29 C
Delhi
Saturday, April 20, 2024
spot_img
spot_img

ਦਿੱਲੀ ’ਚ ਟਰੈਕਟਰ ਸਾੜਣ ਦੇ ਮਾਮਲੇ ’ਚ ਪੰਜਾਬ ਯੂਥ ਕਾਂਗਰਸ ਦੇ 5 ਆਗੂ ਗ੍ਰਿਫ਼ਤਾਰ, ਭਾਜਪਾ ਕਰਵਾਏਗੀ ਐਫ.ਆਈ.ਆਰ.

ਯੈੱਸ ਪੰਜਾਬ
ਨਵੀਂ ਦਿੱਲੀ, 28 ਸਤੰਬਰ, 2020:

ਪੰਜਾਬ ਯੂਥ ਕਾਂਗਰਸ ਨੇ ਆਪਣੇ ਪ੍ਰਧਾਨ ਸ: ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਇਕ ਅਚਨਚੇਤ ਅਤੇ ਵੱਡਾ ਐਕਸ਼ਨ ਕਰਦਿਆਂ ਦਿੱਲੀ ਦੇ ਇੰਡੀਆ ਗੇਟ ਸਾਹਮਣੇ ਇਕ ਟਰੈਕਟਰ ਸਾੜ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖ਼ੇਤੀ ਬਿੱਲਾਂ ਵਿਰੁੱਧ ਆਪਣਾ ਰੋਸ ਜਤਾਇਆ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਪੰਜਾਬ ਦੇ 5 ਯੂਥ ਕਾਂਗਰਸ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸੇ ਦੌਰਾਨ ਭਾਜਪਾ ਮੀਡੀਆ ਸੈਲ ਨੇ ਕਿਹਾ ਹੈ ਕਿ ਉਹ ਯੂਥ ਕਾਂਗਰਸ ਆਗੂਆਂ ਦੇ ਖਿਲਾਫ਼ ਐਫ.ਆਈ.ਆਰ.ਦਰਜ ਕਰਵਾਏਗੀ।

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕੀਤੀ ਗਈ ਇਹ ਕਾਰਵਾਈ ਸ: ਢਿੱਲੋਂ ਦੇ ਉਸ ਬਿਆਨ ਦਾ ਹਿੱਸਾ ਹੈ ਜਿਸ ਵਿੱਚ ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦੀ ਲੜਾਈ ਦਿੱਲੀ ਲਿਜਾਣ ਦੀ ਗੱਲ ਕੀਤੀ ਸੀ।

ਅੱਜ ਸਵੇਰੇ ਹੀ ਲਗਪਗ 7.15 ਵਜੇ ਇਕ ਟਾਟਾ 407 ਗੱਡੀ ਵਿੱਚ ਇਕ ਟਰੈਕਟਰ ਲੱਦ ਕੇ ਰਾਜਪਥ ਵਿਖੇ ਲਿਜਾਇਆ ਗਿਆ ਜਿੱਥੇ ਇੰਡੀਆ ਗੇਟ ਦੇ ਸਾਹਮਣੇ ਉਸਨੂੰ ਉਤਾਰਿਆ ਗਿਆ ਅਤੇ ਅੱਗ ਲਗਾ ਦਿੱਤੀ ਗਈ।

ਇਸ ਮੌਕੇ ਯੂਥ ਕਾਂਗਰਸ ਦੇ ਚੋਣਵੇਂ ਆਗੂ ਸ: ਢਿੱਲੋਂ ਦੇ ਨਾਲ ਸਨ ਅਤੇ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਵੀ ਚੁੱਕੀ ਹੋਈ ਸੀ। ਇਸ ਤੋਂ ਇਲਾਵਾ ਉੱਥੇ ਸ਼ਹੀਦ ਭਗਤ ਸਿੰਘ ਅਮਰ ਰਹੇ, ਸ਼ਹੀਦ ਭਗਤ ਸਿੰਘ ਤੇਰੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ ਆਦਿ ਨਾਅਰਿਆਂ ਤੋਂ ਇਲਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਕਿਸਾਨ ਵਿਰੋਧੀ ਹੋਣ ਸੰਬੰਧੀ ਨਾਅਰੇ ਵੀ ਲਗਾਏ।

ਇਹ ਕਾਰਵਾਈ ਇੰਨੇ ਚੁੱਪ ਚੁਪੀਤੇ ਢੰਗ ਨਾਲ ਕੀਤੀ ਗਈ ਕਿ ਕਿਸੇ ਨੂੰ ਕੰਨੋ ਕੰਨ ਖ਼ਬਰ ਨਾ ਹੋਈ। ਇਸ ਕਾਰਵਾਈ ਤੋਂ ਬਾਅਦ ਗੁਪਤਚਰ ਏਜੰਸੀਆਂ ਅਤੇ ਦਿੱਲੀ ਪੁਲਿਸ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਲੱਗ ਗਏ ਸਨ ਕਿਉਂਕਿ ਦਿੱਲੀ ਦੇ ਇੰਡੀਆ ਗੇਟ ਤਕ ਇਕ ਟਰੈਕਟਰ ਲਿਜਾ ਕੇ ਉਸਨੂੰ ਸਾੜਣ ਦੀ ਯੋਜਨਾ ਜਾਂ ਫ਼ਿਰ ਅਮਲੀ ਕਾਰਵਾਈ ਬਾਰੇ ਕਿਸੇ ਨੂੰ ਭਿਣਕ ਤਕ ਨਾ ਲੱਗੀ ਜਦਕਿ ਇਹ ਇਕ ਹਾਈ ਸਕਿਉਰਿਟੀ ਏਰੀਆ ਹੈ।

ਇਸੇ ਦੌਰਾਨ ਦਿੱਲੀ ਭਾਜਪਾ ਮੀਡੀਆ ਸੈਲ ਦੇ ਮੁਖ਼ੀ ਨੀਲਕਾਂਤ ਬਖ਼ਸ਼ੀ ਨੇ ਕਿਹਾ ਹੈ ਕਿ ਯੂਥ ਕਾਂਗਰਸੀ ਟਰੈਕਟਰ ਨੂੰ ਅੱਗ ਲਾ ਕੇ ਹਿੰਸਾ ਭੜਕਾਉਣ ਅਤੇ ਦੇਸ਼ ਅੰਦਰ ਦੰਗੇ ਫ਼ੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਅਤੇ ਉਹ ਇਨ੍ਹਾਂ ਆਗੂਆਂ ਦੀ ਸਾਜ਼ਿਸ਼ ਦੇ ਸੰਬੰਧ ਵਿੱਚ ਇਨ੍ਹਾਂ ਖਿਲਾਫ਼ ਕੇਸ ਦਰਜ ਕਰਾਉਣਗੇ।

ਯੂਥ ਕਾਂਗਰਸ ਦੇ ਗ੍ਰਿਫ਼ਤਾਰ ਕੀਤੇ ਗੲੈ ਆਗੂਆਂ ਵਿੱਚ ਮਨਜੋਤ ਸਿੰਘ ਮੋਹਾਲੀ, ਰਮਨ ਦੀਪ ਸਿੰਘ ਸਿੱਧੂ, ਸਰਦੂਲਗੜ੍ਹ ਜ਼ਿਲ੍ਹਾ ਮਾਨਸਾ, ਰਾਹੁਲ ਮਾਡਲ ਟਾਊਨ, ਲੁਧਿਆਣਾ, ਸਾਹਿਬ ਮੋਹਾਲੀ ਅਤੇ ਸੁਮਿਤ ਵਾਸੀ ਡੇਰਾ ਬੱਸੀ ਸ਼ਾਮਿਲ ਹਨ।

ਜ਼ਿਕਰਯੋਗ ਹੈ ਕਿ ਅੱਜ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਸ੍ਰੀ ਹਰੀਸ਼ ਰਾਵਤ, ਪ੍ਰਦੇਸ਼ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖ਼ੜ, ਪੰਜਾਬ ਦੇ ਸਾਰੇ ਕਾਂਗਰਸ ਸੰਸਦ ਮੈਂਬਰ ਅਤੇ ਵਿਧਾਇਕ ਸ਼ਹੀਦ ਭਗਤ ਸਿੰਘ ਦੀ ਖ਼ਟਕੜ ਕਲਾਂ ਸਥਿਤ ਯਾਦਗਾਰ ’ਤੇ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧਵਿੱਚ ਧਰਨੇ ’ਤੇ ਬੈਠੇ।Punjab Youth Congress protest near India Gate 2 Punjab Youth Congress protest near India Gate 3Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION