26.1 C
Delhi
Saturday, April 20, 2024
spot_img
spot_img

ਦੁਬਈ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿੱਚ ਵੀ ਨਿਭਾਈ ਸੀ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਨੇ ਸਵੱਈਏ ਪੜ੍ਹਣ ਦੀ ਸੇਵਾ

ਜਲੰਧਰ, ਸਤੰਬਰ 26, 2020:
ਅੱਜ ਗੁਰੂ ਨਾਨਕ ਦਰਬਾਰ, ਦੁਬਈ ਦੇ ਚੇਅਰਮੈਨ ਸ੍ਰ:ਸੁਰਿੰਦਰ ਸਿੰਘ ਕੰਧਾਰੀ ਵਲੋਂ ਸ੍ਰ:ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਦੇ ਅਕਾਲ ਚਲਾਣੇ ਤੇ ਡੁੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਇਸ ਮੌਕੇ ਗੁਰਦੁਆਰਾ ਚੇਅਰਮੈਨ ਸ੍ਰ:ਕੰਧਾਰੀ ਨੇ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸ੍ਰ:ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਨੂੰ ਸ਼ਰਧਾਂਜਲੀ ਭਂੇਟ ਕਰਦਿਆਂ ਉਹਨਾਂ ਵਲੋਂ ਕੀਤੇ ਗਏ ਲੋਕ ਭਲਾਈ ਅਤੇ ਪੰਥਕ ਕਾਰਜਾਂ ਨੂੰ ਯਾਦ ਕੀਤਾ।

ਉਹਨਾਂ ਦਸਿਆ ਕਿ ਸ੍ਰ:ਸੁਰਿੰਦਰ ਸਿੰਘ ਕਈ ਵਾਰ ਉੱਘੀਆਂ ਧਾਰਮਿਕ ਸ਼ਖਸੀਅਤਾਂ ਨਾਲ ਗੁਰੂ ਨਾਨਕ ਦਰਬਾਰ, ਦੁਬਈ ਵਿਖੇ ਨਤਮਸਤਕ ਹੋਏ ਹਨ ਅਤੇ ਜਨਵਰੀ 2012 ਵਿਚ ਇਸ ਅਸਥਾਨ ਦੇ ਉਦਘਾਟਨ ਸਮੇਂ ਵੀ ਉਹਨਾਂ ਵਲੋਂ ਸਵਈਏ ਪੜ੍ਹਨ ਦੀ ਸੇਵਾ ਨਿਭਾਈ ਗਈ ਸੀ।

ਉਹਨਾਂ ਕਿਹਾ ਕਿ ਸਮੁੱਚਾ ਸਿੱਖ ਜਗਤ ਅਜਿਹੀ ਗੁਰੂ ਸਮਰਪਿਤ ਸ਼ਖਸੀਅਤ ਦੇ ਸਦੀਵੀਂ ਵਿਛੋੜਾ ਦੇ ਜਾਣ ਨਾਲ ਸ਼ੋਕਗ੍ਰਸਤ ਹੈ ਅਤੇ ਇਹ ਪੰਥ ਸਨੇਹੀਆਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਹਨਾਂ ਵਾਹਿਗੁਰੂ ਅੱਗੇ ਵਿਛੁੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਦਿਆਂ ਉਹਨਾਂ ਨੂੰ ਗੁਰੂ ਦਾ ਭਾਣਾ ਮੰਨਣ ਦਾ ਬੱਲ ਬਖਸ਼ਣ ਦੀ ਅਰਦਾਸ ਕੀਤੀ।


ਇਸ ਨੂੰ ਵੀ ਪੜ੍ਹੋ:
ਅਕਾਲੀ ਦਲ ਨੂੰ ਝਟਕਾ, ਮੀਤ ਪ੍ਰਧਾਨ ਪਰਮਜੀਤ ਸਿੱਧਵਾਂ ਨੇ ਲਿਖ਼ੀ ਸੁਖ਼ਬੀਰ ਬਾਦਲ ਨੂੰ ਚਿੱਠੀ – ਪੜ੍ਹਣ ਵਾਲੀ ਜੇ!


Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION