25.6 C
Delhi
Saturday, April 20, 2024
spot_img
spot_img

ਦਿੱਲੀ ਵਿਚ ਗੁਰੂ ਰਵਿਦਾਸ ਮੰਦਿਰ ਢਾਹੁਣ ਲਈ ਕੇਂਦਰ ਅਤੇ ਦਿੱਲੀ ਸਰਕਾਰਾਂ ਜ਼ਿੰਮੇਵਾਰ: ਬੱਬੀ ਬਾਦਲ

ਯੈੱਸ ਪੰਜਾਬ

ਐਸ.ਏ.ਐਸ. ਨਗਰ, 12 ਅਗਸਤ, 2019 –

ਪਿਛਲੇ ਦਿਨੀਂ ਸੁਪਰੀਮ ਕੋਰਟ ਦੇ ਹੁਕਮਾਂ ਤੇ ਦਿੱਲੀ ਦੇ ਤੁਗਲਕਾਬਾਦ ਇਕਾਲੇ ਵਿੱਚ ਸ਼੍ਰੀ ਗੁਰੂ ਰਵੀਦਾਸ ਜੀ ਦੇ ਮੰਦਰ ਨੂੰ ਢਾਹੁਣ ਦੀ ਜੋ ਕਾਰਵਾਈ ਕੀਤੀ ਗਈ ਇਸ ਲਈ ਸਿੱਧੇ ਤੌਰ ਤੇ ਕੇਂਦਰ ਅਤੇ ਦਿੱਲੀ ਸਰਕਾਰ ਦੀ ਸੁਪਰੀਮ ਕੋਰਟ ਵਿੱਚ ਢਿੱਲੀ ਕਾਰਗੁਜ਼ਾਰੀ ਦਾ ਨਤੀਜਾ ਹੈ ਇਸ ਨਾਲ ਸ਼੍ਰੀ ਗੁਰੂ ਰਵੀਦਾਸ ਨਾਮ ਲੇਵਾ ਸੰਗਤਾਂ ਦੀਆਂ ਭਾਵਨਾਵਾਂ ਨੂੰ ਧੱਕਾ ਲੱਗਾ ਹੈ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਯੂਥ ਅਕਾਲੀ ਦਲ ਟਕਸਾਲੀ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਮੁਹਾਲੀ ਵਿੱਖੇ ਰਵੀਦਾਸ ਸਭਾ ਦੇ ਮੈਬਰਾਂ ਨਾਲ ਗੱਲ – ਬਾਤ ਮੌਕੇ ਆਖੇ। ਉਨ੍ਹਾਂ ਕਿਹਾ ਕਿ ਸਵਿਧਾਨ ’ਚ ਸੁਪਰੀਮ ਕੋਰਟ ਦੇ ਫੈਸਲੇ ਨੂੰ ਰੋਕਣ ਦਾ ਕੇਂਦਰ ਕੋਲ ਅਧਿਕਾਰ ਹੈ ਪਰ ਕਿਤੇ ਨਾ ਕਿਤੇ ਸਰਕਾਰ ਦੀ ਨੀਅਤ ਵਿੱਚ ਖੋਟ ਨਜ਼ਰ ਆ ਰਹੀ ਹੈ।

ਬੱਬੀ ਬਾਦਲ ਨੇ ਕਿਹਾ ਕਿ ਤੁਗਲਕਾਬਾਦ ਵਿੱਚ ਸ਼੍ਰੀ ਗੁਰੂ ਰਵੀਦਾਸ ਜੀ ਦੇ ਮੰਦਰ ਦਾ ਇਤਿਹਾਸ ਬਹੁਤ ਪੁਰਾਣਾ ਹੈ ਪਰ ਜੋ ਸਮੇਂ ਦੀਆਂ ਸਰਕਾਰਾਂ ਨੇ ਸੁਪਰੀਮ ਕੋਰਟ ਦਾ ਬਹਾਨਾ ਬਣਾ ਕੇ ਇਸ ਦੀ ਹੋਂਦ ਖ਼ਤਮ ਕਰਨ ਲਈ ਕਾਰਵਾਈ ਕੀਤੀ ਜੋ ਨਾ ਸਹਿਣ ਯੋਗ ਹੈ। ਉਨ੍ਹਾਂ ਕਿਹਾ ਕਿ ਅਨੇਕਾ ਹੀ ਧਾਰਮਿਕ ਮਸਲੇ ਅਦਾਲਤਾਂ ਵਿੱਚ ਲਟਕ ਰਹੇ ਹਨ ਅਤੇ ਕਈਆਂ ਤੇ ਫੈਸਲੇ ਆਉਣ ਦੇ ਬਾਵਜੂਦ ਵੀ ਕਾਰਵਾਈ ਨਹੀਂ ਕੀਤੀ ਗਈ।

ਬੱਬੀ ਬਾਦਲ ਨੇ ਕਿਹਾ ਕਿ ਸ਼ੋਮਣੀ ਅਕਾਲੀ ਦਲ ਟਕਸਾਲੀ ਦਲਿਤ ਭਾਈਚਾਰੇ ਅਤੇ ਸ਼੍ਰੀ ਗੁਰੂ ਰਵੀਦਾਸ ਜੀ ਮਾਹਰਾਜ ਵਿੱਚ ਆਸਥਾ ਰੱਖਣ ਵਾਲੀ ਸੰਗਤ ਨਾਲ ਡੱਟ ਕੇ ਸਾਥ ਦੇਣ ਲਈ ਖੜਾ ਹੈ।

ਇਸ ਮੌਕੇ ਪ੍ਰਧਾਨ ਜਗਬੀਰ ਸਿੰਘ, ਇਕਬਾਲ ਸਿੰਘ ਸਾਬਕਾ ਸਰਪੰਚ, ਰਜਿੰਦਰ ਸਿੰਘ ,ਸੁਖਵਿੰਦਰ ਸਿੰਘ ਬਿੱਟੂ, ਓਮ ਪ੍ਰਕਾਸ, ਚੌਧਰੀ ਵਿਕਰਮ ਸਿੰਘ, ਜਸਵੰਤ ਸਿੰਘ, ਤਰਸੇਮ ਲਾਲ, ਰਣਜੀਤ ਸਿੰਘ ਬਰਾੜ, ਗੁਰਦੀਪ ਸਿੰਘ, ਜਗਤਾਰ ਸਿੰਘ ਘੜੂੰਆਂ, ਹਰਨੇਕ ਸਿੰਘ, ਜਗਦੀਪ ਸਿੰਘ, ਗੁਰਪ੍ਰੀਤ ਸਿੰਘ, , ਪ੍ਰੀਤਮ ਸਿੰਘ, ਦਰਸ਼ਨ ਸਿੰਘ, ਆਦਿ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION