26.1 C
Delhi
Saturday, April 20, 2024
spot_img
spot_img

ਦੁਆਬਾ ਖੇਤਰ ’ਚ ਪਾਣੀ ਦੀਆਂ ਲਾਈਨਾਂ ਵਿਛਾਉਣ ਲਈ ਪ੍ਰੀਕਾਸਟ ਕੰਕਰੀਟ ਪੈਰਾਬੋਲਿਕ ਪ੍ਰਣਾਲੀ ਲਾਗੂ ਕੀਤੀ ਜਾਵੇਗੀ: ਤ੍ਰਿਪਤ ਬਾਜਵਾ

ਜਲੰਧਰ, 29 ਜੂਨ, 2020 –

ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰ.ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਦੁਆਬਾ ਖੇਤਰ ਵਿੱਚ ਪਾਣੀ ਦੀਆਂ ਲਾਈਨਾਂ ਵਿਛਾਉਣ ਲਈ ਪ੍ਰੀਕਾਸਟ ਕੰਟਰੀਟ ਪੈਰਾਬੋਲਿਕ ਪ੍ਰਣਾਲੀ ਦੇ ਨਵੇਂ ਮਾਡਲ ਨੂੰ ਲਾਗੂ ਕੀਤਾ ਜਾਵੇਗਾ।

ਸ੍ਰ.ਬਾਜਵਾ ਜਿਨਾਂ ਦੇ ਨਾਲ ਪੰਜਾਬ ਜਲ ਸਰੋਤ ਪ੍ਰਬੰਧਕ ਅਤੇ ਵਿਕਾਸ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰ.ਜਗਬੀਰ ਸਿੰਘ ਬਰਾੜ ਵੀ ਮੌਜੂਦ ਸਲ ਵਲੋਂ ਪਿੰਡ ਭੰਗਾਲਾ ਵਿਖੇ ਮਾਡਲ ਦੀ ਕਾਰਜ ਪ੍ਰਣਾਲੀ ’ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਦੁਆਬਾ ਖੇਤਰ ਦੇ ਕਿਸਾਨਾਂ ਲਈ ਖੇਤਾਂ ਵਿੱਚ ਪਾਣੀ ਦੀ ਯੋਗ ਵਰਤੋਂ ਕਰਨ ਲਈ ਇਸ ਨਵੇਂ ਮਾਡਲ ਨੂੰ ਜਲਦੀ ਅਮਲ ਵਿੱਚ ਲਿਆਂਦਾ ਜਾਵੇਗਾ।

ਸ੍ਰ.ਬਾਜਵਾ ਨੇ ਕਿਹਾ ਕਿ ਪ੍ਰੀਕਾਸਟ ਕੰਕਰੀਟ ਪੈਰਾਬੋਲਿਕ ਸੈਗਮੈਂਟ ਪ੍ਰਣਾਲੀ ਦੇ ਬਲਾਕਾਂ ਨੂੰ ਜ਼ਿਆਦਾ ਅਸਾਨੀ ਅਤੇ ਤੇਜੀ ਨਾਲ ਸਥਾਪਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਟਾਂ ਨਾਲ ਪਾਣੀ ਦੀਆਂ ਲਾਈਨਾਂ ਵਿਛਾਉਣ ’ਤੇ ਕਿਰਤ ਅਤੇ ਸਮੇਂ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਸੀ ਅਤੇ ਇਹ ਪ੍ਰੀਕਾਸਟ ਲਾਈਨਿੰਗ ਪ੍ਰਣਾਲੀ ਨਾਲੋਂ ਬਹੁਤ ਮਹਿੰਗਾ ਪੈਂਦਾ ਹੈ।

ਇਸ ਮੌਕੇ ਚੇਅਰਮੈਨ ਸ੍ਰ.ਜਗਬੀਰ ਸਿੰਘ ਬਰਾੜ ਨੇ ਸ੍ਰ.ਬਾਜਵਾ ਨੂੰ ਵਿਸਥਾਰ ਵਿੱਚ ਦੱਸਿਆ ਕਿ ਪਾਣੀ ਦੀਆਂ ਲਾਈਨਾਂ ਵਿਛਾਉਣ ਲਈ ਪ੍ਰੀਕਾਸਟ ਕੰਟਰੀਟ ਪੈਰਾਬੋਲਿਕ ਪ੍ਰਣਾਲੀ ਦੇ ਨਵੇਂ ਮਾਡਲ ਨੂੰ ਜਲ ਸਰੋਤ ਪ੍ਰਬੰਧਕ ਅਤੇ ਵਿਕਾਸ ਕਾਰਪੋਰੇਸ਼ਨ ਵਲੋਂ ਵਿਕਸਿਤ ਕੀਤਾ ਗਿਆ ਹੈ ਜਿਸ ਤਹਿਤ ਕੰਕਰੀਟ ਦੇ ਬਲਾਕਾਂ ਨੂੰ ਸਿੱਧਾ ਫੈਕਟਰੀਆਂ ਤੋਂ ਲਿਆ ਕੇ ਲਾਈਨਾਂ ਵਿਛਾਉਣ ਵਾਲੀ ਜਗ੍ਹਾ ’ਤੇ ਜੋੜਿਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਪ੍ਰੀਕਾਸਟ ਕੰਕਰੀਟ ਪ੍ਰਣਾਲੀ ਅਧੀਨ ਬਲਾਕਾਂ ਨੂੰ ਆਪਸ ਵਿੱਚ ਜੋੜਨ ’ਤੇ ਖ਼ਰਚਾ ਪੁਰਾਤਣ ਇੱਟਾਂ ਨਾਲ ਪਾਣੀ ਦੀਆਂ ਲਾਈਨਾਂ ਵਿਛਾਉਣ ਨਾਲੋਂ ਬਹੁਤ ਘੱਟ ਆਉਂਦਾ ਹੈ।

ਸ੍ਰ.ਬਰਾੜ ਨੇ ਦੱਸਿਆ ਕਿ ਇਸ ਨਵੇਂ ਮਾਡਲ ਦੀ ਸਮਰੱਥਾ ਇਟਾਂ ਵਾਲੀਆਂ ਲਾਈਨਾਂ ਨਾਲੋਂ ਕਿਤੇ ਜ਼ਿਆਦਾ ਹੈ ਅਤੇ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਇਸ ਨੂੰ ਵਿਸ਼ੇਸ਼ ਤਰ੍ਹਾਂ ਦੇ ਸੀਮੈਂਟ ਨਾਲ ਖਾਰੇ ਖੇਤਰਾਂ ਵਿੱਚ ਵੀ ਅਸਾਨੀ ਨਾਲ ਜੋੜਿਆ ਜਾ ਸਕਦਾ ਹੈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਵਿਸ਼ੇਸ਼ ਸਾਰੰਗਲ, ਉਪ ਮੰਡਲ ਮੈਜਿਸਟਰੇਟ ਫਿਲੌਰ ਵਿਨੀਤ ਕੁਮਾਰ, ਮੇਨੈਜਿੰਗ ਡਾਇਰੈਕਟਰ ਬਰਜਿੰਦਰਪਾਲ, ਸੁਪਰਡੰਟ ਇੰਜੀਨੀਅਰ ਸ਼ਮੀ ਸਿੰਗਲਾ ਅਤੇ ਹੋਰ ਵੀ ਹਾਜ਼ਰ ਸਨ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION