37.8 C
Delhi
Thursday, April 25, 2024
spot_img
spot_img

ਦਿੱਲੀ ‘ਚ ਉਦਯੋਗਿਕ ਘਟਨਾ ਦੀ ਜ਼ਿੰਮੇਵਾਰੀ ਲੈਂਦਿਆਂ ਕੇਰਵਿੰਦ ਕੇਜਰੀਵਾਲ ਅਸਤੀਫਾ ਦੇਵੇ : ਮਨਜਿੰਦਰ ਸਿੰਘ ਸਿਰਸਾਦਿੱਲੀ ‘ਚ ਉਦਯੋਗਿਕ ਘਟਨਾ ਦੀ ਜ਼ਿੰਮੇਵਾਰੀ ਲੈਂਦਿਆਂ ਕੇਰਵਿੰਦ ਕੇਜਰੀਵਾਲ ਅਸਤੀਫਾ ਦੇਵੇ: ਸਿਰਸਾ

ਨਵੀਂ ਦਿੱਲੀ, 8 ਦਸੰਬਰ, 2019:

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਮੰਗ ਕੀਤੀ ਹੈ ਕਿ ਅੱਜ ਵਾਪਰੀ ਮੰਦਭਾਗੀ ਉਦਯੋਗਿਕ ਹਾਦਸੇ ਦੀ ਘਟਨਾ ਲਈ ਜ਼ਿੰਮੇਵਾਰੀ ਲੈਂਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਅਹੁਦੇ ਤੋਂ ਅਸਤੀਫਾ ਦੇਣ।

ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਪੰਜ ਸਾਲਾਂ ਦੋਰਾਨ ਮੁੱਖ ਮੰਤਰੀ ਨੇ ਸੰਜੀਦਗੀ ਨਾਲ ਕੰਮ ਨਹੀਂ ਕੀਤਾ ਤੇ ਉਦਯੋਗ ਮੰਤਰੀ ਸਤੇਂਦਰ ਜੈਨ ਤਾਂ ਆਪਣੀ ਜ਼ਿੰਮੇਵਾਰੀ ਵਿਚ ਬਰੀ ਤਰ੍ਹਾਂ ਅਸਫਲ ਸਾਬਤ ਹੋਏ ਹਨ। ਉਹਨਾਂ ਕਿਹਾ ਕਿ ਘਟਨਾ ਲਈ ਮੰਤਰੀ ਸਤੇਂਦਰ ਜੈਨ ਨੂੰ ਜ਼ਿੰਮੇਵਾਰ ਮੰਨਦਿਆਂ ਉਹਨਾਂ ‘ਤੇ ਲਾਪਰਵਾਹੀ ਪਰਤਣ ਦਾ ਕੇਸ ਦਰਜ ਹੋਣਾ ਚਾਹੀਦਾ ਹੈ।

ਸ੍ਰੀ ਸਿਰਸਾ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਇਸ ਕਰ ਕੇ ਵਾਪਰੀ ਕਿਉਂਕਿ ਅਣਅਧਿਕਾਰਤ ਇਲਾਕਿਆਂ ਵਿਚ ਉਦਯੋਗ ਚਲ ਰਹੇ ਹਨ ਜੋ ਬਵਾਨਾ ਵਿਚ ਸ਼ਿਫਟ ਕੀਤੇ ਜਾਣੇ ਚਾਹੀਦੇ ਸਨ। ਉਹਨਾਂ ਕਿਹਾ ਕਿ ਇਹ ਉਦਯੋਗ ਸ਼ਿਫਟ ਨਹੀਂ ਕੀਤੇ ਗਏ ਕਿਉਂਕਿ ਇਹਨਾਂ ਨੂੰ ਬਦਲਵੇਂ ਪਲਾਟ ਅਲਾਟ ਨਹੀਂ ਕੀਤੇ ਗਏ ਤੇ ਜਿਹਨਾਂ ਨੂੰ ਕੀਤੇ ਗਏ, ਬੁਨਿਆਦੀ ਢਾਂਚਾ ਵਿਕਸਤ ਨਾ ਹੋਣ ਕਾਰਨ ਉਹ ਵੀ ਉਥੇ ਸ਼ਿਫਟ ਨਹੀਂ ਕੀਤੇ ਜਾ ਸਕੇ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ ਦਿਨਾਂ ਵਿਚ ਅਣਅਧਿਕਾਰਤ ਕਲੌਨੀਆਂ ਰੈਗੁਲਾਈਜ਼ ਕੀਤੀਆਂ ਸਨ ਪਰ ਕੇਜਰੀਵਾਲ ਨੇ ਉਸ ‘ਤੇ ਵੀ ਰੌਲਾ ਰੱਪਾ ਪਾ ਕੇ ਰੱਖਿਆ ਤੇ ਆਪ ਪੰਜ ਸਾਲ ਸਹੀ ਤਰੀਕੇ ਕੰਮ ਨਹੀਂ ਕੀਤਾ।

ਉਹਨਾਂ ਕਿਹਾ ਕਿ ਜੇਕਰ ਕੇਜਰੀਵਾਲ ਨੇ ਕੰਮ ਕੀਤਾ ਹੁੰਦਾ ਤਾਂ ਦਿੱਲੀ ਦੀ ਤਸਵੀਰ ਕੁਝ ਹੋਰ ਹੁੰਦੀ। ਉਹਨਾਂ ਕਿਹਾ ਕਿ ਦਿੱਲੀ ਵਿਚ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਗਈ ਹੈ ਜਦਕਿ ਉਦਯੋਗ ਮੰਤਰੀ ਸਤੇਂਦਰ ਜੈਨ ਇਹ ਵੀ ਦੱਸਣ ਵਿਚ ਨਾਕਾਮ ਹਨ ਕਿ ਉਦਯੋਗ ਕੀ ਹੁੰਦਾ ਹੈ ?

ਉਹਨਾਂ ਕਿਹਾ ਕਿ ਅਣਅਧਿਕਾਰਤ ਇਲਾਕਿਆਂ ਵਿਚ ਇੰਡਸਟਰੀ ਰੈਗੂਲਰ ਕਰਨ ਵਿਚ ਉਦਯੋਗ ਵਿਭਾਗ ਬੁਰੀ ਤਰ੍ਹਾਂ ਅਸਫਲ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੀ ਨਹੀਂ ਬਲਕਿ ਇਹ ਹੁਣ ਤੱਕ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਹੈ ਅਤੇ ਮੰਤਰੀ ਖੁਦ ਭ੍ਰਿਸ਼ਟ ਹਨ।

ਉਹਨਾਂ ਕਿਹਾ ਕਿ ਅੱਜ ਦੀ ਮੰਦਭਾਗੀ ਘਟਨਾ ਵਾਪਰਨ ‘ਤੇ ਉਹਨਾਂ ਨੂੰ ਬੇਹੱਦ ਅਫਸੋਸ ਹੈ ਤੇ ਉਹ ਦਿੱਲੀ ਸਰਕਾਰ ਤੋਂ ਮੰਗ ਕਰਦੇ ਹਨ ਕਿ ਮ੍ਰਿਤਕਾਂ ਤੇ ਫੱਟੜਾਂ ਦੇ ਪਰਿਵਾਰਾਂ ਨੂੰ ਵੱਡੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾਵੇ ਅਤੇ ਘਟਨਾ ਲਈ ਸਤੇਂਦਰ ਜੈਨ ਨੁੰ ਜ਼ਿੰਮੇਵਾਰ ਮੰਨਦਿਆਂ ਉਹਨਾਂ ‘ਤੇ ਕੇਸ ਦਰਜ ਕੀਤਾ ਜਾਵੇ ਤੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION