ਅੱਜ-ਨਾਮਾ
ਦਿੱਸਦਾ ਪਿਆ ਅਸਮਾਨ ਜਾਂ ਸਾਫ ਉੱਤੇ,
ਲੱਗ ਪਈ ਮਿਲਣ ਹਵਾ ਵੀ ਸ਼ੁੱਧ ਮੀਆਂ।
ਮਿਲੀ ਓਦੋਂ ਜਦ ਘਰੀਂ ਹੈ ਪਿਆ ਬਹਿਣਾ,
ਲੱਗ ਗਿਆ ਜਦੋਂ ਕੋਰੋਨਾ ਦਾ ਯੁੱਧ ਮੀਆਂ।
ਬੰਦਾ ਕਰਦਾ ਤਾਰੀਫ ਪਿਆ ਹਵਾ ਬਾਰੇ,
ਅੱਧੀ ਲੱਗਿਆ ਵਰਤਣ ਹੈ ਬੁੱਧ ਮੀਆਂ।
ਨਹੀਂ ਤਾਂ ਇਹ ਵੀ ਸੋਚਣ ਦੀ ਲੋੜ ਹਾਲੇ,
ਕੀਤਾ ਗੰਦਾ ਕਿਉਂ ਪਾਣੀ ਤੇ ਦੁੱਧ ਮੀਆਂ।
ਬਾਪ-ਦਾਦੇ ਤੋਂ ਰਿਹਾ ਸੀ ਸਾਫ ਜਿਹੜਾ,
ਕਰਿਆ ਉਹਨੂੰ ਹੈ ਕਿਵੇਂ ਖਰਾਬ ਮੀਆਂ।
ਇੱਕੋ ਠਿੱਬੀ ਹੈ ਕੁਦਰਤ ਨੇ ਅਜੇ ਲਾਈ,
ਕੀਤਾ ਚੁਕਤਾ ਹੈ ਬਹੁਤ ਹਿਸਾਬ ਮੀਆਂ।
-ਤੀਸ ਮਾਰ ਖਾਂ
ਮਈ 08, 2020
ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ