26.7 C
Delhi
Thursday, April 25, 2024
spot_img
spot_img

ਦਿੱਲੀ ’ਚ ਰਵਿਦਾਸ ਮੰਦਿਰ ਤੋੜੇ ਜਾਣ ਮਗਰੋਂ ਪੰਜਾਬ ’ਚ ਤਨਾਅ – ਜਲੰਧਰ ਸਮੇਤ ਹੋਰਨਾਂ ਸ਼ਹਿਰਾਂ ’ਚ ਪ੍ਰਦਰਸ਼ਨ

Ravidas Temple Demoliton Protest Jalandhar 2ਯੈੱਸ ਪੰਜਾਬ
ਜਲੰਧਰ, 10 ਅਗਸਤ, 2019:

ਦਿੱਲੀ ਵਿਚ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਿਰ ਤੋੜੇ ਜਾਣ ਦੀ ਕਾਰਵਾਈ ਆਰੰਭ ਕੀਤੇ ਜਾਣ ਮਗਰੋਂ ਪੰਜਾਬ ਵਿਚ ਸਥਿਤੀ ਤਨਾਅਪੂਰਨ ਹੋ ਗਈ ਹੈ ਅਤੇ ਜਲੰਧਰ ਸਮੇਤ ਹੋਰਨਾਂ ਸ਼ਹਿਰਾਂ ਵਿਚ ਰੋਸ ਪ੍ਰਦਰਸ਼ਨ, ਰਾਹ ਰੋਕੇ ਜਾਣ ਅਤੇ ਧਰਨੇ ਲਗਾਏ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।

ਜ਼ਿਕਰਯੋਗ ਹੈ ਕਿ ਉਕਤ ਇਤਹਾਸਕ ਮੰਦਿਰ ਨੂੰ ਢਾਹੁਣ ਦੀ ਕਾਰਵਾਈ ਸ਼ੁਰੂ ਕੀਤੇ ਜਾਣ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ, ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ, ਸੰਤ ਦਿਆਲ ਚੰਦ, ਸੰਤ ਕਰਮ ਚੰਦ, ਸੁਖਚੈਲ ਸਿੰਘ ਅਤੇ ਦਿੱਲੀ ਦੀ ਸਥਾਨਕ ਕਮੇਟੀ ਦੇ ਮੈਂਬਰਾਂ ਨੂੰ ਹਿਰਾਸਤ ਵਿਚ ਲਏ ਜਾਣ ਦੀਆਂ ਖ਼ਬਰਾਂ ਪੰਜਾਬ ਪੁੱਜਣ ਮਗਰੋਂ ਲੋਕਾਂ ਵੱਲੋਂ ਵੱਖ ਵੱਖ ਥਾਵਾਂ ’ਤੇ ਧਰਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਗਏ।

ਜਲੰਧਰ, ਫ਼ਗਵਾੜਾ, ਅੰਮ੍ਰਿਤਸਰ, ਹੁਸ਼ਿਆ;ਪੁਰ ਅਤੇ ਲੁਧਿਆਣਾ ਸਣੇ ਵੱਖ ਵੱਖ ਸ਼ਹਿਰਾਂ ਵਿਚ ਰੋਸ ਪ੍ਰਦਰਸ਼ਨ ਕੀਤੇ ਜਾਣ ਦੀਆਂਖ਼ਬਰਾਂ ਹਨ।

ਜਲੰਧਰ ਵਿਚ ਵਡਾਲਾ ਚੌਂਕ, ਭਾਰਗੋ ਕੈਂਪ ਅੱਡਾ, ਜਲੰਧਰ ਅੰਮ੍ਰਿਤਸਰ ਹਾਈਵੇ ’ਤੇ, ਜਲੰਧਰ ਲੁਧਿਆਣਾ ਹਾਈਵੇ ’ਤੇ ਪ੍ਰਦਰਸ਼ਨਕਾਰੀ ਸੜਕਾਂ ਵਿਚ ਦਰੀਆਂ ਵਿਛਾ ਕੇ ਬੈਠ ਗਏ ਅਤੇ ਦਿੱਲੀ ਦੀ ਘਟਨਾ ਦੀ ਨਿੰਦਾ ਕਰਦਿਆਂ ਨਾਅਰੇਬਾਜ਼ੀ ਕੀਤੀ।

ਸੂਚਨਾ ਮਿਲਦਿਆਂ ਹੀ ਪੁਲਿਸ ਚੌਕਸ ਹੋ ਗਈ ਅਤੇ ਮੌਕੇ ’ਤੇ ਪੁੱਜ ਕੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ।

ਰਵਿਦਾਸ ਚੌਂਕ ਵਿਚ ਲੱਗੇ ਧਰਨੇ ’ਤੇ ਕਾਂਗਰਸ ਵਿਧਾਇਕ ਸ੍ਰੀ ਸੁਸ਼ੀਲ ਰਿੰਕੂ ਵੀ ਪਹੁੰਚੇ ਹਨ ਅਤੇ ਧਰਨਾਕਾਰੀਆਂ ਨਾਲ ਮਿਲ ਕੇ ਵਿਰੋਧ ਪ੍ਰਦਰਸ਼ਨ ਵਿਚ ਉਨ੍ਹਾਂ ਦਾ ਸਾਥ ਦੇ ਰਹੇ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION