ਅੱਜ-ਨਾਮਾ
ਦਿੱਲੀ ਚੋਣ ਲਈ ਟਿਕਟ ਦਾ ਪਿਆ ਰੱਟਾ,
ਸਭਨੀਂ ਪਾਸੀਂ ਹਨ ਲੱਗ ਰਹੇ ਦੋਸ਼ ਬੇਲੀ।
ਇੱਕ ਥਾਂ ਜਿੱਤਣ ਦੀ ਆਸ ਹੈ ਵਧੀ ਚੋਖੀ,
ਟਿਕਟਾਂ ਲੈਣ ਦਾ ਵੀ ਵਧਿਆ ਜੋਸ਼ ਬੇਲੀ।
ਦੂਜਿਆਂ ਵੱਲ ਕ੍ਰਿਸ਼ਮੇ ਦੀ ਆਸ ਵਾਹਵਾ,
ਕਈਆਂ ਲੋਕਾਂ ਦੀ ਮਾਰੀ ਆ ਹੋਸ਼ ਬੇਲੀ।
ਤੀਜੀ ਧਿਰ ਨੂੰ ਜਿੱਤਣ ਦੀ ਆਸ ਹੈ ਨਹੀਂ,
ਫਿਰ ਵੀ ਓਥੇ ਨਹੀਂ ਸਬਰ-ਸੰਤੋਸ਼ ਬੇਲੀ।
ਮਿਲਦੀ ਜੀਹਨੂੰ ਨਾ ਟਿਕਟ ਹੈ ਸਾਰਿਆਂ ਦਾ,
ਟਿਕਟਾਂ ਵੇਚਣ ਦਾ ਆਉਂਦਾ ਬਿਆਨ ਬੇਲੀ।
ਸੋਹਲੇ ਗਾਉਂਦੇ ਰਹੇ ਕੱਲ੍ਹ ਤੱਕ ਲੀਡਰਾਂ ਦੇ,
ਮਿਲ ਗਿਆ ਅੱਜ ਆ ਨਵਾਂ ਗਿਆਨ ਬੇਲੀ।
-ਤੀਸ ਮਾਰ ਖਾਂ
ਜਨਵਰੀ 19, 2020