23.1 C
Delhi
Wednesday, April 24, 2024
spot_img
spot_img

ਦੀਪ ਸਿੱਧੂ ਗ੍ਰਿਫ਼ਤਾਰ, 26 ਜਨਵਰੀ ਦੀ ਲਾਲ ਕਿਲਾ ਘਟਨਾ ਮਾਮਲੇ ’ਚ ਹੋਈ ਗ੍ਰਿਫ਼ਤਾਰੀ

ਯੈੱਸ ਪੰਜਾਬ
9 ਫ਼ਰਵਰੀ, 2021:
ਐਕਟਰ ਅਤੇ ਮਾਡਲ ਦੀਪ ਸਿੱਧੂ, ਜਿਸਨੂੂੰ ਲਾਲ ਕਿਲੇ ’ਤੇ ਨਿਸ਼ਾਨ ਸਾਹਿਬ ਅਤੇ ਕਿਸਾਨੀ ਝੰਡਾ ਝੁਲਾਉਣ ਅਤੇ ਉਸੇ ਦਿਨ ਉੱਥੇ ਹੋਈਆਂ ਹਿੰਸਕ ਘਟਨਾਵਾਂ ਦੇ ਸੰਬੰਧ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਉਸਦੀ ਗ੍ਰਿਫ਼ਤਾਰੀ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਵੱਲੋਂ ਕੀਤੀ ਗਈ ਦੱਸੀ ਜਾ ਰਹੀ ਹੈ।

ਦੀਪ ਸਿੱਧੂ ਅਤੇ ਕਈ ਹੋਰਨਾਂ ਨੂੰ ਇਸ ਕੇਸ ਵਿੱਚ ਸਿੱਧੇ ਤੌਰ ’ਤੇ ਨਾਮਜ਼ਦ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਪੁਲਿਸ ਨੇ ਉਸ ਦੀ ਗ੍ਰਿਫ਼ਤਾਰੀ ਲਈ ਸੂਹ ਦੇਣ ’ਤੇ ਇਕ ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਸੀ।

ਯਾਦ ਰਹੇ ਕਿ ਲਾਲ ਕਿਲੇ ਦੀਆਂ ਘਟਨਾਵਾਂ ਮੌਕੇ ਨਾ ਸਿਰਫ਼ ਦੀਪ ਸਿੱਧੂ ਮੌਜੂਦ ਸੀ ਸਗੋਂ ਉਸਨੇ ਫ਼ੇਸਬੁੱਕ ਲਾਈਵ ਹੋ ਕੇ ਲਾਲ ਕਿਲੇ ਤੋਂ ਮੌਕੇ ’ਤੇ ਆਮ ਲੋਕਾਂ ਨੂੰ ਸੰਬੋਧਨ ਕੀਤਾ ਸੀ।

ਇਸ ਤੋਂ ਬਾਅਦ ਵੀ ਦੀਪ ਸਿੱਧੂ, ਜੋ ਕਿ ਸਾਹਮਣੇ ਨਹੀਂ ਆ ਰਿਹਾ ਸੀ, ਨੇ ਫ਼ੇਸਬੁੱਕ ਤੋਂ ਲਾਈਵ ਹੋ ਕੇ ਆਪਣਾ ਪੱਖ ਰੱਖ਼ਿਆ ਸੀ।

ਉੱਧਰ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਹੈ ਕਿ ਇਹ ਚੰਗਾ ਹੈ ਕਿ ਦੀਪ ਸਿੱਧੂ ਫ਼ੜਿਆ ਗਿਆ ਕਿਉਂਕਿ ਉਸੇ ਵਰਤਾਰੇ ਕਾਰਨ ਹੀ ਕਿਸਾਨ ਅੰਦੋਲਨ ਬਦਨਾਮ ਹੋਇਆ ਹੈ।

ਇਹ ਵੀ ਵਰਨਣਯੋਗ ਹੈ ਕਿ ਦੀਪ ਸਿੱਧੂ ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਦਾ ਨਾ ਕੇਵਲ ਨੇੜਲਾ ਮਿੱਤਰ ਰਿਹਾ ਹੈਸਗੋਂ ਉਸਦੀ ਗੁਰਦਾਸਪੁਰ ਤੋਂ ਚੋਣ ਸਮੇਂ ਚੋਣ ਪ੍ਰਚਾਰ ਦਾ ਇੰਚਾਰਜ ਵੀ ਰਿਹਾ ਸੀ ਹਾਲਾਂਕਿ ਦੀਪ ਸਿੱਧੂ ਦੇ ਕਿਸਾਨ ਅੰਦੋਲਨ ਨਾਲ ਜੁੜਨ ਮਗਰੋਂ ਸੰਨੀ ਦਿਓਲ ਇਹ ਕਹਿ ਰਹੇ ਹਨ ਕਿ ਉਨ੍ਹਾਂ ਨੇ ਦੀਪ ਸਿੱਧੂ ਨਾਲੋਂ ਨਾਤਾ ਤੋੜ ਲਿਆ ਹੋਇਆ ਹੈ।

ਦੀਪ ਸਿੱਧੂ ਦੇ ਲਾਲ ਕਿਲਾ ਵਿਵਾਦ ਵਿੱਚ ਘਿਰ ਜਾਣ ਮਗਰੋਂ ਉਸਦੀਆਂਸੰਨੀ ਦਿਓਲ, ਧਰਮਿੰਦਰ, ਹੇਮਾ ਮਾਲਿਨੀ ਹੀ ਨਹੀਂ ਸਗੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨਾਲ ਤਸਵੀਰਾਂ ਵੀ ਵਾਇਰਲ ਹੋਈਆਂ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION