35.6 C
Delhi
Thursday, April 18, 2024
spot_img
spot_img

ਦੀਪ ਸਿੱਧੂ ਨੂੰ ਜ਼ੀਰਕਪੁਰ ਨਹੀਂ ਕਰਨਾਲ ਤੋਂ ਕੀਤਾ ਗਿਆ ਗ੍ਰਿਫ਼ਤਾਰ, ਜਾਣਾ ਚਾਹੁੰਦਾ ਸੀ ਬਿਹਾਰ

ਯੈੱਸ ਪੰਜਾਬ
ਨਵੀਂ ਦਿੱਲੀ, 9 ਫ਼ਰਵਰੀ, 2021:
ਲੰਘੀ 26 ਜਨਵਰੀ ਨੂੰ ਕਿਸਾਨ ਗਣਤੰਤਰ ਦਿਵਸ ਪਰੇਡ ਵਾਲੇ ਦਿਨ ਲਾਲ ਕਿਲੇ ’ਤੇ ਨਿਸ਼ਾਨ ਸਾਹਿਬ ਅਤੇ ਕਿਸਾਨੀ ਝੰਡਾ ਲਹਿਰਾਏ ਜਾਣ ਅਤੇ ਇਸ ਮੌਕੇ ਹੋਈਆਂ ਹਿੰਸਕ ਘਟਨਾਵਾਂ ਲਈ ਮੁੱਖ ਦੋਸ਼ੀ ਵਜੋਂ ਨਾਮਜ਼ਦ ਅਦਾਕਾਰ ਅਤੇ ਮਾਡਲ ਦੀਪ ਸਿੱਧੂ ਨੂੰ ਕਰਨਾਲ ਲਾਗਿਉਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਖ਼ਬਰਾਂ ਆ ਰਹੀਆਂ ਸਨ ਕਿ ਉਸਨੂੰ ਚੰਡੀਗੜ੍ਹ ਨੇੜਿਉਂ ਜ਼ੀਰਕਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਸੰਬੰਧ ਵਿੱਚ ਪੰਜਾਬ ਪੁਲਿਸ ਨੇ ਅਣਜਾਣਤਾ ਪ੍ਰਗਟ ਕੀਤੀ ਸੀ ਕਿ ਦਿੱਲੀ ਪੁਲਿਸ ਵੱਲੋਂ ਜ਼ੀਰਕਪੁਰ ਵਿੱਚ ਕੋਈ ਛਾਪੇਮਾਰੀ ਕੀਤੀ ਗਈ ਹੈ। ਪੰਜਾਬ ਪੁਲਿਸ ਦੇ ਇਸ ਪੱਖ ਤੋਂ ਬਾਅਦ ਹੁਣ ਦਿੱਲੀ ਪੁਲਿਸ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਦੀਪ ਸਿੱਧੂ ਨੂੰ ਕਰਨਾਲ ਨੇੜਿਉਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਦੀਪ ਸਿੱਧੂ ਹੁਣ ਬਿਹਾਰ ਵਿੱਚ ਪਨਾਹ ਲੈਣ ਦੀ ਫ਼ਿਰਾਕ ਵਿੱਚ ਸੀ। ਇਹ ਦੱਸਿਆ ਜਾ ਰਿਹਾ ਹੈ ਕਿ ਉਹ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਵਿੱਚ ਜਾਣਾ ਚਾਹੁੰਦਾ ਸੀ। ਖ਼ਬਰ ਹੈ ਕਿ ਦੀਪ ਸਿੱਧੂ ਦੀ ਪਤਨੀ ਪੂਰਨੀਆ ਤੋਂ ਹੈ ਅਤੇ ਇਸੇ ਲਈ ਉਹ ਉੱਥੇ ਪਨਾਹ ਲੈਣ ਦਾ ਇੱਛੁਕ ਸੀ।

ਇਸੇ ਦੌਰਾਨ ਪੁਲਿਸ ਵੱਲੋਂ ਦੀਪ ਸਿੱਧੂ ਨੂੰ ਹਸਪਤਾਲ ਲਿਜਾ ਕੇ ਉਸਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਖ਼ਬਰ ਹੈ ਕਿ ਦੁਪਹਿਰ ਬਾਅਦ 4.30 ਵਜੇ ਉਸਨੂੰ ਤੀਸ ਹਜ਼ਾਰੀ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਰਿਮਾਂਡ ਹਾਸਲ ਕਰਨ ਦੀ ਚਾਰਾਜੋਈ ਕੀਤੀ ਜਾਵੇਗੀ।

ਅਜੇ ਤਾਈਂ ਪ੍ਰਾਪਤ ਜਾਣਕਾਰੀ ਅਨੁਸਾਰ 26 ਜਨਵਰੀ ਤੋਂ ਬਾਅਦ ਫ਼ਰਾਰ ਚੱਲ ਰਹੇ ਦੀਪ ਸਿੱਧੂ ਵੱਲੋਂ ਪਿਛਲੇ ਦਿਨਾਂ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਅਤੇ ਉੱਤਰ ਪ੍ਰਦੇਸ਼ ਵਿੱਚ ਲੁਕ ਕੇ ਰਹਿਣ ਦੀ ਗੱਲ ਕੀਤੀ ਜਾ ਰਹੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਨੇ ਅਜੇ ਦੀਪ ਸਿੱਧੂ ਦਾ ਉਹ ਮੋਬਾਇਲ ਫ਼ੋਨਵੀ ਬਰਾਮਦ ਕਰਨਾ ਹੈ ਜਿਸ ਰਾਹੀਂ ਉਹ ਵੀਡੀਓ ਬਣਾ ਕੇ ਆਪਣੀ ਕੈਲੀਫ਼ੋਰਨੀਆ ਰਹਿੰਦੀ ਅਦਾਕਾਰਾ ਮਹਿਲਾ ਮਿੱਤਰ ਰਾਹੀਂ ਉੱਥੋਂ ਆਪਣੇ ਫ਼ੇਸਬੁੱਕ ਅਕਾਊਂਟ ਵਿੱਚ ਅਪਲੋਡ ਕਰਵਾਉਂਦਾ ਰਿਹਾ ਹੈ ਤਾਂ ਜੋ ਉਸਦੀ ਲੋਕੇਸ਼ਨ ਦਾ ਪਤਾ ਨਾ ਲੱਗ ਸਕੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION