35.1 C
Delhi
Thursday, March 28, 2024
spot_img
spot_img

ਦੀਪ ਸਿੱਧੂ ਦੀ ਰਿਹਾਈ ਲਈ ਸਿੱਖ ਨੌਜਵਾਨਾਂ ਨੇ ਅੰਮ੍ਰਿਤਸਰ ‘ਚ ਕੱਢਿਆ ਵਿਸ਼ਾਲ ਮੋਟਰ ਸਾਇਕਲ ਮਾਰਚ

ਯੈੱਸ ਪੰਜਾਬ
ਅੰਮ੍ਰਿਤਸਰ, 15 ਫਰਵਰੀ, 2021 –
ਕਿਸਾਨ ਸੰਘਰਸ਼ ਦੌਰਾਨ ਮੋਦੀ ਸਰਕਾਰ ਦੇ ਦਬਾਅ ਹੇਠ ਦਿੱਲੀ ਪੁਲਿਸ ਵੱਲੋਂ ਕੀਤੀਆਂ ਗ੍ਰਿਫਤਾਰੀਆਂ ਵਿਰੁੱਧ ਰੋਹ ਅਤੇ ਰੋਸ ਵਜੋਂ ਅੱਜ ਅੰਮ੍ਰਿਤਸਰ ਦੇ ਸਿੱਖ ਨੌਜਵਾਨਾਂ ਵੱਲੋਂ ਵਿਸ਼ਾਲ ਮੋਟਰ ਸਾਇਕਲ ਮਾਰਚ ਕੱਢਿਆ ਗਿਆ। ਇਹ ਮਾਰਚ ਖਜਾਨਾ ਗੇਟ ਤੋਂ ਅਰੰਭ ਹੋ ਕੇ ਹਾਲ ਗੇਟ ਤੋਂ ਹੁੰਦਾ ਹੋਇਆ ਬਾਰ੍ਹਾਂ ਇਤਿਹਾਸਕ ਦਰਵਾਜਿਆਂ ਦਾ ਚੱਕਰ ਲਾ ਕੇ ਸੰਤੋਖਸਰ ਸਾਹਿਬ ਸਮਾਪਤ ਹੋਇਆ।

ਮਾਰਚ ਵਿੱਚ ਨੌਜਵਾਨਾਂ ਨੇ ਦੀਪ ਸਿੱਧੂ, ਨੌਦੀਪ ਕੌਰ, ਲੱਖਾ ਸਿਧਾਣਾ, ਰਣਜੀਤ ਸਿੰਘ, ਸ਼ਿਵ ਕੁਮਾਰ, ਦਿਸ਼ਾ ਰਾਵੀ ਦੀਆਂ ਤਸਵੀਰਾਂ ਹੱਥਾਂ ‘ਚ ਫੜੀਆਂ ਹੋਈਆਂ ਸਨ ਤੇ ਉਹਨਾਂ ਨੇ ਕਿਸਾਨ ਅੰਦੋਲਨ ਨਾਲ ਸੰਬੰਧਿਤ ਨਜ਼ਰਬੰਦਾਂ ਦੀ ਰਿਹਾਈ ਦੀ ਮੰਗ ਕਰਦਿਆਂ ਮੋਦੀ ਸਰਕਾਰ ਤੇ ਦਿੱਲੀ ਪੁਲਿਸ ਵਿਰੁੱਧ ਜਬਰਦਸਤ ਨਾਅਰੇਬਾਜੀ ਕੀਤੀ।

ਦਲ ਖ਼ਾਲਸਾ ਦੇ ਬੁਲਾਰੇ ਸ. ਕੰਵਰਪਾਲ ਸਿੰਘ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਮੋਦੀ ਸਰਕਾਰ ਉਹਨਾਂ ਨੂੰ ਤਿੰਨ ਤਰੀਕਿਆਂ ਨਾਲ ਮਾਰ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਆਪਣੇ ਪਿੱਠੂਆਂ ਰਾਹੀਂ ਕਿਸਾਨਾਂ ‘ਚ ਫੁੱਟ ਪਾ ਰਹੀ ਹੈ, ਦੂਜਾ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਤੇ ਤੀਜਾ ਇਸ ਸੰਘਰਸ਼ ਨੂੰ ਮਿਲ ਰਹੀ ਕੌਮਾਂਤਰੀ ਹਮਾਇਤ ਨੂੰ ਡਰਾ-ਧਮਕਾਅ ਕੇ ਰੋਕਣ ਦੇ ਯਤਨ ਕਰ ਰਹੀ ਹੈ।

ਉਹਨਾਂ ਕਿਹਾ ਕਿ ਸਰਕਾਰ ਦੇ ਬਹੁਪੱਖੀ-ਹਮਲਿਆਂ ਨੂੰ ਰੋਕਣ ਲਈ ਹੁਣ ਕਿਸਾਨਾਂ ਨੂੰ ਤੁਰੰਤ ਸਰਕਾਰ ‘ਤੇ ਹਮਲਾਵਰ ਰੁਖ ਅਪਣਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਿਸਾਨ ਆਗੂਆਂ ਨੂੰ 1 ਫਰਵਰੀ ਦੇ ਆਪਣੇ ਪਾਰਲੀਮੈਂਟ ਘੇਰਨ ਦੇ ਮੁਲਤਵੀ ਕੀਤੇ ਪ੍ਰੋਗਰਾਮ ਨੂੰ ਮੁੜ ਸੁਰਜੀਤ ਕਰਕੇ ਨਵੇਂ ਸਿਰਿਉਂ ਅਗਲੀ ਤਰੀਕ ਦਾ ਐਲਾਨ ਕਰਨਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਕਿਸਾਨ ਆਗੂ ਹਮਲਾਵਰ ਰੁੱਖ ਅਪਣਾਉਂਦਿਆ ਸਖ਼ਤ ਪ੍ਰੋਗਰਾਮ ਦੇ ਕੇ ਨੌਜਵਾਨਾਂ ‘ਤੇ ਹੋ ਰਹੇ ਜਬਰ ਨੂੰ ਠੱਲ੍ਹ ਪਾ ਸਕਦੇ ਹਨ ਤੇ ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ ਸਰਕਾਰ ‘ਤੇ ਦਬਾਅ ਬਣਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦੀ ਸੂਈ ਖ਼ਾਲਿਸਤਾਨ ‘ਤੇ ਅੜੀ ਹੋਈ ਹੈ ਅਤੇ ਹੁਣ ਉਹਨਾਂ ਨੇ ਟੂਲਕਿੱਟ ਨੂੰ ਵੀ ਕੈਨੇਡਾ ਦੀ ਜਸਟਿਸ ਫਾਉਂਡੇਸ਼ਨ ਰਾਹੀਂ ਖ਼ਾਲਿਸਤਾਨ ਦੇ ਸੰਘਰਸ਼ ਨਾਲ ਜੋੜਨ ਦੀ ਚਾਲ ਚੱਲੀ ਹੈ।

ਇਸ ਮੌਕੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਦੀਪ ਸਿੱਧੂ ਤੋਂ ਬਾਅਦ ਲੱਖਾ ਸਿਧਾਣਾ ਨੂੰ ਸਰਕਾਰ ਨਿਸ਼ਾਨਾ ਬਣਾਉਣਾ ਚਾਹੁੰਦੀ ਹੈ, ਜਦ ਕਿ ਉਸ ਨੇ ਕੋਈ ਹਿੰਸਾ ਨਹੀਂ ਕੀਤੀ ਪਰ ਸਰਕਾਰ ਉਸ ਨੂੰ ਝੂਠੇ ਕੇਸ ‘ਚ ਫਸਾਉਣਾ ਚਾਹੁੰਦੀ ਹੈ ਤਾਂ ਜੋ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕੀਤਾ ਜਾ ਸਕੇ।

ਅੱਜ ਦੀ ਰੈਲੀ ਦੇ ਪ੍ਰਬੰਧਕ ਭਾਈ ਭੁਪਿੰਦਰ ਸਿੰਘ (ਛੇ ਜੂਨ) ਸਨ ਜਿਨ੍ਹਾਂ ਨੇ ਸਰਕਾਰ ਦੇ ਜਬਰ ਵਿਰੁੱਧ ਅਤੇ ਗ੍ਰਿਫਤਾਰ ਨੌਜਵਾਨਾਂ ਦੇ ਹੱਕ ਵਿੱਚ ਖੜ੍ਹਨ ਲਈ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ।

ਇਸ ਮੌਕੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ (ਛੇ ਜੂਨ), ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਭਾਈ ਬਲਬੀਰ ਸਿੰਘ ਮੁੱਛਲ, ਮਨਿੰਦਰ ਕੌਰ ਨੰਗਲੀ, ਹਰਪ੍ਰੀਤ ਸਿੰਘ ਨੀਟੂ, ਤੇਜਿੰਦਰ ਸਿੰਘ ਪਰਦੇਸੀ, ਪਰਮਜੀਤ ਸਿੰਘ ਅਕਾਲੀ, ਜਸਵਿੰਦਰ ਸਿੰਘ ਬਹੋੜੂ, ਪਾਰਸ ਸਿੰਘ, ਗਗਨਦੀਪ ਸਿੰਘ ਸੁਲਤਾਨਵਿੰਡ, ਰਾਜੇਸ਼ ਸਿੰਘ ਬੱਗਾ, ਹਰਪ੍ਰੀਤ ਸਿੰਘ ਬੰਟੀ, ਗੁਰਲਾਲ ਸਿੰਘ, ਜਗਜੀਤ ਸਿੰਘ ਰਿਆੜ, ਮਨਦੀਪ ਸਿੰਘ ਆਦਿ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION