28.1 C
Delhi
Thursday, March 28, 2024
spot_img
spot_img

ਦੇਸ਼ ਦੀ ਵੰਡ ਵੇਲੇ ਕਤਲ ਹੋਏ ਸਮੂਹ ਲੋਕਾਂ ਦੀ ਅੰਤਿਮ ਅਰਦਾਸ ਦਾ ਪ੍ਰਬੰਧ ਕਰੇ: ਬੇਦੀ

ਅੰਮ੍ਰਿਤਸਰ, 17 ਜੁਲਾਈ, 2019 –

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਦੇਸ਼ ਦੀ ਵੰਡ ਵੇਲੇ 10 ਲੱਖ ਤੋਂ ਵੱਧ ਲੋਕਾਂ ਦਾ ਕਤਲ ਹੋਇਆ, ਕਿਸੇ ਨੂੰ ਵੀ ਅੰਤਿਮ ਅਰਦਾਸ ਨਸੀਬ ਨਹੀਂ ਹੋਈ। ਇਸ ਕਤਲੇਆਮ ਵਿੱਚ ਵੱਖ-ਵੱਖ ਧਰਮਾਂ ਦੇ ਪੰਜਾਬੀ ਲੋਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਸਮੂਹਕ ਕਤਲ ਹੋਏ ਲੋਕਾਂ ਦੀ ਅੰਤਿਮ ਅਰਦਾਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨਾ ਚਾਹੀਦਾ ਹੈ।

ਅੱਜ ਇਥੋਂ ਜਾਰੀ ਬਿਆਨ ਵਿੱਚ ਸ੍ਰ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਪੰਜਾਬੀ ਅਕਾਦਮੀ ਦੇ ਸਾਬਕਾ ਪ੍ਰਧਾਨ ਅਤੇ ਉਘੇ ਵਿਦਵਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਵਿਸ਼ੇਸ਼ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ 15 ਅਗਸਤ ਵਾਲੇ ਦਿਨ ਸ਼੍ਰੋਮਣੀ ਕਮੇਟੀ ਇਨ੍ਹਾਂ ਲਵਾਰਸ ਸਮੂਹ ਕਤਲ ਹੋਏ ਲੋਕਾਂ ਦੇ ਨਮਿਤ ਅਰਦਾਸ ਸਮਾਗਮ ਅਯੋਜਤ ਕਰੇ।ਤਾਂ ਜੋ ਇਨ੍ਹਾਂ ਵਿਛੜੀਆਂ ਰੂਹਾਂ ਨੂੰ ਅੰਤਿਮ ਅਰਦਾਸ ਰਸ ਪ੍ਰਾਪਤ ਹੋ ਸਕੇ।

ਸ੍ਰ. ਬੇਦੀ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਵੀ ਸਾਨੂੰ ਸਰਬੱਤ ਦੇ ਭਲੇ ਦੀ ਕਾਮਨਾ ਲਈ ਪੇ੍ਰਰਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਅਜਿਹਾ ਕਰਨ ਨਾਲ ਸੰਸਾਰ ਪੱਧਰ ਤੇ ਇਕ ਚੰਗਾ ਤੇ ਸਲਾਹੁਣ ਯੋਗ ਸੁਨੇਹਾ ਜਾਵੇਗਾ।ਸਰਬ ਧਰਮਾਂ ਦੇ ਲੋਕ ਸ਼੍ਰੋਮਣੀ ਕਮੇਟੀ ਨੂੰ ਕਦਰ ਦੀਆਂ ਨਿਗਾਹਾਂ ਨਾਲ ਦੇਖਣਗੇ।

ਉਨ੍ਹਾਂ ਕਿਹਾ ਕਿ ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਸ਼ ਵਿਦੇਸ਼ ਦੀਆਂ ਗੁਰਦੁਆਰਾ ਕਮੇਟੀਆਂ, ਦਿੱਲੀ ਗੁਰਦੁਆਰਾ ਮੇਨੈਜਮੈਂਟ ਕਮੇਟੀ, ਚੀਫ ਖਾਲਸਾ ਦੀਵਾਨ , ਸਭਾ ਸੁਸਾਇਟੀਆਂ ਨੂੰ ਵੀ 15 ਅਗਸਤ ਵਾਲੇ ਦਿਨ ਉਨ੍ਹਾਂ ਦੱਸ ਲੱਖ ਤੋਂ ਵੱਧ ਕਤਲ ਹੋਏ ਲੋਕਾਂ ਦੇ ਅੰਤਿਮ ਅਰਦਾਸ ਦਿਹਾੜੇ ਵਜੋਂ ਮਨਾਉਣ ਲਈ ਪ੍ਰੇਰਤ ਕਰੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION