34 C
Delhi
Friday, April 19, 2024
spot_img
spot_img

ਦਿੱਲੀ ਦੇ ਬਾਰਡਰਾਂ ’ਤੇ ਜੁੜੇ ਕਿਸਾਨਾਂ ਦੇ ਇਕੱਠ ਨੇ ਸਰਕਾਰ ਦੇ ਭੁਲੇਖ਼ੇ ਦੂਰ ਕੀਤੇ: ਮਨਜਿੰਦਰ ਸਿੰਘ ਸਿਰਸਾ

ਯੈੱਸ ਪੰਜਾਬ
ਨਵੀਂ ਦਿੱਲੀ, 9 ਜਨਵਰੀ, 2021 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨਾਂ ਦੇ ਇਕੱਠ ਨੇ ਕੇਂਦਰ ਸਰਕਾਰ ਦੇ ਨਾਲ ਨਾਲ ਹਰਿਆਣਾ ਤੇ ਯੂ ਪੀ ਸਰਕਾਰ ਦੇ ਵੀ ਭੁਲੇਖੇ ਦੂਰ ਕਰ ਦਿੱਤੇ ਹਨ।

ਇਥੇ ਗਾਜ਼ੀਪੁਰ ਬਾਰਡਰ ‘ਤੇ ਭਰਵੇਂ ਇਕੱਠ ਨੁੰ ਸੰਬੋਧਨ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਕੇਂਦਰ ਸਰਕਾਰ ਤਿੰਨ ਖੇਤੀ ਕਾਨੂੰਨਾਂ ਰਾਹੀਂ ਕਿਸਾਨਾਂ ‘ਤੇ ਜ਼ੁਲਮ ਢਾਹੁਣਾ ਚਾਹੁੰਦਾ ਸੀ ਪਰ ਤੁਸੀਂ ਸੜਕਾਂ ‘ਤੇ ਨਿਤਰ ਕੇ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਕਿਸਾਨ ਜ਼ੁਲਮ ਨਹੀਂ ਰਹੇਗਾ ਤੇ ਸਰਕਾਰ ਨੁੰ ਅਜਿਹੇ ਕਾਨੂੰਨ ਰੱਦਕਰਨੇ ਪੈਣਗੇ।

ਕਿਸਾਨ ਸੰਘਰਸ਼ ਪ੍ਰਤੀ ਮਾੜੀ ਸ਼ਬਦਾਵਲੀ ਵਰਤੇ ਜਾਣ ਦੀ ਸਖ਼ਤ ਨਿਖੇਧੀ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਿਹਨਾਂ ਨੇ ਦੇਸ਼ ਦੀ ਰਾਖੀ ਵਾਸਤੇ ਆਪਣੇ ਪਰਿਵਾਰਾਂ ਦੀ ਕੁਰਬਾਨੀ ਦਿੱਤੀ ਤੇ ਦੇਸ਼ ਨੂੰ ਅਨਾਜ ਦੇ ਮਾਮਲੇ ਵਿਚ ਆਤਮ ਨਿਰਭਰ ਬਣਾਇਆ, ਅੱਜ ਉਹਨਾਂਨੁੰ ਟੁਕੜੇ ਟੁਕੜੇ ਗੈਂਗ ਦੱਸਿਆ ਜਾ ਰਿਹਾ ਹੈ ਤੇ ਜਿਹੜੇ ਸਰਕਾਰਾਂ ਦੇ ਟੁਕੜਿਆਂ ‘ਤੇ ਪਲਦੇ ਰਹੇ, ਉਹ ਦੇਸ਼ ਭਗਤ ਕਰਾਰ ਦਿੱਤੇ ਜਾ ਰਹੇ ਹਨ।

ਸ੍ਰੀ ਸਿਰਸਾ ਨੇ ਕਿਹਾ ਕਿ ਗੱਲ ਜਿੱਤ ਜਾਂ ਹਾਰ ਦੀ ਨਹੀਂ ਹੁੰਦੀ ਬਲਕਿ ਸੰਘਰਸ਼ ਦੀ ਹੁੰਦੀ ਹੈ ਤੇ ਕਿਸਾਨਾਂ ਨੇ ਪੂਰਨ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰ ਕੇ ਸਾਰੀ ਦੁਨੀਆਂ ਨੂੰ ਵਿਖਾ ਦਿੱਤਾ ਹੈ ਕਿ ਆਪਣੇਹੱਕਾਂ ਲਈ ਸ਼ਾਂਤਮਈ ਤਰੀਕੇ ਨਾਲ ਸਰਕਾਰ ਨੂੰ ਘੇਰ ਲਿਆ ਹੈ।

ਸ੍ਰੀ ਸਿਰਸਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਕਿਸਾਨਾਂ ਦੀ ਜਿਣਸ ਦੀ ਜੋ ਐਮ ਐਸ ਪੀ ਹਰ ਹਾੜੀ ਸਾਉਣੀ ਤੈਅ ਕਰਦੀ ਸੀ, ਉਸਨੂੰ ਬੰਦ ਕਰਨ ‘ਤੇ ਤੁਲੀ ਹੈ ਜਦਕਿ ਅੰਬਾਨੀ ਦੀ ਕੰਪਨੀ ਲਈ ਅਗਲੇ 30 ਸਾਲਾਂ ਵਾਸਤੇ ਰੇਟ ਤੈਅ ਕਰ ਦਿੱਤੇ ਹਨ ਤੇ ਦੱਸ ਦਿੱਤਾ ਹੈ ਕਿ ਹਰ ਸਾਲ ਕਿੰਨਾ ਰੇਟ ਵਧੇਗਾ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਕਿਸਾਨਾਂ ਦੇ ਲਾ ਮਿਸਾਲ ਇਕੱਠ ਤੇ ਉਹਨਾਂ ਦੇ ਜ਼ਜ਼ਬੇ ਤੋਂ ਸਰਕਾਰ ਇੰਨੀ ਘਬਰਾ ਗਈ ਹੈ ਕਿ ਕਿਸਾਨ ਐਂਥਮ ਲਿਖਣ ਵਾਲੇ ਸ਼੍ਰੀ ਬਰਾੜ ਨੁੰ ਗ੍ਰਿਫਤਾਰ ਕਰ ਲਿਆ ਤੇ ਇਥੇ ਹੀ ਬੱਸ ਨਹੀਂ ਸਗੋਂ ਅੱਜ ਉਸਦੇ ਪਿਤਾ ਨੂੰ ਵੀ ਗ੍ਰਿਫਤਾਰ ਕਰ ਲਿਆ।

ਉਹਨਾਂ ਕਿਹਾ ਕਿ ਇਹ ਉਹੀ ਸਰਕਾਰ ਹੈ ਜੋ ਪਹਿਲਾਂ ਕਹਿੰਦੀ ਸੀ ਕਿ ਸਾਡੇ ਖੇਤੀ ਕਾਨੂੰਨ ਬਹੁਤ ਚੰਗੇ ਹਨ ਤੇ ਹੁਣ ਖੁਦ ਮੰਨ ਗਈ ਹੈ ਕਿ ਕਾਨੂੰਨਾਂ ਵਿਚ ਬਹੁਤ ਸਾਰੀਆਂ ਕਮੀਆਂ ਹਨ। ਉਹਨਾਂ ਕਿਹਾ ਕਿ ਇਹ ਸਰਕਾਰ ਭੁੱਲ ਰਹੀ ਹੈ ਕਿ ਅਸੀਂ ਉਹ ਲੋਕ ਹਾਂ ਜਿਹਨਾਂ ਨੇ ਪਗੜੀ ਸੰਭਾਲ ਜੱਟਾ ਲਹਿਰ ਚਲਾਈ ਤੇ ਅੰਗਰੇਜ਼ਾਂ ਨੁੰ ਝੁਕਣ ਲਈ ਮਜਬੂਰ ਕਰ ਦਿੱਤਾ ਤੇ ਹੁਣ ਇਸ ਕਿਸਾਨ ਸੰਘਰਸ਼ ਨਾਲ ਕੇਂਦਰ ਸਰਕਾਰ ਨੁੰ ਵੀ ਝੁਕਣਾ ਪਵੇਗਾ।

ਕਿਸਾਨਾਂ ਨੇ ਪਗੜੀ ਸੰਭਾਲ ਜੱਟਾਂ ਦੀ ਲੜਾਈ ਲੜੀ ਸੀ ਤੇ ਅੰਗਰੇਜ਼ ਵੀ ਝੁੱਕ ਗਏ ਸਨ। ਇਸ ਸਰਕਾਰ ਨੂੰ ਵੀ ਝੁਕਣਾ ਪਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION