ਢੱਡਾ ਜੀ ਦੇ ਪਾਰਟੀ ਸਾਥੀਆਂ ਅਤੇ ਅਧਿਆਪਕ, ਆਗਨਵਾੜੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੀ ਉਨ੍ਹਾਂ ’ਤੇ ਦੁਸ਼ਾਲਾ ਪਾ ਕੇ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ।ਇਸ ਸਮੇਂ ਕਨੇਡਾ ਤੋਂ ਪ੍ਰੋ.ਮੋਹਨ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ, ਫੈਂਡਰਜ਼ ਆਫ਼ ਸੀ.ਪੀ.ਆਈ. ਯੂ.ਕੇ. ਦੇ ਕਾ.ਸਰਵਨ ਸਿੰਘ ਜਫ਼ਰ ਅਤੇ ਕਾ.ਦਰਸ਼ਨ ਸਿੰਘ ਢਿੱਲੋਂ ਅਤੇ ਜਮਹੂਰੀ ਅਧਿਕਾਰ ਸਭਾ ਦੇ ਆਗੂ ਪ੍ਰੋ.ਜਗਮੋਹਨ ਸਿੰਘ, ਸਾਬਕਾ ਐਮ.ਪੀ. ਮਾਸਟਰ ਭਗਤ ਰਾਮ ਅਤੇ ਆਰ.ਐਮ.ਪੀ.ਆਈ. ਵੱਲੋਂ ਹਰਕੰਵਲ ਸਿੰਘ, ਸੁਦਰਸ਼ਨ ਬੀਕਾ, ਕਾ.ਮਾਹੀ ਪਾਲ, ਕਾ.ਬਿਮਲਾ ਦੇਵੀ, ਕਾ.ਹਰੀਮੁੰਨੀ ਸਿੰਘ ਤੋਂ ਇਲਾਵਾ ਪ੍ਰੋ. ਹਰਜੀਤ ਸਿੰਘ, 5ਆਬ ਦੇ ਕੇਸਰ ਸਿੰਘ ਨੇ ਵੀ ਸ਼ਰਧਾਂਜ਼ਲੀ ਭੇਂਟ ਕੀਤੀ।

ਕਾਮਰੇਡ ਗੁਰਮੀਤ ਸਿੰਘ ਢੱਡਾ ਜੀ ਦਾ ਸ਼ਰਧਾਂਜ਼ਲੀ ਸਮਾਗਮ 23 ਫਰਵਰੀ ਦਿਨ ਐਤਵਾਰ ਨੂੰ ਉਨ੍ਹਾਂ ਦੇ ਪਿੰਡ ਢੱਡਾ ਵਿਖੇ ਬਾਅਦ ਦੁਪਹਿਰ 12:30 ਵਜੇ ਹੋਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION