ਅੱਜ-ਨਾਮਾ
ਦੁਨੀਆ ਵਿੰਹਦੀ ਟਰੰਪ ਦਾ ਕੀ ਹੋਇਆ,
ਮਹਾਂਦੋਸ਼ ਵਿੱਚ ਅੜੀ ਪਈ ਜਾਨ ਮੀਆਂ।
ਹੇਠਲੇ ਹਾਊਸ ਨੇ ਪਾਸ ਇਹ ਮਤਾ ਕੀਤਾ,
ਟਿਕਿਆ ਸੈਨੇਟ ਦੇ ਵੰਨੀਂ ਧਿਆਨ ਮੀਆਂ।
ਭਾਰਤ ਵਿੱਚ ਨਾ ਕਿਸੇ ਨੂੰ ਯਾਦ ਇਹਦੀ,
ਮੱਚਿਆ ਜਿੱਥੇ ਆ ਹੋਰ ਘਮਸਾਨ ਮੀਆਂ।
ਫੈਲਦੀ ਅੱਗ ਪਈ ਜਾਂਦੀ ਹੈ ਦੇਸ਼ ਅੰਦਰ,
ਸਕੂਲ, ਦਫਤਰ ਹਰ ਬੰਦ ਦੁਕਾਨ ਮੀਆਂ।
ਫਿਰਕੂਪੁਣੇ ਵਿੱਚ ਫਾਥੀ ਪਈ ਰਾਜਨੀਤੀ,
ਕਲਜੁੱਗ ਏਸੇ ਨੂੰ ਜਾਂਦਾ ਹੈ ਕਿਹਾ ਮੀਆਂ।
ਹਿੰਦੂ-ਮੁਸਲਿਮ ਦੀ ਜਾਪਦੀ ਹੋਈ ਵੰਡੀ,
ਦਿੱਸਦਾ ਭਾਰਤੀ ਕੋਈ ਨਾ ਰਿਹਾ ਮੀਆਂ।
-ਤੀਸ ਮਾਰ ਖਾਂ
ਦਸੰਬਰ 20, 2019