23.1 C
Delhi
Wednesday, April 24, 2024
spot_img
spot_img

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ੁਰੂ ਕੀਤੀ ਕੋਰੋਨਾ ਮਰੀਜਾਂ ਲਈ ਮੁਫ਼ਤ ਐਂਬੁਲੇਂਸ ਸੇਵਾ

ਨਵੀਂ ਦਿੱਲੀ, 18 ਜੁਲਾਈ, 2020 –

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਜਧਾਨੀ ਦਿੱਲੀ ਵਿਖੇ ਕੋਰੋਨਾ ਪੀੜਤਾਂ ਨੂੰ ਹਸਪਤਾਲ ਪਹੁੰਚਾਉਣ ਲਈ ਆਸਾਨ, ਸੁਰੱਖਿਅਤ ਅਤੇ ਆਰਾਮਦਾਇਕ ਸਾਧਨ ਮੁਹੱਈਆ ਕਰਵਾਉਂਦੇ ਹੋਏ 24 ਘੰਟੇ ਮੁਫ਼ਤ ਐਂਬੁਲੇਂਸ ਸੇਵਾ ਸ਼ੁਰੂ ਕੀਤੀ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ ਅਤਿਆਧੁਨਿਕ ਮੈਡੀਕਲ ਸੁਵਿਧਾਵਾਂ ਨਾਲ ਲੈਸ 12 ਐਂਬੁਲੇਂਸ ਨੂੰ ਦਿੱਲੀ ਦੇ ਵੱਖੋਂ-ਵੱਖ ਥਾਵਾਂ ‘ਤੇ ਤੈਨਾਤ ਕੀਤਾ ਗਿਆ ਹੈ ਤਾਂ ਜੋ ਕਿ ਕੋਰੋਨਾ ਪੀੜਤ ਰੋਗੀ ਐਮਰਜੇਂਸੀ ਦੀ ਹਾਲਤ ਵਿਚ ਤੁਰੰਤ ਇਸ ਸੁਵਿਧਾ ਨੂੰ ਲੈ ਸਕਣ।

ਉਨ੍ਹਾਂ ਕਿਹਾ ਕਿ ਕੋਰੋਨਾ ਪੀੜਤ ਰੋਗੀ ਹਸਪਤਾਲ ਵਿਚ ਐਮਰਜੇਂਸੀ ਸੁਵਿਧਾ ਤੋਂ ਇਲਾਵਾ ਆਮ ਚੈਕਅਪ, ਡਾਇਲੇਸਿਸ, ਕੀਮੋਥੈਰੇਪੀ ਸਮੇਤ ਹੋਰਨਾਂ ਆਪਦਾਵਾਂ ਵਿਚ ਵੀ ਇਸ ਐਂਬੁਲੇਂਸ ਦਾ ਲਾਭ ਉਠਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵਰਤਮਾਨ ਵਿਚ ਇਹ ਐਂਬੁਲੇਂਸ ਸੇਵਾ ਗੁਰਦੁਆਰਾ ਨਾਨਕ ਪਿਆਊ, ਗੁਰ ਹਰਿਗੋਬਿੰਦ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇੰਨਫ਼ੋਰਮੇਸ਼ਨ ਟੈਕਨਾਲੋਜੀ ਹਰਗੋਬਿੰਦ ਐਨਕਲੇਵ, ਗੁਰੂਦੁਆਰਾ ਮੋਤੀ ਬਾਗ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰੀਨਗਰ ਪਰਿਸਰਾਂ ਵਿਚ ਤੈਨਾਤ ਕੀਤੀ ਗਈ ਹੈ।

ਦਿੱਲੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਇਸ ਐਂਬੁਲੇਂਸ ਦੀ ਸੇਵਾ ਨੂੰ ਲੈਣ ਲਈ ਰੋਗੀ ਕੰਟਰੋਲ ਰੂਮ ਨੰ: 9891403828/9953086923 ‘ਤੇ ਡਾਇਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹੋਰਨਾਂ ਖੇਤਰਾਂ ਲਈ ਅਲਗ ਤੋਂ ਫ਼ੋਨ ਨੰਬਰ ਸਥਾਪਿਤ ਕੀਤੇ ਗਏ ਹਨ।


ਇਸ ਨੂੰ ਵੀ ਪੜ੍ਹੋ:  
ਕੌਮਾਂਤਰੀ ਸ਼ੂਟਰ ਤੇ ਪੁਲਿਸ ਅਧਿਕਾਰੀ ਅਵਨੀਤ ਸਿੱਧੂ ਨੇ ਸਾਧਿਆ ਸਿੱਧੂ ਮੂਸੇਵਾਲਾ ’ਤੇ ਨਿਸ਼ਾਨਾ


ਪੱਛਮੀ ਦਿੱਲੀ ਦੇ ਰੋਗੀ 9811992175/9818676757, ਪੂਰਬੀ ਦਿੱਲੀ ਦੇ ਰੋਗੀ 9899511581/8527154302,ਦੱਖਣੀ ਦਿੱਲੀ ਦੇ ਰੋਗੀ 8010471440/9953333307 ਅਤੇ ਨਾਰਥ ਦਿੱਲੀ ਦੇ ਰੋਗੀ 9868741345/8587944794 ‘ਤੇ ਕਾਲ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਸਾਰੀਆਂ ਐਂਬੁਲੈਂਸਾਂ ਨੂੰ ਕੋਰੋਨਾ ਆਪਦਾ ਪ੍ਰਬੰਧਕ ਨਾਲ ਜੁੜੇ ਉਪਕਰਣ ਨਾਲ ਜੋੜਿਆ ਗਿਆ ਹੈ ਅਤੇ ਸਾਰੇ ਡਰਾਈਵਰਾਂ ਨੂੰ ਮਾਸਕ, ਸੈਨੇਟਾਈਜ਼ਰ ਦੇ ਇਲਾਵਾ ਸਰਕਾਰ ਵੱਲੋਂ ਜਾਰੀ ਗਾਈਡਲਾਈਂਸ ਦਾ ਪਾਲਣ ਕਰਦੇ ਹੋਏ ਸੈਨੇਟਰੀ/ਸੇਫ਼ਟੀ/ਹਾਈਜੀਨ ਅਪਨਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਸ. ਸਿਰਸਾ ਨੇ ਦੱਸਿਆ ਕਿ ਜੇਕਰ ਇਨ੍ਹਾਂ ਐਂਬੁਲੈਂਸਾਂ ਦੀ ਮੰਗ ਵੱਧਦੀ ਹੈ ਤਾਂ ਗੁਰਦੁਆਰਾ ਕਮੇਟੀ ਹੋਰ ਐਂਬੁਲੇਂਸ ਸੇਵਾ ਚਲਾ ਕੇ ਮੰਗ ਨੂੰ ਪੂਰਾ ਕਰਨ ਲਈ ਸੰਕਲਪਿਤ ਹੈ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION