37.8 C
Delhi
Thursday, April 25, 2024
spot_img
spot_img

ਦੀਪ ਮਨੀ ਦਾ ਗੀਤ ‘ਬਾਰਿਸ਼‘ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰੇਗਾ

ਚੰਡੀਗੜ੍ਹ 9 ਜੁਲਾਈ, 2020 –

ਪ੍ਰਤਿਭਾ ਅਤੇ ਕਿਸਮਤ ਸਫਲਤਾ ਲਈ ਦੋ ਚਾਲਕ ਸ਼ਕਤੀਆਂ ਹਨ। ਬਹੁਤ ਘੱਟ ਲੋਕ ਅਜਿਹੇ ਖੁਸ਼ਕਿਸਮਤ ਹੁੰਦੇ ਹਨ ਜਿਨ੍ਹਾਂ ਨੂੰ ਪ੍ਰਤਿਭਾ ਅਤੇ ਕਿਸਮਤ ਨਾਲ ਇਸ ਗਲੈਮਰਸ ਸੰਸਾਰ ਵਿੱਚ ਚਮਕਣ ਦਾ ਸੁਨਹਿਰੀ ਮੌਕਾ ਪ੍ਰਾਪਤ ਹੁੰਦਾ ਹੈ। ਇੱਕ ਅਜਿਹਾ ਪ੍ਰਤਿਭਾਵਾਨ ਅਤੇ ਖੁਸ਼ਕਿਸਮਤ ਕਲਾਕਾਰ ਹੈ ਜਿਸਨੇ ਨਿਸ਼ਚਤ ਤੌਰ ‘ਤੇ ਆਪਣੀ ਪ੍ਰਤਿਭਾ ਨਾਲ ਸੰਗੀਤ ਚਾਰਟ‘ ਤੇ ਰਾਜ ਕੀਤਾ ਹੈ ਉਹ ਹੈ ‘ਦੀਪ ਮਨੀ‘।

ਸਾਡੀ ਗਲੀ, ਨੈਨਾ ਦਾ ਨਸ਼ਾ, ਮਜਨੂੰ, ਹੀਰੀਏ ਜਿਹੇ ਪੰਜਾਬੀ ਇੰਡਸਟਰੀ ਅਤੇ ਬਾਲੀਵੁੱਡ ਵਿੱਚ ਮਸ਼ਹੂਰ ਹਿੱਟ ਗਾਣੇ ਦੇਣ ਤੋਂ ਬਾਅਦ, ਉਨ੍ਹਾਂ ਨੇ ਆਪਣਾ ਅਗਲਾ ਰੋਮਾਂਟਿਕ ਟਰੈਕ ‘ਬਾਰਿਸ਼‘ ਜਾਰੀ ਕੀਤਾ ਹੈ।

ਦੀਪ ਮਨੀ ਨੇ ਇਸ ਗਾਣੇ ਨੂੰ ਆਪਣੀ ਆਵਾਜ਼ ਦਿੱਤੀ ਹੈ ਅਤੇ ਨਾਲ ਹੀ ਗਾਣੇ ਦਾ ਸੰਗੀਤ ਵੀ ਉਨ੍ਹਾਂ ਨੇ ਹੀ ਦਿੱਤਾ ਹੈ। ਪੌਲੀਵੁੱਡ ਅਤੇ ਬਾਲੀਵੁੱਡ ਅਭਿਨੇਤਰੀ ਇਹਾਨਾ ਢਿੱਲੋਂ ਨੇ ਇਸ ਵੀਡੀਓ ਵਿਚ ਫੀਚਰ ਕੀਤਾ ਹੈ ਜਿਸ ਦਾ ਆਖਰੀ ਗਾਣਾ ਹਾਲ ਹੀ ਵਿਚ ਯੂਟਿਊਬ ‘ਤੇ 100 ਮਿਲੀਅਨ ਹਿੱਟ ਹੋਇਆ ਹੈ। ਗਾਣੇ ਦੇ ਬੋਲ ਰੂਹਕਾਰ ਨੇ ਲਿਖੇ ਹਨ। ਗਾਣੇ ਦੀ ਵੀਡੀਓ ਟਰੂ ਮੇਕਰਜ਼ ਨੇ ਡਾਇਰੈਕਟ ਕੀਤੀ ਹੈ। ਜੈਮ ਟਿਊਨਜ ਨੇ ਪੂਰਾ ਪ੍ਰੋਜੈਕਟ ਪ੍ਰੋਡਿਊਸ ਕੀਤਾ ਹੈ। ਰਾਓ ਇੰਦਰਜੀਤ ਸਿੰਘ ਅਤੇ ਪਰਦੀਪ ਨਗਰ ਨੇ ਇਹ ਗੀਤ ਪੇਸ਼ ਕੀਤਾ ਹੈ।

ਗਾਣੇ ਦੀ ਰਿਲੀਜ਼ ਦੇ ਮੌਕੇ ‘ਤੇ ਦੀਪ ਮਨੀ ਨੇ ਕਿਹਾ,‘ ‘ਉਹ ਲੋਕ ਜੋ ਅਸਲ‘ ਚ ਆਪਣੀ ਸਮਰੱਥਾ ਨੂੰ ਵੇਖ ਇਸ ਵੱਲ ਕਦਮ ਵਧਾਉਣ ਸੱਚਮੁੱਚ ਖੁਸ਼ਕਿਸਮਤ ਹੁੰਦੇ ਹਨ। ਮੈਂ ਉਨ੍ਹਾਂ ਸਭ ਦਾ ਬਹੁਤ ਧੰਨਵਾਦੀ ਹਾਂ ਜੋ ਨਿਰੰਤਰ ਉਤਸ਼ਾਹ ਦਾ ਸ੍ਰੋਤ ਰਹੇ ਹਨ ਜਿਸਨੇ ਮੈਂਨੂੰ ਮੇਰੇ ਸਾਰੇ ਸਫਰ ਦੌਰਾਨ ਤਾਕਤ ਦਿੱਤੀ ਹੈ। ਮੈਂ ਇਸ ਗਾਣੇ ਲਈ ਬਹੁਤ ਕੋਸ਼ਿਸ਼ ਕੀਤੀ ਹੈ ਅਤੇ ਉਮੀਦ ਕਰਦਾ ਹਾਂ ਕਿ ਦਰਸ਼ਕ ਵੀ ਮੇਰੇ ਕੰਮ ਦੀ ਹਮੇਸ਼ਾ ਦੀ ਤਰ੍ਹਾਂ ਪ੍ਰਸੰਸਾ ਕਰਨਗੇ ਅਤੇ ਪਸੰਦ ਕਰਨਗੇ।”

ਟਰੂ ਮੇਕਰਜ਼ ਦੇ ਡਾਇਰੈਕਟਰ ਨੇ ਕਿਹਾ, “ਅੱਜ ਕੱਲ ਲੋਕ ਅਜਿਹੀਆਂ ਵੀਡੀਓ ਦੇਖਣਾ ਚਾਹੁੰਦੇ ਹਨ ਜੋ ਗੀਤ ਦੇ ਜ਼ੋਨਰ ਨਾਲ ਵੀ ਜਾਵੇ।ਸਾਨੂੰ ਗੀਤ ਦੇ ਬੋਲ ਬਹੁਤ ਹੀ ਪਸੰਦ ਆਏ ਜਿਸਨੇ ਸਾਨੂੰ ਇਸ ਗੀਤ ਦੀ ਵੀਡੀਓ ਨੂੰ ਹੋਰ ਵਧੀਆ ਬਣਾਉਣ ਲਈ ਸਾਨੂੰ ਪ੍ਰੇਰਿਤ ਕੀਤਾ। ਅਸੀਂ ਗਾਣੇ ਦੀ ਵਿਡੀਓ ਨਾਲ ਨਿਆਂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਗਾਇਕ ਦੀ ਆਵਾਜ਼ ਨਾਲ ਵੀ। ਸਾਨੂੰ ਯਕੀਨ ਹੈ ਕਿ ਦਰਸ਼ਕ ਇਸ ਗਾਣੇ ਨੂੰ ਪਸੰਦ ਕਰਨਗੇ।“

ਜੈਮ ਟਿਊਜ਼ ਦੇ ਗਾਣੇ ਦੇ ਨਿਰਮਾਤਾ ਨੇ ਕਿਹਾ, “ਅਸੀਂ ਯੋਗ ਪ੍ਰਤਿਭਾਵਾਂ ਨੂੰ ਪਲੇਟਫਾਰਮ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਾਂ. ਅਤੇ ਦੀਪ ਮਨੀ ਦੇ ਨਾਲ ਨਾਲ ਜੁੜਨਾ ਸਾਡੇ ਲਈ ਬਹੁਤ ਮਾਨ ਦੀ ਗੱਲ ਹੈ ।ਅਸੀਂ ਆਸ ਕਰਦੇ ਹਾਂ ਕਿ ਲੋਕ ਸਾਡੀ ਮਿਹਨਤ ਦੀ ਤਾਰੀਫ਼ ਕਰਨਗੇ।“

‘ਬਾਰਿਸ਼‘ 9 ਜੁਲਾਈ 2020 ਨੂੰ ਜੈਮ ਟਿਊਨਜ਼ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਜਾਰੀ ਕੀਤੀ ਗਿਆ ਹੈ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION